Punjab

ਆਪ ਸਰਕਾਰ ਦੇ ਇੱਕ ਹੋਰ ਮੰਤਰੀ ਦੇ ਘਰ ਲੱਗਣਗੀਆਂ ਵਿਆਹ ਦੀਆਂ ਰੌਣਕਾਂ,ਆ ਗਈ ਆਹ ਖ਼ਬਰ

ਚੰਡੀਗੜ੍ਹ : ਪੰਜਾਬ ਦੀ ਆਪ ਸਰਕਾਰ ਦੇ ਇੱਕ ਹੋਰ ਮੰਤਰੀ ਦੇ ਘਰ ਵਿਆਹ ਦੀਆਂ ਰੌਣਕਾਂ ਲੱਗਣ ਜਾ ਰਹੀਆਂ ਹਨ । ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 25 ਅਤੇ 26  ਮਾਰਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਆਹ 2019 ਬੈਚ ਦੀ ਆਈਪੀਐਸ ਅਫਸਰ ਡਾ: ਜੋਤੀ ਯਾਦਵ ਦਾ ਵਿਆਹ ਹੋਵੇਗਾ। ਇਸ ਵੇਲੇ ਆਈਪੀਐਸ ਅਫਸਰ ਜੋਤੀ ਯਾਦਵ ਐਸਪੀ ਮਾਨਸਾ ਵਜੋਂ ਤਾਇਨਾਤ ਹਨ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿੱਚ ADCP ਵੀ ਰਹਿ ਚੁੱਕੀ ਹਨ । ਸਪੀਕਰ ਕੁਲਤਾਰ ਸੰਧਵਾਂ ਨੇ ਦੋਵਾਂ ਨੂੰ ਵਧਾਈ ਦਿੰਦੇ ਹੋਏ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ’ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥ ਮਃ ੫ ॥ ਕੈਬਨਿਟ ਮੰਤਰੀ @harjotbains  ਅਤੇ ਡਾਕਟਰ ਜਯੋਤੀ IPS ,ਜੋ ਕਿ ਆਉਣ ਵਾਲੇ ਦਿਨਾਂ ਚ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕਰ ਰਹੇ ਹਨ,ਉਹਨਾਂ ਨੂੰ ਇਸ ਸੁਨਿਹਰੇ ਸਫ਼ਰ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ।

IPS ਜੋਤੀ ਯਾਦਵ ਨੇ ਰਿੰਗ ਵਾਲੀ ਫੋਟੋ ਸ਼ੇਅਰ ਕੀਤੀ

25 ਅਤੇ 26 ਮਾਰਚ ਨੂੰ ਦੋਵਾਂ ਦਾ ਵਿਆਹ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੀ ਹੋਣ ਜਾ ਰਿਹਾ ਹੈ।    ਦੱਸ ਦਈਏ ਕਿ ਸ੍ਰੀ ਅਨੰਦਪੁਰ ਸਾਹਿਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਆਪਣਾ ਹਲਕਾ ਹੈ ਅਤੇ ਗੁਰੂ ਨਗਰੀ ਵਿਚ ਹੀ ਉਹ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਜੋਤੀ ਯਾਦਵ ਦਾ ਪਰਿਵਾਰ ਗੁਰੂਗਰਾਮ ਵਿੱਚ ਰਹਿੰਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਮਗਰੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਲ-ਨਾਲ ਵਿਧਾਇਕਾ ਨਰਿੰਦਰ ਕੌਰ ਭਰਾਜ ਤੇ ਇੱਕ-ਦੋ ਹੋਰ ਵਿਧਾਇਕਾਂ ਨੇ ਆਪਣੇ ਗ੍ਰਹਿਸਥ ਜੀਵਨ ਦੀ ਸ਼ੁਰੂਆਤ ਕੀਤੀ ਸੀ ਪਰ ਹਾਲੇ ਵੀ ਸਰਕਾਰ ਵਿੱਚ ਕਈ ਵਿਧਾਇਕ ਅਣਵਿਆਹੇ ਹਨ।