ਬਿਉੋਰੋ ਰਿਪੋਰਟ : SKM ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 4 ਘੰਟਿਆਂ ਲਈ ਰੇਲ ਰੋਕੋ ਅੰਦੋਲਨ ਦਾ ਅਸਰ ਪੰਜਾਬ,ਹਰਿਆਣਾ ਦੇ ਨਾਲ ਪੂਰੇ ਦੇਸ਼ ਵਿੱਚ ਨਜ਼ਰ ਆਇਆ ਹੈ । ਤਮਿਲਨਾਡੂ ਵਿੱਚ ਕਿਸਾਨਾਂ ਨੇ ਰੇਲਾਂ ਰੋਕਿਆ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ MSP ਗਰੰਟੀ ਕਾਨੂੰਨ ਸਮੇਤ ਹੋਣ ਮੰਗਾਂ ਨਹੀਂ ਮੰਨਿਆ ਜਾਂਦੀਆਂ ਹਨ ਸਾਡਾ ਸੰਘਰਸ਼ ਜਾਰੀ ਰਹੇਗਾ । ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਮੋਦੀ ਸਰਕਾਰ ਝੂਠੇ ਦਾਅਵੇ ਕਰ ਰਹੀ ਹੈ ਕਿ ਇਹ ਅੰਦੋਲਨ ਪੰਜਾਬ ਦੀਆਂ ਸਿਰਫ਼ 2 ਯੂਨੀਅਨ ਦਾ ਹੈ ਜਦਕਿ ਪੂਰੇ ਦੇਸ਼ ਦੇ ਕਿਸਾਨਾਂ ਨੇ ਸਾਬਿਤ ਕਰ ਦਿੱਤਾ ਕਿ ਅੰਦੋਲਨ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ । ਉਧਰ ਪੰਜਾਬ ਦੇ 23 ਜ਼ਿਲ੍ਹਿਆਂ ਦੀਆਂ 52 ਥਾਵਾਂ ‘ਤੇ ਕਿਸਾਨ ਟਰੈਕ ‘ਤੇ ਦੁਪਹਿਰ 12 ਵਜੇ ਤੋਂ ਪਹਿਲਾਂ ਹੀ ਪਹੁੰਚ ਗਏ ਸਨ ਅਤੇ ਸ਼ਾਮ 4 ਵਜੇ ਤੱਕ ਰੇਲਾਂ ਰੋਕਿਆ ਗਈ । ਹਰਿਆਣਾ ਦੇ ਸਿਰਸਾ ਸਮੇਤ 3 ਹੋਰ ਰੇਲਵੇ ਟਰੈਕ ‘ਤੇ ਜਾਮ ਲਗਾਇਆ ਗਿਆ । ਉਧਰ ਅੰਬਾਲਾ ਪੁਲਿਸ ਵੱਲੋਂ ਕਿਸਾਨਾਂ ਖਿਲਾਫ ਵੱਡੀ ਕਾਰਵਾਈ ਦੀ ਖਬਰ ਵੀ ਆ ਰਹੀ ਹੈ ।
ਰੇਲਵੇ ਦਾ ਕਹਿਣਾ ਹੈ ਅੰਬਾਲਾ ਮੰਡਲ ਵਿੱਚ ਕਿਸਾਨਾਂ ਦੇ ਟਰੈਕ ਜਾਮ ਕਰਨ ਨਾਲ 100 ਤੋਂ ਵੱਧ ਟ੍ਰੇਨਾ ਪ੍ਰਭਾਵਿਤ ਹੋਈਆਂ ਹਨ । RPF ਨੇ ਰੇਲ ਰੋਕੋ ਅੰਦੋਲਨ ਵਿੱਚ ਹਿੱਸਾ ਲੈਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਮੂਡ ਵਿੱਚ ਹੈ । ਅੰਬਾਲਾ ਵਿੱਚ ਕਈ ਕਿਸਾਨਾਂ ਦੇ ਘਰਾਂ ਵਿੱਚ ਪੁਲਿਸ ਪਹੁੰਚੀ ਅਤੇ ਕੇਸ ਦਰਜ ਕਰਕੇ ਪੁੱਛ-ਗਿੱਛ ਦੇ ਲਈ ਬੁਲਾਇਆ ਹੈ । ਹਾਜ਼ਿਰ ਨਾ ਹੋਣ ‘ਤੇ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ । ਉਧਰ ਖਬਰ ਆ ਰਹੀ ਹੈ ਅੰਬਾਲਾ ਦੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਕਿਸਾਨ ਅੰਦੋਲਨ -2 ‘ਤੇ ਬਣਿਆ ਗਾਣਾ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ । ਇਸ ਦੀ ਜਾਣਕਾਰੀ ਆਪ ਕਿਸਾਨ ਸੰਗਠਨਾ ਨੇ ਸੋਸ਼ਲ ਮੀਡੀਆ ਗਰੁੱਪ ਵਿੱਚ ਸਾਂਝੀ ਕੀਤੀ ਹੈ । ਰੇਸ਼ਮ ਸਿੰਘ ਅਨਮੋਲ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹਨ ਅਤੇ ਉਹ ਲੰਗਰ ਦੀ ਸੇਵਾ ਕਰ ਰਹੇ ਹਨ।
