Punjab

PSTET (2) ਦੀ ਹੋਵੇਗੀ ਮੁੜ ਪ੍ਰੀਖਿਆ,SCERT ਨੇ ਇਮਤਿਹਾਨ ਦੀਆਂ ਤਰੀਕਾਂ ਨੂੰ ਅਹਿਮ ਜਾਣਕਾਰੀ ਸਾਂਝੀ ਕੀਤੀ

ਬਿਊਰੋ ਰਿਪੋਰਟ : ਪੰਜਾਬ ਸਟੇਟ ਅਧਿਆਪਕ ਯੋਗਤਾ ਟੈਕਸ ਪੇਪਰ 2 ਦੀ ਪ੍ਰੀਖਿਆ ਮੁੜ ਤੋਂ ਕਰਵਾਈ ਜਾਵੇਗੀ । 12 ਮਾਰਚ ਨੂੰ 2 ਵਜੇ ਤੋਂ 4 ਵਜੇ ਦੇ ਵਿਚਾਲੇ PSTET 2 ਦੀ ਪ੍ਰੀਖਿਆ ਦੌਰਾਨ ਸਮਾਜਿਕ ਸਿੱਖਿਆ ਦੇ ਪੇਪਰ ਵਿੱਚ ਸਵਾਲ ਦੇ ਨਾਲ ਸਹੀ ਉੱਤਰ ‘ਤੇ ਨਿਸ਼ਾਨ ਲਗਾਏ ਗਏ ਸਨ । ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਨੋਟਿਸ ਲਿਆ ਸੀ । ਪੇਪਰ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਸੀ । ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਲਾਪਰਵਾਈ ਵਰਤਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਾਂਚ ਦੇ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ । ਹੁਣ SCERT ਦੇ ਡਾਇਰੈਕਟਰ ਨੇ ਪੇਪਰ ਦੇਣ ਵਾਲਿਆਂ ਨੂੰ ਜਾਣਕਾਰੀ ਦਿੱਤੀ ਹੈ ਕਿ PSTET ਪੇਪਰ 2 ਦੀ ਪ੍ਰੀਖਿਆ ਦੀ ਮਿਤੀ ਨਿਸ਼ਚਿਤ ਕਰਨ ਉਪਰੰਤ ਵਿਭਾਗ ਦੀ ਵੈਬਸਾਇਟ www.ssapunjab.org ‘ਤੇ ਸੂਚਿਤ ਕੀਤਾ ਜਾਵੇਗਾ ।

