The Khalas Tv Blog Punjab ਪੰਜਾਬ ਦਾ ਮਸ਼ਹੂਰ ਕਮੇਡੀਅਨ ਲੱਖਾਂ ਦੀ ਠੱਗੀ ਮਾਰ ਕੇ ਵਿਦੇਸ਼ ਫਰਾਰ ! ਪੀੜਤਾ ਨੇ ਪੁਲਿਸ ‘ਤੇ ਲਗਾਏ ਗੰਭੀਰ ਇਲਜ਼ਾਮ
Punjab

ਪੰਜਾਬ ਦਾ ਮਸ਼ਹੂਰ ਕਮੇਡੀਅਨ ਲੱਖਾਂ ਦੀ ਠੱਗੀ ਮਾਰ ਕੇ ਵਿਦੇਸ਼ ਫਰਾਰ ! ਪੀੜਤਾ ਨੇ ਪੁਲਿਸ ‘ਤੇ ਲਗਾਏ ਗੰਭੀਰ ਇਲਜ਼ਾਮ

ਬਿਉਰੋ ਰਿਪੋਰਟ : ਕਮੇਡੀਅਨ ਅਕਸਰ ਹਸਾਉਣ ਦਾ ਕੰਮ ਕਰਦੇ ਹਨ ਪਰ ਜਲੰਧਰ ਦੇ ਮਸ਼ਹੂਰ ਕਮੇਡੀਅਨ ਦੀ ਇੱਕ ਹਰਕਤ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ । ਪੰਜਾਬ ਦੇ ਮਸ਼ਹੂਰ ਕਮੈਡੀਅਨ ਕਾਕੇ ਸ਼ਾਹ ‘ਤੇ ਲੋਕਾਂ ਨਾਲ ਠੱਗੀ ਦਾ ਇਲਜ਼ਾਮ ਲੱਗਿਆ ਹੈ । ਦੱਸਿਆ ਜਾ ਰਿਹਾ ਹੈ ਕਮੈਡੀਅਨ ਹੁਣ ਵਿਦੇਸ਼ ਭੱਜ ਗਿਆ ਹੈ । ਪੀੜਤ ਲੋਕਾਂ ਨੇ ਕਮੇਡੀਅਨ ਦੇ ਖਿਲਾਫ਼ ਪੁਲਿਸ ਕਮਿਸ਼ਨਰ ਦੇ ਦਫਤਰ ਬਾਹਰ ਪ੍ਰਦਰਸ਼ਨ ਕੀਤਾ ਅਤੇ ਇਲਜ਼ਾਮ ਲਗਾਇਆ ਹੈ ਕਿ ਵਿਦੇਸ਼ ਭੇਜਣ ਦੇ ਨਾਂ ‘ਤੇ ਕਾਕੇ ਸ਼ਾਹ ਨੇ ਲੋਕਾਂ ਤੋਂ ਲੱਖਾਂ ਰੁਪਏ ਠੱਗੇ ਹਨ । ਉਸ ਦੇ ਖਿਲਾਫ਼ ਪੁਲਿਸ ਥਾਣਾ ਡਿਵੀਜਨ ਨੰਬਰ ਤਿੰਨ ਵਿੱਚ ਕੇਸ ਵੀ ਰਜਿਸਟਰਡ ਕਰਵਾਇਆ ਪਰ ਪੁਲਿਸ ਨੇ ਹੁਣ ਤੱਕ ਉਸ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ ।

FIR ਤੋਂ ਕੱਢ ਦਿੱਤਾ ਭਰਾ ਦਾ ਨਾਂ

ਪੀੜਤ ਨੇ ਦੱਸਿਆ ਕਿ ਕਾਕੇ ਸ਼ਾਹ ਨੇ ਉਨ੍ਹਾਂ ਤੋਂ ਵਿਦੇਸ਼ ਭੇਜਣ ਦੇ ਨਾਂ ਤੇ 6 ਲੱਖ ਰੁਪਏ ਲਏ ਸਨ । ਪੈਸਾ ਲੈਣ ਤੋਂ ਬਾਅਦ ਕਾਕੇ ਸ਼ਾਹ ਦਾ ਭਰਾ ਉਸ ਦੇ ਘਰ ਆਇਆ । FIR ਵਿੱਚ ਕਾਕੇ ਸ਼ਾਹ ਦੇ ਭਰਾ ਦਾ ਨਾਂ ਵੀ ਦਰਜ ਕਰਵਾਇਆ ਸੀ ਪਰ ਕਾਕੇ ਸ਼ਾਹ ਨੇ ਸਿਆਸੀ ਦਬਾਅ ਬਣਾਕੇ FIR ਨਾਲ ਆਪਣੇ ਭਰਾ ਦਾ ਨਾਂ ਬਾਹਰ ਕੱਢ ਲਿਆ । ਪੀੜਤ ਲੋਕਾਂ ਨੇ ਇਸ ਦੇ ਲਈ ਪੁਲਿਸ ‘ਤੇ ਵੀ ਸਵਾਲ ਚੁੱਕੇ ਹਨ ।

ਕਮੈਡੀਅਨ ਕਾਕੇ ਸ਼ਾਹ

ਪੀੜਤਾਂ ਦੇ ਪੁਲਿਸ ‘ਤੇ ਸਵਾਲ

ਪੀੜਤਾਂ ਨੇ ਕਾਕੇ ਸ਼ਾਹ ਦੇ ਵਿਦੇਸ਼ ਭੱਜ ਜਾਣ ਦੇ ਬਾਅਦ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕੇ ਸਨ । ਕਾਕੇ ਸ਼ਾਹ ਦੇ ਖਿਲਾਫ਼ ਠੱਗੀ ਦਾ ਮਾਮਲਾ ਦਰਜ ਹੋਇਆ ਸੀ । ਪਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ । ਪੀੜਤਾਂ ਨੇ ਕਿਹਾ ਪੁਲਿਸ ਨੂੰ ਵਾਰ-ਵਾਰ ਅਪੀਲ ਕੀਤੀ ਗਈ ਕਿ ਮੁਲਜ਼ਮ ਕਾਕੇ ਸ਼ਾਹ ਵਿਦੇਸ਼ ਭੱਜ ਜਾਵੇਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਂ ਪਰ ਪੁਲਿਸ ਨੇ ਨਹੀਂ ਸੁਣੀ।

Exit mobile version