The Khalas Tv Blog Others ਇੰਨਾਂ 30 ਪ੍ਰਾਈਵੇਟ ਸਕੂਲਾਂ ਖਿਲਾਫ਼ ਵੱਡਾ ਐਕਸ਼ਨ !
Others

ਇੰਨਾਂ 30 ਪ੍ਰਾਈਵੇਟ ਸਕੂਲਾਂ ਖਿਲਾਫ਼ ਵੱਡਾ ਐਕਸ਼ਨ !

ਬਿਊੂਰੋ ਰਿਪੋਰਟ : 48 ਘੰਟੇ ਦੇ ਅੰਦਰ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਨ੍ਹਾਂ ਸਕੂਲਾਂ ਦੇ ਖਿਲਾਫ਼ ਐਕਸ਼ਨ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ ਜਿੰਨਾਂ ਨੇ ਨਿਯਮਾਂ ਨੂੰ ਛਿੱਕੇ ਟੰਗ ਦੇ ਹੋਏ ਮਨਮਾਨੀ ਫੀਸ,ਮਹਿੰਗੀਆਂ ਕਿਤਾਬਾਂ, ਡਰੈਸ ਅਤੇ ਫੰਡਾਂ ਵਿੱਚ ਗੜਬੜੀ ਕੀਤੀ ਹੈ । ਸਰਕਾਰ ਵੱਲੋਂ ਬਣਾਈ ਗਈ ਟਾਸਕ ਫੋਰਸ ਨੇ 30 ਸਕੂਲਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿੰਨਾਂ ਦੀ ਸ਼ਿਕਾਇਤ ਮਿਲੀ ਸੀ ਕਿ ਉਹ ਨਿਯਮਾਂ ਦੇ ਉਲਟ ਫੀਸ ਵੱਧਾ ਰਹੇ ਹਨ ਅਤੇ ਇੱਕ ਹੀ ਦੁਕਾਨ ਤੋਂ ਕਿਤਾਬਾਂ ਅਤੇ ਡਰੈਸ ਖਰੀਦਣ ਦਾ ਮਾਪਿਆਂ ‘ਤੇ ਦਬਾਅ ਪਾ ਰਹੇ ਹਨ । 1 ਅਪ੍ਰੈਲ ਨੂੰ ਸਿੱਖਿਆ ਮੰਤਰੀ ਨੇ ਮਾਤਾ-ਪਿਤਾ ਨੂੰ EMOfficepunjab@gmail.com’ਤੇ ਮੈਸੇਜ ਭੇਜ ਕੇ ਸ਼ਿਕਾਇਤ ਕਰਨ ਅਪੀਲ ਕੀਤੀ ਸੀ । ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਿੱਖਿਆ ਵਿਭਾਗ ਨੂੰ ਸਿਕਾਇਤ ਮਿਲੀ ਹੈ । ਸਿੱਖਿਆ ਮੰਤਰੀ ਨੇ ਦੱਸਿਆ ਕਿ ਪਹਿਲੇ 24 ਘੰਟਿਆਂ ਦੌਰਾਨ ਈਮੇਲ ‘ਤੇ 1600 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਹਨਾਂ ਨੂੰ ਜ਼ਿਲਾਵਾਰ ਗਠਿਤ ਸਿੱਖਿਆ ਮੰਤਰੀ ਟਾਸਕ ਫੋਰਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਟਾਸਕ ਫੋਰਸ ਸਕੂਲਾਂ ਦਾ ਦੌਰਾ ਕਰਕੇ ਤੱਥਾਂ ਦੀ ਜਾਂਚ ਕਰੇਗੀ ਅਤੇ ਰਿਪੋਰਟ ਰੈਗੂਲੇਟਰੀ ਅਥਾਰਟੀ ਨੂੰ ਪੇਸ਼ ਕਰੇਗੀ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ਦੇ 30 ਨਿੱਜੀ ਸਕੂਲਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ‘ਤੇ ਨੋਟਿਸ ਜਾਰੀ ਕੀਤੇ ਗਏ ਹਨ। ਇਨਾਂ ਸਕੂਲਾਂ ਵਲੋਂ ‘ਦੀ ਪੰਜਾਬ ਰੈਗੁਲੇਸਨ ਆਫ ਫੀਸ ਆਫ ਅਨਏਡਿਡ ਐਜੂਕੇਸਨਲ ਇੰਸਟੀਚਿਊਸਨਜ ਬਿੱਲ 2016 ਅਤੇ 2019 ਦੀ ਉਲੰਘਣਾ ਕੀਤੀ ਗਈ ਹੈ। ਇਨਾਂ ਸਕੂਲਾਂ ਨੂੰ 7 ਦਿਨਾਂ ਵਿਚ ਜੁਆਬ ਦੇਣ ਲਈ ਕਿਹਾ ਗਿਆ ਹੈ।

