The Khalas Tv Blog Punjab ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ‘ਚ ਗੜਬੜੀ ਹੋਈ! ਦਾਗ਼ੀ ਨੂੰ ਕਮਿਸ਼ਨ ਬਣਾਇਆ !ਰਾਜਪਾਲ ਦੀ ਮਾਨ ਨੂੰ ਚਿਤਾਵਨੀ
Punjab

ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ‘ਚ ਗੜਬੜੀ ਹੋਈ! ਦਾਗ਼ੀ ਨੂੰ ਕਮਿਸ਼ਨ ਬਣਾਇਆ !ਰਾਜਪਾਲ ਦੀ ਮਾਨ ਨੂੰ ਚਿਤਾਵਨੀ

ਬਿਉਰੋ ਰਿਪੋਰਟ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗਰਮਾ-ਗਰਮ ਚਿੱਠੀ ਲਿੱਖੀ ਹੈ । ਜੋ ਚਿਤਾਵਨੀ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਅਤੇ ਰਾਜਭਵਨ ਵਿੱਚ ਵੱਡੇ ਤਕਰਾਅ ਵੱਲ ਇਸ਼ਾਰਾ ਕਰ ਰਹੀ ਹੈ ।। ਰਾਜਪਾਲ ਨੇ ਮੁੱਖ ਮੰਤਰੀ ਮਾਨ ਨੂੰ ਚਿੱਠੀ ਲਿਖ ਕੇ ਗਿਲਾ ਕਰਕੇ ਹੋਏ ਕਿਹਾ ਹੈ ਕਿ ਤੁਸੀਂ ਮੇਰੇ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰਦੇ ਹੋ, ਨਾ ਹੀ ਮੇਰੇ ਵੱਲੋਂ ਲਿਖੇ ਗਏ ਪੱਤਰਾਂ ਦਾ ਜਵਾਬ ਦਿੰਦੇ ਹੋ। ਰਾਜਪਾਲ ਨੇ ਆਪਣੀ ਤਾਜ਼ਾ ਚਿੱਠੀ ਵਿੱਚ ਪੁਰਾਣੇ ਸਾਰੇ ਸਵਾਲਾਂ ਵਾਲੀ ਚਿੱਠੀ ਅਟੈਚ ਕਰਕੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਜਵਾਬ ਨਹੀਂ ਦਿੱਤਾ ਤਾਂ ਕਾਨੂੰਨੀ ਕਾਰਵਾਈ ਲ਼ਈ ਤਿਆਰ ਰਹਿਣਾ। ਰਾਜਪਾਲ ਵੱਲੋਂ ਨੇ ਕਿਹਾ ਕਿ ਠੀਕ ਹੈ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੱਡਾ ਬਹੁਮਤ ਦੇਕੇ ਜਿਤਾਇਆ ਹੈ ਪਰ ਰਾਜਪਾਲ ਹੋਣ ਦੇ ਨਾਤੇ ਸੂਬੇ ਲਈ ਉਨ੍ਹਾਂ ਦੀ ਵੀ ਜ਼ਿੰਮੇਵਾਰੀਆਂ ਹਨ। ਰਾਜਪਾਲ ਨੇ ਚਿੱਠੀ ਵਿੱਚ ਸਭ ਤੋਂ ਅਹਿਮ ਸਵਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦੇ ਲਈ ਸਿੰਗਾਪੁਰ ਭੇਜਣ ਨੂੰ ਲੈਕੇ ਪੁੱਛਿਆ । ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਜਪਾਲ ਦੀ ਚਿੱਠੀ ਦਾ ਉਸੇ ਅੰਦਾਜ਼ ਵਿੱਚ ਜਵਾਬ ਵੀ ਦਿੱਤਾ ਹੈ

ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੇ ਮਾਮਲੇ ‘ਚ ਸ਼ਿਕਾਇਤ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਮੈਨੂੰ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੇ ਮਾਮਲੇ ਵਿੱਚ ਸ਼ਿਕਾਇਤ ਮਿਲੀ ਹੈ । ਜਿਸ ਵਿੱਚ ਦੱਸਿਆ ਗਿਆ ਹੈ ਕਿ ਪ੍ਰਿੰਸੀਪਲਾਂ ਦੀ ਚੋਣ ਵਿੱਚ ਗੜਬੜੀ ਹੋਈ ਹੈ ।ਜਿਸ ਵਿੱਚ ਪਿੰਸੀਪਲਾਂ ਦੀ ਚੋਣ ਨਿਰਪੱਖ ਨਾ ਹੋਣ ‘ਤੇ ਸਵਾਲ ਚੁੱਕੇ ਗਏ ਹਨ। ਇਸ ਲਈ ਮੈਂ ਤੂਹਾਨੂੰ ਦਰਖਾਸਤ ਕਰਦਾ ਹਾਂ ਕਿ ਮੈਨੂੰ ਪੂਰਾ ਖਾਕਾ ਭੇਜੋ ਕੀ ਆਖਿਰ ਕਿਵੇਂ ਸਿੰਗਾਪੁਰ ਭੇਜਣ ਵਾਲੇ ਪ੍ਰਿੰਸੀਪਲਾਂ ਦੀ ਚੋਣ ਹੋਈ ਹੈ ? ਕੀ ਇਸ ਦੇ ਲਈ ਪੂਰੇ ਪੰਜਾਬ ਤੋਂ ਪ੍ਰਿੰਸੀਪਲਾਂ ਦੀ ਚੋਣ ਕੀਤੀ ਗਈ ਹੈ ? ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਪ੍ਰਿੰਸੀਪਲਾਂ ਨੂੰ ਬਾਹਰ ਭੇਜਣ ‘ਤੇ ਹੋਏ ਖਰਚੇ ਦਾ ਬਿਉਰਾ ਵੀ ਦਿੱਤਾ ਜਾਵੇ ?

ਕਿਡਨੈਪਰ ਨੂੰ ਕਿਵੇਂ ਬੋਰਡ ਦਾ ਚੇਅਰਮੈਨ ਬਣਾਇਆ ਗਿਆ

ਰਾਜਪਾਲ ਨੇ ਗੁਰਿੰਦਰਜੀਤ ਸਿੰਘ ਨੂੰ ਪੰਜਾਬ ਇਨਫੋਮੇਸ਼ਨ ਐਂਡ ਕਮਿਉਨੀਕੇਸ਼ਨ ਐਂਡ ਟੈਕਨਾਲਿਜੀ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕਰਨ ‘ਤੇ ਸਵਾਲ ਚੁੱਕੇ ਹਨ । ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਗੁਰਿੰਦਰਜੀਤ ਸਿੰਘ ਕਿਡਨੈਪਿੰਗ ਅਤੇ ਜ਼ਮੀਨ ਹੜਪਨ ਦੇ ਕੇਸ ਵਿੱਚ ਪੇਸ਼ ਹੋ ਚੁੱਕੇ ਹਨ। ਅਜਿਹੇ ਲੋਕਾਂ ਦੀ ਕਿਵੇਂ ਬੋਰਡ ਦੇ ਚੇਅਰਮੈਨ ਵਜੋ ਨਿਯੁਕਤੀ ਕੀਤੀ ਗਈ ਹੈ। ਇਸ ਬਾਰੇ ਮੈਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ।

ਕੁਲਦੀਪ ਚਾਹਲ ਨੂੰ ਕਿਵੇਂ ਕਮਿਸ਼ਨਰ ਬਣਾਇਆ

ਇਸ ਤੋਂ ਇਲਾਵਾ ਰਾਜਪਾਲ ਨੇ ਮੁੱਖ ਮੰਤਰੀ ਮਾਨ ਨੂੰ ਚੰਡੀਗੜ੍ਹ ਦੇ ਸਾਬਕਾ ਐੱਸਪੀ ਕੁਲਦੀਪ ਚਾਹਲ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕਰਨ ਨੂੰ ਲੈਕੇ ਵੀ ਸਵਾਲ ਚੁੱਕੇ ਹਨ । ਉਨ੍ਹਾਂ ਨੇ ਕਿਹਾ ਚਾਹਲ ਨੂੰ ਚੰਡੀਗੜ੍ਹ ਵਿੱਚ ਗੜਬੜੀ ਦੇ ਲਈ ਹਟਾਇਆ ਗਿਆ ਸੀ ਇਸ ਦੇ ਬਾਵਜੂਦ ਉਸ ਦਾ ਪ੍ਰਮੋਸ਼ਨ ਕਰਕੇ ਉਸ ਨੂੰ ਜਲੰਧਰ ਦਾ ਕਮਿਸ਼ਨ ਬਣਾਇਆ ਗਿਆ,ਉਹ ਵੀ ਉਦੋ ਜਦੋਂ ਤੁਹਾਨੂੰ ਪਤਾ ਸੀ ਕਿ ਮੈਂ ਜਲੰਧਰ ਵਿੱਚ 26 ਜਨਵਰੀ ਨੂੰ ਝੰਡਾ ਫਹਿਰਾਉਣ ਦੀ ਰਸਮ ਅਦਾਇਗੀ ਕਰਨ ਜਾ ਰਿਹਾ ਹਾਂ । ਅਜਿਹਾ ਲੱਗ ਦਾ ਹੈ ਕਿ ਚਾਹਲ ਤੁਹਾਡਾ ਨਜ਼ਦੀਕੀ ਹੈ ਜਿਸ ਦੇ ਸਾਰੇ ਮਾੜੇ ਕੰਮਾਂ ਨੂੰ ਤੁਸੀਂ ਨਜ਼ਰ ਅੰਦਾਜ ਕਰ ਰਹੇ ਹੋ।

