Punjab

ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਦੁਸ਼ਹਿਰਾ ਸਮਾਗਮ ਵਿੱਚ ਕੀਤੀ ਸ਼ਿਰਕਤ,ਕੀਤਾ ਅਹਿਮ ਐਲਾਨ

ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫ਼ੇਜ਼ 8 ,ਮੁਹਾਲੀ ਦੀ ਦੁਸ਼ਹਿਰਾ ਗਰਾਊਂਡ ਵਿੱਚ ਹੋਏ ਸਮਾਗਮ ਵਿੱਚ ਸ਼ਿਰਕਤ ਕੀਤੀ ਤੇ ਸਾਰਿਆਂ ਨੂੰ ਤਿਉਹਾਰ ਦੀ ਵਧਾਈ ਦਿੱਤੀ ਹੈ । ਇਸ ਮੌਕੇ ਆਨਮ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਸਾਰੇ ਧਰਮ ਏਕਤਾ ਦਾ ਪ੍ਰਤੀਕ ਹਨ।

ਸਾਡਾ ਦੇਸ਼ ਫੁਲਵਾੜੀ ਹੈ ਤੇ ਇਸ ਵਿੱਚ ਸਾਰੇ ਧਰਮਾਂ ਦੇ ਲੋਕ ਅਲੱਗ ਅਲੱਗ ਫੁਲਾਂ ਵਾਂਗ ਹਨ। ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਹਰ ਧਰਮ ਦੇ ਤਿਉਹਾਰਾਂ ਨੂੰ ਮਨਾਉਣਾ ਚਾਹਿਦਾ ਹੈ।

ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ

ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਮੁਹਾਲੀ ਉਹਨਾਂ ਲਈ ਕੋਈ ਓਪਰਾ ਨਹੀਂ ਹੈ। ਇਸ ਮੌਕੇ ਉਹਨਾਂ ਐਲਾਨ ਕੀਤਾ ਹੈ ਕਿ ਇਸ ਦੁਸ਼ਹਿਰਾ ਮੈਦਾਨ ਦੀ ਕਿਸੇ ਵੀ ਤਰਾਂ ਨਾਲ ਉਦਯੋਗਾਂ ਲਈ ਵਰਤੋਂ ਨਹੀਂ ਹੋਵੇਗੀ ਤੇ ਨਾ ਹੀ ਇਥੇ ਕੋਈ ਕਾਰਪੋਰੇਟਿਵ ਇਮਾਰਤ ਬਣੇਗੀ। ਜਿਵੇਂ ਕਿ ਪਿਛਲੇ ਕੁੱਝ ਸਾਲਾਂ ਤੋਂ ਇਥੇ ਦੁਸ਼ਹਿਰਾ ਮਨਾਇਆ ਜਾਂਦਾ ਰਿਹਾ ਹੈ,ਉਵੇਂ ਹੀ ਅੱਗੇ ਤੋਂ ਮਨਾਇਆ ਜਾਂਦਾ ਰਹੇਗਾ।

ਇਸ ਤੋਂ ਇਲਾਵਾ ਉਹਨਾਂ ਸਮਾਜਿਕ ਬੁਰਾਈਆਂ ਨੂੰ ਵੀ ਖ਼ਤਮ ਕਰਨ ਦਾ ਸੁਨੇਹਾ ਦਿੱਤਾ ਹੈ ਤੇ ਕਿਹਾ ਹੈ ਕਿ ਜੇਕਰ ਅਸੀਂ ਇਹਨਾਂ ਨੂੰ ਆਪਣੀ ਜਿੰਦਗੀ ਵਿਚੋਂ ਖ਼ਤਮ ਕਰ ਸਕੀਏ ਤਾਂ ਹੀ ਇਹ ਸਹੀ ਮਾਅਨਿਆਂ ਵਿੱਚ ਕਿ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੋਵੇਗਾ।

ਇਸ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਵਧਾਈ ਦਿੰਦੇ ਹੋਏ ਸਮਾਜਿਕ ਏਕਤਾ ਤੇ ਆਪਸੀ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਵੀ ਕੀਤੀ।

ਆਪਣੇ ਸੰਬੋਧਨ ਤੋਂ ਬਾਅਦ ਮਾਨ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਤੇ ਰੰਗਾਰੰਗ ਸਮਾਗਮ ਦਾ ਅਨੰਦ ਮਾਣਿਆ। ਇਸ ਦੋਰਾਨ ਰਾਮ-ਰਾਵਣ ਯੁੱਧ ਦਾ ਨਾਟਕ ਵੀ ਰਾਮ ਲੀਲਾ ਮੰਡਲੀ ਵੱਲੋਂ ਪੇਸ਼ ਕੀਤਾ ਗਿਆ ਤੇ ਆਤਿਸ਼ਬਾਜੀ ਦਾ ਪ੍ਰੋਗਰਾਮ ਵੀ ਹੋਇਆ।