ਇੰਨਾਂ ਸਕੂਲਾਂ ਖਿਲਾਫ਼ ਸ਼ਿਕਾਇਤ

ਪੰਜਾਬ ਦੇ ਜਿਹੜੇ 30 ਸਕੂਲ ਜਾਂਚ ਦੇ ਘੇਰੇ ਵਿੱਚ ਹਨ ਉਨ੍ਹਾਂ ਵਿੱਚ ਅੰਮ੍ਰਿਤਸਰ ਦਾ 1 ਪ੍ਰਾਈਵੇਟ ਸਕੂਲ,ਬਠਿੰਡਾ ਦੇ 2,ਫਤਿਹਗੜ੍ਹ ਸਾਹਿਬ ਦਾ 1,ਫਾਜ਼ਿਲਕਾ ਦੇ 5 ਪ੍ਰਾਈਵੇਟ ਸਕੂਲ,ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦਾ 1-1 ਸਕੂਲ,ਲੁਧਿਆਣਾ ਦੇ 3 ਸਕੂਲ, ਮਾਨਸਾ ਦੇ 7 ਸਕੂਲ,ਸੰਗਰੂਰ ਦੇ 7 ਸਕੂਲ ਜਦਕਿ ਮੁਹਾਲੀ ਦੇ 2 ਸਕੂਲ ਸ਼ਾਮਲ ਹਨ । ਸਿੱਖਿਆ ਮੰਤਰੀ ਨੇ 30 ਸਕੂਲਾਂ ਦੀ ਲਿਸਟ ਵਿੱਚ ਜਾਰੀ ਕੀਤੀ ਹੈ ।