ਮੇਰੇ ਪੱਤਰ ਦਾ ਜਵਾਬ ਨਹੀਂ ਦਿੰਦੇ 

ਰਾਜਪਾਲ ਪੁਰੋਹਿਤ ਨੇ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੂੰ ਲੈਕੇ ਵੀ ਸਵਾਲ ਕੀਤਾ । ਉਨ੍ਹਾਂ ਕਿਹਾ ਮੈਂ ਤੁਹਾਨੂੰ 23 ਨਵੰਬਰ 2022 ਨੂੰ ਚਿੱਠੀ ਲਿੱਖ ਕੇ ਉਸ ਨੂੰ ਹਟਾਉਣ ਲਈ ਕਿਹਾ ਸੀ ਪਰ ਤੁਸੀਂ ਉਸ ‘ਤੇ ਕੋਈ ਜਵਾਬ ਨਹੀਂ ਦਿੱਤਾ । ਰਾਜਪਾਲ ਨੇ ਸੀਐੱਮ ਮਾਨ ਨੂੰ ਕਿਹਾ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਸੂਬੇ ਦੀ ਸੁਰੱਖਿਆ ਨਾਲ ਜੁੜੇ ਮੁੱਦੇ ਮੇਰੇ ਨਾਲ ਵਿਚਾਲੇ ਜਾਣ ਪਰ ਤੁਸੀਂ ਉਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ । ਰਾਜਪਾਲ ਨੇ ਕਿਹਾ ਮੈਂ ਇਸ਼ਤਿਆਰਾਂ ਨੂੰ ਲੈਕੇ ਵੀ ਤੁਹਾਡੇ ਕੋਲੋ ਜਾਣਕਾਰੀ ਮੰਗੀ ਸੀ ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ । ਉਧਰ ਰਾਜਪਾਲ ਦੇ ਸਾਰੇ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ 2 ਲਾਈਨਾਂ ਵਿੱਚ ਦਿੱਤਾ ਹੈ ।

ਮੁੱਖ ਮੰਤਰੀ ਭਗਵੰਤ ਮਾਨ ਦਾ ਰਾਜਪਾਲ ਨੂੰ ਜਵਾਬ

ਰਾਜਪਾਲ ਦੇ ਲੰਮੇ੍ ਚੋੜੇ ਇਲਜ਼ਾਮਾਂ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ 2 ਲਾਈਨਾਂ ਵਿੱਚ ਦਿੱਤਾ ਹੈ । ਸੀਐੱਮ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਮਾਣਯੋਗ ਰਾਜਪਾਲ ਸਾਹਿਬ ਤੁਹਾਡੀ ਚਿੱਠੀ ਮੀਡੀਆ ਜ਼ਰੀਏ ਮਿਲੀ..ਜਿੰਨੇ ਵੀ ਚਿੱਠੀ ਵਿੱਚ ਵਿਸ਼ੇ ਲਿਖੇ ਨੇ ਓਹ ਸਾਰੇ ਸਟੇਟ ਦੇ ਵਿਸ਼ੇ ਹਨ …ਮੈਂ ਅਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ ਨਾ ਕਿ ਕੇਂਦਰ ਸਰਕਾਰ ਦੁਆਰਾ ਨਿਯੁਕਤ ਕਿਸੇ ਰਾਜਪਾਲ ਨੂੰ ਇਸੇ ਨੂੰ ਮੇਰਾ ਜਵਾਬ ਸਮਝੋ..

Exit mobile version