Punjab

ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਤਨਖਾਹ ਨੂੰ ਲੈਕੇ ਵੱਡੀ ਖੁਸ਼ਖਬਰੀ ! 15 ਤੋਂ 40 ਫੀਸਦੀ ਦਾ ਵਾਧਾ !

ਬਿਊਰੋ ਰਿਪੋਰਟ : ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੇ ਕਾਂਟਰੈਕਟ ਦੇ ਅਧਾਰ ‘ਤੇ ਤਾਇਨਾਤ ਮੁਲਾਜ਼ਮਾਂ ਦੀ ਤਨਖਾਹ ਵਧਾ ਦਿੱਤੀ ਹੈ। ਇਸ ਸਬੰਧ ਵਿੱਚ ਵਿੱਤ ਵਿਭਾਗ ਨੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ । ਜਿਸ ਦੇ ਮੁਤਾਬਿਕ 15 ਤੋਂ 40 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਦੇ ਪਲਾਨਿੰਗ ਵਿਭਾਗ ਦੇ ਮੁਖ ਸਕੱਤਰ ਨੇ ਵਿੱਤ ਵਿਭਾਗ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ ।

ਅਮਰ ਉਜਾਲਾ ਦੀ ਰਿਪੋਟ ਮੁਤਾਬਿਤ ਕਾਂਟਰੈਕਟ ਦੇ ਅਧਾਰ ‘ਤੇ ਭਰਤੀ ਮੁਲਾਜ਼ਮਾਂ ਨੂੰ 10 ਹਜ਼ਾਰ ਰੁਪਏ ਮਹੀਨੇ ਤਨਖਾਹ ਮਿਲ ਦੀ ਸੀ ਹੁਣ 40 ਫੀਸਦੀ ਵਧਾਉਣ ਤੋਂ ਬਾਅਦ 14 ਹਜ਼ਾਰ ਰੁਪਏ ਮਹੀਨੇ ਮਿਲਣਗੇ । ਜਦਕਿ 10001 ਤੋਂ 15 ਹਜ਼ਾਰ ਮਹੀਨੇ ਲੈਣ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਿੱਚ 30 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਇਸ ਦੇ ਤਹਿਤ 15001 ਤੋਂ 20000 ਤੱਕ ਮਹੀਨੇ ਵਾਲਿਆਂ ਦੀ ਤਨਖਾਹ ਵਿੱਚ 25 ਫੀਸਦੀ ਜ਼ਿਆਦਾ ਅਤੇ 20000 ਰੁਪਏ ਕਮਾਉਣ ਵਾਲਿਆਂ ਦੀ ਤਨਖਾਹ ਵਿੱਚ 15 ਫੀਸਦੀ ਦਾ ਵਾਧਾ ਕੀਤਾ ਗਿਆ ਹੈ ।

ਸਰਕਾਰ ਵੱਲੋਂ ਜਾਰੀ ਨਿਰਦੇਸ਼ ਵਿੱਚ ਕਿਹਾ ਗਿਆ ਹੈ ਇਹ ਵਾਧਾ ਵਨ ਟਾਈਮ ਰਹੇਗਾ ਅਤੇ 1 ਅਪ੍ਰੈਲ 2023 ਤੋਂ ਲਾਗੂ ਹੋਵੇਗਾ, ਇਸ ਦੇ ਬਾਅਦ ਮੁਲਾਜ਼ਮਾਂ ਨੂੰ ਤਨਖਾਹ ਵਿੱਚ 5 ਫੀਸਦੀ ਸਲਾਨਾ ਵਾਧਾ ਮਿਲੇਗਾ,ਪੰਜਾਬ ਸਰਕਾਰ ਪਹਿਲਾਂ ਹੀ ਵੱਖ-ਵੱਖ ਵਿਭਾਗਾਂ ਵਿੱਚ 36000 ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਯੋਜਨਾ ਲਾਗੂ ਕਰ ਚੁੱਕੀ ਹੈ । ਇਸ ਦੇ ਤਹਿਤ ਕਾਂਟਰੈਕਟ,ਆਉਟਸੋਰਸ ਮੁਲਾਜ਼ਮਾਂ ਨੂੰ ਸਪੈਸ਼ਲ ਕਾਡਰ ਦੇ ਅਧੀਨ 58 ਸਾਲ ਤੱਕ ਨੌਕਰੀ ‘ਤੇ ਰਹਿਣ ਦਾ ਮੌਕਾ ਮਿਲੇਗਾ ।

ਮੁੱਖ ਮੰਤਰੀ 8736 ਅਧਿਆਪਕਾਂ ਨੂੰ ਪੱਕਾ ਕਰਨ ਦਾ ਨੋਟਿਫਿਕੇਸ਼ਨ ਜਾਰੀ ਕਰ ਚੁੱਕੇ ਹਨ । ਸੂਬਾ ਸਰਕਾਰ ਵੱਲੋਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਸਪੈਸ਼ਲ ਕਾਡਰ ਵਿੱਚ ਸ਼ਾਮਲ ਹੋਣ ਨੂੰ ਕਿਹਾ ਗਿਆ ਹੈ । ਜਿਸ ਵਿੱਚ ਨਿਯਮ ਅਤੇ ਸ਼ਰਤਾਂ ਪੰਜਾਬ ਸਰਵਿਸ ਰੂਲ ਵਾਂਗ ਲਾਗੂ ਹੋਣਗੀਆਂ। ਫਿਲਹਾਲ ਸੂਬਾ ਸਰਕਾਰ ਨੇ ਕੱਚੇ ਮੁਲਾਜ਼ਮਾਂ ਤੋਂ ਅਰਜੀਆਂ ਮੰਗਿਆ ਗਈਆਂ ਹਨ ।