ਜਾਂਚ ਦੇ ਘੇਰੇ ਵਿੱਚ ਆਉਣ ਵਾਲੇ ਸਕੂਲਾਂ ਦੀ ਲਿਸਟ

ਜਿੰਨਾਂ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਹਨਾ ਵਿੱਚ ਅੰਮਿ੍ਰਤਸਰ ਜ਼ਿਲੇ ਦਾ ਰਾਮ ਆਸ਼ਰਮ ਸਕੂਲ,ਅੰਮਿ੍ਰਤਸਰ, ਬਠਿੰਡਾ ਜ਼ਿਲੇ ਦਾ ਗੁਰੂਕੁਲ ਪਬਲਿਕ ਸਕੂਲ, ਈਸਟਵੁੱਡ ਇੰਟਰਨੈਸ਼ਨਲ ਸਕੂਲ ਡੂਮਵਾਲੀ, ਫਤਤਿਹਗੜ ਸਾਹਿਬ ਜ਼ਿਲੇ ਦਾ ਪਾਇਨ ਗਰੋਵ ਪਬਲਿਕ ਸਕੂਲ ਬਸੀ ਪਠਾਣਾ, ਫਾਜ਼ਿਲਕਾ ਜ਼ਿਲੇ ਦੇ ਪਿਨਾਕਾ ਸੀਨੀਅਰ ਸੈਕੰਡਰੀ ਸਕੂਲ, ਫਾਜ਼ਿਲਕਾ, ਸੇਂਟ ਕਬੀਰ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ, ਅਜ਼ੰਪਸ਼ਨ ਕਾਨਵੈਂਟ ਸਕੂਲ, ਅਬੋਹਰ, ਅਸਪਾਇਰ ਇੰਟਰਨੈਸ਼ਨ ਸਕੂਲ, ਗੋਬਿੰਦਗੜ ਫਾਜ਼ਿਲਕਾ, ਐਲ.ਆਰ. ਐਸ. ਡੀਏਵੀ ਸੀਨੀਅਰ ਸੈਕੰਡਰੀ ਮਾਡਲ ਸਕੂਲ,ਅਬੋਹਰ, ਇਸੇ ਤਰਾਂ ਗੁਰਦਾਸਪੁਰ ਜ਼ਿਲੇ ਦੇ ਗੈਲੈਕਸੀ ਸਟਾਰ ਪਬਲਿਕ ਸਕੂਲ,ਇਸੇ ਤਰਾਂ ਹੁਸ਼ਿਆਰਪੁਰ ਜ਼ਿਲੇ ਦੇ ਜਵਾਹਨਰ ਨਵੋਦਿਆ ਵਿਦਿਆਲਾ, ਫਲਾਹੀ ਇਸੇ ਤਰਾਂ ਲੁਧਿਆਣਾ ਜ਼ਿਲੇ ਦੇ ਸੇਕਰਡ ਹਾਰਟ ਪਬਲਿਕ ਸਕੂਲ, ਉਟਾਲਾਂ, ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ, ਖੰਨਾ ਖੁਰਦ, ਲੁਧਿਆਣਾ, ਰਾਮ ਲਾਲ ਬਾਸਿਨ ਪਬਲਿਕ ਸਕੂਲ, ਸਕੂਲ, ਇਸੇ ਤਰਾਂ ਮਾਨਸਾ ਜਿਲੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਝੁਨੀਰ , ਜਿੰਦਲ ਇੰਟਰਨੈਸ਼ਨਲ ਸਕੂਲ, ਰਾਮਪੁਰ ਮੰਡੇਰ, ਇੰਗਲਿਸ਼ ਗਰਾਮਰ ਸਕੂਲ ,ਬਾੜੇ, ਐਨ.ਆਰ.ਐਮ. ਹੋਲੀ ਹਾਰਟ ਕਾਨਵੈਂਟ ਸਕੂਲ ਬੁਢਲਾਡਾ, ਐਨ.ਆਰ.ਐਮ. ਹੋਲੀ ਹਾਰਟ ਕਾਨਵੈਂਟ ਸਕੂਲ ਬੋਹਾ, ਬੀਐਚਐਸ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ, ਜ਼ਿਲਾ ਮਾਨਸਾ, ਮਦਰਜ਼ ਡਰੀਮ ਪਬਲਿਕ ਸਕੂਲ , ਬੁਢਲਾਡਾ, ਸੰਗਰੂਰ ਜ਼ਿਲੇ ਵਿੱਚ ਆਸਰਾ ਇੰਟਰਨੈਸ਼ਨਲ ਸਕੂਲ, ਸੰਤ ਬਾਬਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ , ਧੂਰੀ, ਸੰਸਕਾਰ ਵੈਲੀ ਸਮਾਰਟ ਸਕੂਲ, ਭਵਾਨੀਗੜ, ਬਿ੍ਰਟਿਸ਼ ਕਾਨਵੈਂਟ ਸਕੂਲ , ਸੁਨਾਮ ਅਤੇ ਜ਼ਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਕੋਨੀਜ਼ ਵਰਲਡ ਸਕੂਲ ਘਟੌਰ ਤੇ ਰਾਇਤ ਬਾਹਰਾ ਇੰਟਰਨੈਸ਼ਨ ਸਕੂਲ, ਸਹੌੜਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਕਿਤਾਬਾਂ ਲਈ ਗਾਈਡ ਲਾਈਨ

ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਤਾਬਾਂ ਅਤੇ ਡਰੈਸ ਨੂੰ ਲੈਕੇ ਗਾਈਡ ਲਾਈਨ ਜਾਰੀ ਕੀਤੀ ਸੀ । ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਕੂਲ ਪ੍ਰਸ਼ਾਸਨ ਮਾਪਿਆਂ ਨੂੰ ਸਿਰਫ ਇੱਕ ਹੀ ਦੁਕਾਨ ਤੋਂ ਡਰੈਸ ਜਾਂ ਫਿਰ ਕਿਤਾਬਾਂ ਖਰੀਦਣ ਦਾ ਦਬਾਅ ਨਹੀਂ ਪਾ ਸਕਦਾ ਹੈ,ਸਕੂਲ ਨੂੰ ਘੱਟੋ-ਘੱਟ 3 ਤੋਂ 4 ਦੁਕਾਨਾਂ ਦੱਸਣੀਆਂ ਹੋਣੀਆਂ,ਮਾਪਿਆਂ ਕੋਲੋ ਬਦਲ ਹੋਣਾ ਚਾਹੀਦਾ ਹੈ ਜਿੱਥੇ ਸਸਤੀ ਕਿਤਾਬਾਂ ਮਿਲਣਗੀਆਂ ਉੱਥੇ ਹੀ ਉਹ ਜਾਕੇ ਖਰੀਦ ਸਕਦੇ ਹਨ । ਪਰ ਸਰਕਾਰ ਦੀ ਸਖਤੀ ਦੇ ਬਾਵਜੂਦ ਮੁੜ ਤੋਂ ਸਕੂਲਾਂ ਦੀ ਮਨਮਾਨੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਇਸ ਲਈ ਹੁਣ ਸਰਕਾਰ ਨੇ ਵੱਲੋਂ ਈ-ਮੇਲ ਜਾਰੀ ਕੀਤਾ ਗਿਆ ਹੈ।

Exit mobile version