‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਪੰਜਾਬ ਵਿਚ ਕਿਸਾਨਾਂ ਦੇ ਧਰਨਿਆਂ ਨੂੰ ਲੈ ਕੇ ਕੈਪਟਨ ਦੇ ਬਿਆਨ ਉੱਤੇ ਪ੍ਰਤਿਕਿਆ ਦੇਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮੋੜਵਾਂ ਜਵਾਬ ਦਿੱਤਾ ਹੈ। ਕੈਪਟਨ ਨੇ ਕਿਹਾ ਹੈ ਕਿ ਪੰਜਾਬ ਵਿਚ ਧਰਨੇ ਦੇਣ ਦੀ ਤੁਹਾਡੀ ਸਲਾਹ ਹਾਸੋਹੀਣੀ ਹੈ।ਇਹ ਇਸ ਤਰ੍ਹਾ ਜਿਵੇਂ ਕਿਸੇ ਨੂੰ ਪੱਛਮੀ ਫਰੰਟ ਤੇ ਜਾਣ ਲਈ ਕਿਹਾ ਜਾਵੇ, ਜਦਕਿ ਦੁਸ਼ਮਣ ਪੂਰਬੀ ਹਿੱਸੇ ਤੇ ਖੜ੍ਹਾ ਹੈ।ਕੈਪਟਨ ਨੇ ਕਿਹਾ ਕਿਸਾਨਾਂ ਦੀ ਲੜਾਈ ਮੇਰੇ ਨਾਲ ਨਹੀਂ ਸਗੋਂ ਬੀਜੇਪੀ ਨਾਲ ਹੈ।
ਦੱਸ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਦੇ ਕਿਸਾਨੀ ਧਰਨਿਆਂ ਉੱਤੇ ਇਸ ਬਿਆਨ ਦੀ ਨਿਖੇਧੀ ਕੀਤੀ ਸੀ ਜਿਸ ਵਿਚ ਕੈਪਟਨ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਦਿੱਲੀ ਜਾ ਕੇ ਧਰਨੇ ਦੇਣੇ ਚਾਹੀਦੇ ਹਨ।