2 ਤਰ੍ਹਾਂ ਦਾ TET ਦਾ ਇਮਤਿਹਾਨ ਹੁੰਦਾ ਹੈ

TET ਦਾ ਇਮਤਿਹਾਨ 2 ਤਰ੍ਹਾਂ ਦਾ ਹੁੰਦਾ ਹੈ । TET 1 ਦਾ ਇਮਤਿਹਾਨ ਪਹਿਲੀ ਕਲਾਸ ਤੋਂ 5ਵੀਂ ਕਲਾਸ ਦੇ ਅਧਿਆਪਕਾਂ ਦੇ ਲਈ ਹੁੰਦਾ ਹੈ। ਦੂਜਾ ਇਮਤਿਹਾਨ TET 2 ਦਾ ਹੁੰਦਾ ਹੈ ਇਹ ਉਨ੍ਹਾਂ ਅਧਿਆਪਕਾਂ ਦੇ ਲਈ ਹੁੰਦਾ ਹੈ ਜਿਹੜੇ 6ਵੀਂ ਤੋਂ 12ਵੀਂ ਤੱਕ ਪੜਾਉਂਦੇ ਹਨ । ਦੋਵਾਂ ਇਮਤਿਹਾਨਾਂ ਵਿੱਚ ਫਰਕ ਹੁੰਦਾ ਹੈ TET 1 ਵਿੱਚ 150 ਨੰਬਰ ਦਾ ਇੱਕ ਹੀ ਪੇਪਰ ਹੁੰਦਾ ਹੈ ਜਦਕਿ TET 2 ਵਿੱਚ 2 ਸੈਂਟ ਹੁੰਦੇ ਹਨ । 1 ਸੈੱਟ ਵਿੱਚ 90 ਸਵਾਲ ਹੁੰਦੇ ਹਨ ਦੂਜੇ ਵਿੱਚ 60 ਹੁੰਦੇ ਹਨ । 90 ਸਵਾਲ ਪੰਜਾਬੀ,ਅੰਗਰੇਜੀ ਅਤੇ ਜਨਰਲ ਨਾਲੇਜ ਦੇ ਹੁੰਦੇ ਹਨ ਜਦਿਕ ਦੂਜੇ ਸੈੱਟ ਦੇ 60 ਨੰਬਰ ਦੇ ਸਵਾਲ ਵਿਸ਼ੇ ਵਿਸ਼ੇਸ਼ ਦੇ ਹੁੰਦੇ ਹਨ ਜਿਵੇਂ ਕਿਸੇ ਨੇ SST ਦਾ ਅਧਿਆਪਕ ਬਣਨਾ ਹੈ ਤਾਂ ਉਸ ਉਮੀਦਵਾਰ ਨੂੰ 60 ਸਵਾਲ SST ਦੇ ਹੀ ਪੁੱਛੇ ਜਾਣਗੇ ,ਕਿਸੇ ਤਰ੍ਹਾਂ ਅੰਗਰੇਜ਼ੀ ਜਾਂ ਹਿਸਾਬ ਦਾ ਅਧਿਆਪਕ ਬਣਨਾ ਹੈ ਤਾਂ ਉਸ ਨੂੰ ਦੂਜੇ ਸੈੱਟ ਵਿੱਚ ਉਸੇ ਵਿਸ਼ੇ ਨਾਲ ਜੁੜੇ ਸਵਾਲ ਹੀ ਆਉਣਗੇ । ਪਰ TET 1 ਅਤੇ TET 2 ਵਿੱਚ OBJECTIVE ਟਾਇਪ ਸਵਾਲ ਹੀ ਪੁੱਛੇ ਜਾਂਦੇ ਹਨ। 4 ਆਪਸ਼ਨ ਦਿੱਤੇ ਜਾਂਦੇ ਹਨ,ਇੱਕ ਸਹੀ ‘ਤੇ ਕਲਿੱਕ ਕਰਨਾ ਹੁੰਦਾ ਹੈ। ਪਾਸ ਹੋਣ ਦੇ ਲਈ ਉਮੀਦਵਾਰ ਨੂੰ 60 ਫੀਸਦੀ ਨੰਬਰ ਲਿਆਉਣਗੇ ਹੁੰਦੇ ਹਨ।

ਕਦੋਂ ਸ਼ੁਰੂ ਹੋਇਆ ਸੀ TET ਦਾ ਇਮਤਿਆਨ

2009 ਵਿੱਚ ਰਾਈਟ ਟੂ ਐਜੂਕੇਸ਼ਨ ਦੇ ਕਾਨੂੰਨ ਦੇ ਤਹਿਤ ਇਸ ਨੂੰ ਸ਼ਾਮਲ ਕੀਤਾ ਗਿਆ ਸੀ ।ਪਹਿਲੀ ਵਾਰ ਇਸ ਦਾ ਇਮਤਿਹਾਨ 2011 ਵਿੱਚ ਹੋਇਆ ਸੀ । ਪੰਜਾਬ ਵਿੱਚ ਇਸ ਪੇਪਰ ਨੂੰ ਸਿੱਖਿਆ ਵਿਭਾਗ ਦਾ ਅਧਾਰਾ SCERT ਯਾਨੀ State Council of Educational Research and Training ਵੱਲੋਂ ਕਰਵਾਇਆ ਜਾਂਦਾ ਹੈ । ਸਰਕਾਰ ਦਾ ਇਹ ਅਧਾਰਾ ਅੱਗੇ ਕਿਸੇ ਹੋਰ ਯੂਨੀਵਰਸਿਟੀ ਨੂੰ ਇਮਤਿਹਾਨ ਕਰਵਾਉਣ ਦੀ ਜ਼ਿੰਮੇਵਾਰੀ ਸੌਂਪ ਦਿੰਦਾ ਹੈ । 2023 ਦਾ TET ਦਾ ਪੰਜਾਬ ਵਿੱਚ ਇਮਤਿਹਾਨ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਇਆ ਗਿਆ ਸੀ ।