ਲੁਧਿਆਣਾ ਦੇ ਮੇਨ ਸਟੇਸ਼ਨ ਤੋਂ ਇਲਾਵਾ ਸਾਹਨੇਵਾਲ,ਜਗਰਾਓ ਅਤੇ ਸਮਰਾਲਾ ਵਿੱਚ ਕਿਸਾਨਾਂ ਨੇ ਟਰੈਕ ‘ਤੇ ਧਰਨਾ ਲਗਾਇਆ । ਇਸ ਦੌਰਾਨ 12 ਵਜੇ ਤੱਕ ਲੁਧਿਆਣਾ ਪਹੁੰਚੀ ਕਈ ਟ੍ਰੇਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ । ਹਾਲਾਂਕਿ ਯਾਤਰੀ ਪਰੇਸ਼ਾਨ ਨਜ਼ਰ ਆਏ,ਕਈ ਥਾਵਾਂ ‘ਤੇ ਕਿਸਾਨਾਂ ਦੇ ਨਾਲ ਬਹਿਸ ਵੀ ਹੋਈ, ਪਰ ਕਿਸਾਨਾਂ ਨੇ ਯਾਤਰੀਆਂ ਲਈ ਲੰਗਰ ਦਾ ਵੀ ਪੂਰਾ ਇੰਤਜ਼ਾਮ ਕੀਤਾ ਸੀ ।
ਉਧਰ ਪਟਿਆਲਾ ਦੇ ਸੰਭੂ ਪਿੰਡ ਵਿੱਚ ਰੇਲਵੇ ਟਰੈਕ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ ਗਿਆ । ਬਠਿੰਡਾ,ਮਾਨਸਾ,ਸੰਗਰੂਰ,ਅੰਮ੍ਰਿਤਸਰ ਵੀ ਟ੍ਰੇਨਾਂ ਰੋਕਣ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ । ਕਿਸਾਨਾ ਨੇ ਡਬਵਾਲੀ ਦੇ ਰਾਮਬਾਗ ਸਥਿਤ ਫਾਟਕ ‘ਤੇ ਵੀ ਰੇਲਾਂ ਰੋਕੀਆਂ। ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਪਹਿਲਾਂ ਹੀ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਰੇਲਵੇ ਸਟੇਸ਼ਨਾਂ ਅਤੇ ਫਾਟਕ ‘ਤੇ ਹੀ ਟ੍ਰੇਨਾਂ ਰੋਕਣ ਕਿਉਂਕਿ ਟਰੈਕ ਦੇ ਵਿਚਾਲੇ ਬੈਠਣ ਨਾਲ ਨੁਕਸਾਨ ਹੋ ਸਕਦਾ ਹੈ ।
ਇਹ ਖਾਸ ਟ੍ਰੇਨਾਂ ਪ੍ਰਭਾਵਿਤ
11058-ਦਾਦਰ ਐਸਪ੍ਰੈਸ 22424-ਅੰਮ੍ਰਿਤਸਰ -ਕਾਨਪੁਰ ਐਕਸਪ੍ਰੈਸ 12029- ਸ਼ਤਾਬਦੀ ਨਵੀਂ ਦਿੱਲੀ-ਅੰਮ੍ਰਿਤਸਰ 19611-ਅੰਮ੍ਰਿਤਸਰ -ਅਜਮੇਰ ਐਕਸਪ੍ਰੈਸ, 12497-ਦਿੱਲੀ – ਅੰਮ੍ਰਿਤਸਰ ਸ਼ਾਨ-ਏ-ਪੰਜਾਬ,22479-ਦਿੱਲੀ – ਲੋਹਿਆ ਖਾਸ,11057-ਦਾਦਰ ਐਕਸਪ੍ਰੈਸ 22429- ਦਿੱਲੀ ਪਠਾਨਕੋਟ ਐਕਸਪ੍ਰੈਸ. 12379-ਅੰਮ੍ਰਿਤਸਰ ਜਲਿਆਂਵਾਲਾ ਬਾਗ 12919- ਮਾਲਵਾ ਐਕਸਪ੍ਰੈਸ 12421-ਨਾਂਦੇੜ-ਅੰਮ੍ਰਿਤਸਰ ਐਕਸਪ੍ਰੈਸ ਟ੍ਰੇਨਾਂ ਕਿਸਾਨਾਂ ਵੱਲੋਂ ਰੇਲਵੇ ਟਰੈਕ ਤੇ ਜਾਮ ਕਰਕੇ ਪ੍ਰਭਾਵਿਤ ਹੋਇਆ ਹਨ ।