Punjab

PAU VC ਵਿਵਾਦ : ਮਾਨ ਦਾ ਰਾਜਪਾਲ ਨੂੰ ਕਰਾਰਾ ਜਵਾਬ ‘ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ’

Pau vc controversy cm mann write letter to governor

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ( Chief minister Bhagwant mann) ਨੇ ਰਾਜਪਾਲ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਵਾਇਸ ਚਾਂਸਲਰ (VC) ਡਾ. ਸਤਬੀਰ ਸਿੰਘ (SATBIR SINGH ) ਦੀ ਨਿਯੁਕਤੀ ਨੂੰ ਰੱਦ ਕਰਨ ਦੇ ਫੈਸਲੇ ‘ਤੇ ਆਪਣਾ ਜਵਾਬ ਦਿੱਤਾ ਹੈ । ਸੀਐੱਮ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ 1970 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਐਕਟ ਮੁਤਾਬਿਕ VC ਦੀ ਨਿਯੁਕਤੀ ਯੂਨੀਵਰਸਿਟੀ ਦਾ ਬੋਰਡ ਕਰਦਾ ਹੈ ਇਸ ਵਿੱਚ ਸੀਐੱਮ ਅਤੇ ਰਾਜਪਾਲ ਦਾ ਕੋਈ ਦਖ਼ਲ ਨਹੀਂ ਹੁੰਦਾ ਹੈ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ 2 ਵੀਸੀ ਦੀ ਨਿਯੁਕਤੀ ਬਾਰੇ ਵੀ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਇਸ ਤੋਂ ਪਹਿਲਾਂ PAU ਦੇ ਵੀਸੀ ਰਹੇ ਡਾ. ਬਲਦੇਵ ਸਿੰਘ ਢਿੱਲੋਂ, ਡਾ. ਐੱਮਐੱਸ ਕੰਗ ਦੀ ਨਿਯੁਕਤੀ ਵਿੱਚ ਵੀ ਰਾਜਪਾਲ ਦਾ ਕੋਈ ਰੋਲ ਨਹੀਂ ਸੀ ।ਇਸ ਤੋਂ ਇਲਾਵਾ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਠੀ ਦੇ ਜ਼ਰੀਏ ਬੀਜੇਪੀ ਨੂੰ ਵੀ ਨਿਸ਼ਾਨਾ ਬਣਾਇਆ ।

ਸੀਐੱਮ ਮਾਨ ਦੀਆਂ ਰਾਜਪਾਲ ਨੂੰ ਖਰੀਆਂ ਖਰੀਆਂ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਡਾ.ਸਤਬੀਰ ਸਿੰਘ ਮਸ਼ਹੂਰ ਖੇਤੀਬਾੜੀ ਮਾਹਿਰ ਹਨ । ਅਜਿਹੇ ਸ਼ਖ਼ਸ ਨੂੰ ਹਟਾਉਣ ਦੇ ਹੁਕਮਾਂ ਦਾ ਪੰਜਾਬੀਆਂ ਵਿੱਚ ਕਾਫੀ ਗੁੱਸਾ ਹੈ। ਪਿਛਲੇ ਕਾਫੀ ਮਹੀਨਿਆਂ ਤੋਂ ਤੁਹਾਡੇ ਵੱਲੋਂ ਚੁਣੀ ਗਈ ਸਰਕਾਰ ਦੇ ਕੰਮਾਂ ਵਿੱਚ ਕਾਫੀ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ। ਜਿਸ ਤੋਂ ਪੰਜਾਬ ਦੇ ਲੋਕ ਕਾਫ਼ੀ ਦੁੱਖੀ ਹਨ। ਤੁਸੀਂ ਪਹਿਲਾਂ ਵਿਧਾਨਸਭਾ ਇਜਲਾਸ ਬੁਲਾਉਣ ਵਿੱਚ ਰੁਕਾਵਟ ਪਾਈ ਫਿਰ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਦੇ ਨਾਂ ਨੂੰ ਨਾ ਮਨਜ਼ੂਰ ਕੀਤਾ । ਜੇਕਰ ਤੁਸੀਂ ਚੁਣੀ ਹੋਈ ਸਰਕਾਰ ਦੇ ਕੰਮਾਂ ਵਿੱਚ ਰੁਕਾਵਟ ਪੈਦਾ ਕਰੋਗੇ ਤਾਂ ਇਸ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ ।

ਬੀਜੇਪੀ ਨੂੰ ਵੀ ਰਗੜਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਬੀਜੇਪੀ ਨੂੰ ਵੀ ਰਗੜਿਆ ਉਨ੍ਹਾਂ ਕਿਹਾ ਮੈਂ ਤੁਹਾਨੂੰ ਕਈ ਵਾਰ ਮਿਲਿਆ ਹਾਂ। ਮੈਨੂੰ ਤੁਸੀਂ ਬਹੁਤ ਵਧੀਆਂ ਅਤੇ ਨੇਕ ਇਨਸਾਨ ਲੱਗ ਦੇ ਹੋ। ਤੁਸੀਂ ਇਹ ਕੰਮ ਆਪ ਨਹੀਂ ਕਰ ਸਕਦੇ ਹੋ ਤੁਹਾਨੂੰ ਸਭ ਗਲਤ ਗੈਰ ਸੰਵਿਧਾਨਿਕ ਕੰਮ ਕਰਨ ਲਈ ਕੌਣ ਆਖਦਾ ਹੈ ? ਤੁਸੀਂ ਉਨ੍ਹਾਂ ਦੀ ਗੱਲ ਕਿਉਂ ਮੰਨਦੇ ਹੋ ? ਉਹ ਪਿੱਠ ਪਿੱਛੇ ਰਹਿੰਦੇ ਹਨ ਬਦਨਾਮ ਤੁਸੀਂ ਹੋ ਰਹੇ ਹੋ। ਮੇਰੀ ਤੁਹਾਨੁੰ ਅਪੀਲ ਹੈ ਕਿ ਤੁਸੀਂ ਅਜਿਹੇ ਲੋਕਾਂ ਦੀ ਗੱਲ ਨਾ ਸੁਣੋ। ਜਿਹੜੇ ਲੋਕ ਤੁਹਾਡੇ ਤੋਂ ਗਲਤ ਕੰਮ ਕਰਵਾ ਰਹੇ ਹਨ। ਸਾਫ਼ ਹੈ ਕਿ ਇਹ ਲੋਕ ਪੰਜਾਬ ਦਾ ਭਲਾ ਨਹੀਂ ਚਾਉਂਦੇ ਹਨ। ਕਿਰਪਾ ਕਰਕੇ ਤੁਸੀਂ ਚੁਣੀ ਹੋਈ ਸਰਕਾਰ ਨੂੰ ਆਪਣਾ ਕੰਮ ਕਰਨ ਦਿਓ ।