‘ਦ ਖਾਲਸ ਬਿਊਰੋ:- ਅੱਜ 30 ਜੂਨ ਨੂੰ ਪੰਜਾਬ ਦੇ ਅਹਿਮ ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ COVID-19 ਨਾਲ ਨਜਿੱਠਣ ਲਈ ਮੈਡੀਕਲ ਹੈਲਥ ਵਿਭਾਗ ਵਿੱਚ 4245 ਨਵੀਆਂ ਪੋਸਟਾਂ ਭਰੀਆਂ ਜਾਣਗੀਆਂ। ਜੋ ਆਉਣ ਵਾਲੇ 2 ਮਹੀਨਿਆਂ ‘ਚ ਭਰੀਆਂ ਜਾਣਗੀਆਂ। ਇਸ ਵਿੱਚ ਡਾਕਟਰਾਂ ਅਤੇ ਨਰਸਾਂ ਤੋਂ ਇਲਾਵਾਂ ਸਪੈਸ਼ਲਿਸਟਾਂ ਦੀਆਂ ਪੋਸਟਾਂ ਭਰੀਆਂ ਜਾਣਗੀਆਂ।
ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਸਤੰਬਰ ਮਹੀਨੇ ਵਿੱਚ 1000 ਰਟਾਇਰਮੈਂਟ ਹੋਵੇਗੀ। ਉਸ ਤੋਂ ਪਹਿਲਾਂ ਪਹਿਲਾਂ ਇਹ ਸਾਰੀਆਂ ਪੋਸਟ ਭਰ ਲਈਆਂ ਜਾਣ।
ਇਸ ਤੋਂ ਇਲਾਵਾਂ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਡਿਪਾਰਟਮੈਂਟ ਨੂੰ 291 ਪੋਸਟਾਂ ਦੀ ਮਨਜੂਰੀ ਕੈਬਨਟ ਨੇ ਦਿੱਤੀ ਹੈ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਇਹ ਸਾਰੀਆਂ ਪੋਸਟਾਂ ਬਾਬਾ ਫਰੀਦ ਮੈਂਡੀਕਲ ਯੂਨੀਵਰਸਿਟੀ ਦੇ ਤਹਿਤ ਐਗਜਾਮੀਨੇਸ਼ਨ ਦੇ ਰਾਹੀ ਹੀ ਭਰੀਆਂ ਜਾਣਗੀਆਂ।


 
																		 
																		 
																		 
																		 
																		