The Khalas Tv Blog Punjab ‘ਆਪਣੀ ਖ਼ਰਾਬ ਆਦਤਾਂ ਓਪਨ ਹੋਣ ਦਿਓ ਤਾਂ ਹੀ ਕੋਈ ਰੋਕੇਗਾ’ ! ਰਾਜਪਾਲ ਨੇ CM ਮਾਨ ਨੂੰ ਕਲੱਬ ਵਾਲੀ ਨਸੀਅਤ ਕਿਉਂ ਦਿੱਤੀ !
Punjab

‘ਆਪਣੀ ਖ਼ਰਾਬ ਆਦਤਾਂ ਓਪਨ ਹੋਣ ਦਿਓ ਤਾਂ ਹੀ ਕੋਈ ਰੋਕੇਗਾ’ ! ਰਾਜਪਾਲ ਨੇ CM ਮਾਨ ਨੂੰ ਕਲੱਬ ਵਾਲੀ ਨਸੀਅਤ ਕਿਉਂ ਦਿੱਤੀ !

ਬਿਊਰੋ ਰਿਪੋਰਟ : ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਲਖੀ ਖਤਮ ਨਹੀਂ ਹੋਈ ਹੈ । ਰਾਜਪਾਲ ਨੇ ਬਜਟ ਇਜਲਾਸ ਵਿੱਚ ਆਪਣੇ ਭਾਸ਼ਣ ਦੌਰਾਨ ਸੂਬਾ ਸਰਕਾਰ ਦੀ ਸਪੀਚ ਨੂੰ ਪੜਿਆ ਜ਼ਰੂਰ ਪਰ ਜਦੋਂ ਸਕੂਲਾਂ ਦੇ ਪ੍ਰਿੰਸੀਪਲ ਨੂੰ ਭੇਜਣ ਦੀ ਲਾਈਨ ਆਈ ਤਾਂ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਪੁੱਛਿਆ ਕਿ ਰਾਜਪਾਲ ਸਾਬ੍ਹ ਕਿ ਤੁਹਾਨੂੰ ਸਰਕਾਰ ਨੇ ਮੰਗੀ ਜਾਣਕਾਰੀ ਦੇ ਦਿੱਤੀ ਹੈ । ਤੁਸੀਂ ਆਪਣੇ ਭਾਸ਼ਣ ਵਿੱਚ ਮੇਰੀ ਸਰਕਾਰ ਕਹਿ ਰਹੇ ਹੋ । ਰਾਜਪਾਲ ਨੇ ਕਿਹਾ ਮੈਨੂੰ ਉਮੀਦ ਹੈ ਮਿਲ ਜਾਵੇਗੀ,ਦੂਜੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਮੈਨੂੰ ਸਰਕਾਰ ਨੇ ਕਿਹਾ ਹੈ ਕਿ ਸਾਡੀ ਸਰਕਾਰ ਕਹਿਕੇ ਭਾਸ਼ਣ ਦਿਉ । ਇਸ ਦੇ ਨਾਲ ਹੀ ਰਾਜਪਾਲ ਨੇ ਕਿਹਾ ਕਿ ਮੈਂ ਆਪਣੀ ਗੱਲ ਜ਼ਰੂਰ ਰੱਖਾਗਾ ਅਖੀਰ ਵਿੱਚ ਜਦੋਂ ਭਾਸ਼ਣ ਖਤਮ ਹੋਇਆ ਤਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਨਸੀਅਤ ਦਿੰਦੇ ਹੋਏ ਬਹੁਤ ਵੱਡਾ ਤੰਜ ਕੱਸ ਦਿੱਤਾ ।

ਰਾਜਪਾਲ ਦੀ ਮੁੱਖ ਮੰਤਰੀ ਨੂੰ ਨਸੀਅਤ

ਰਾਜਪਾਲ ਨੇ ਭਾਸ਼ਣ ਦੇ ਅਖੀਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ‘ਤੁਹਾਨੂੰ ਸਲਾਹ ਦੇਣ ਦਾ ਮੈਨੂੰ ਪੂਰਾ ਹੱਕ ਹੈ। ਆਪਣੀ ਖ਼ਰਾਬ ਆਦਤਾਂ ਨੂੰ ਵੀ ਓਪਨ ਹੋਣ ਦਿਓ, ਜੇ ਖ਼ਰਾਬ ਆਦਤਾਂ ਸਾਹਮਣੇ ਆਉਣਗੀਆ ਤਾਂ ਹੀ ਕੋਈ ਰੋਕੇਗਾ, ਮੈਨੂੰ ਭਰੋਸਾ ਹੈ ਤੁਸੀਂ ਮੇਰੀ ਸਲਾਹ ਮੰਨੋਗੇ’, ਹੁਣ ਇੱਥੇ ਭਗਵੰਤ ਮਾਨ ਦੀਆਂ ਕਿਹੜੀਆਂ ਖ਼ਰਾਬ ਆਦਤਾਂ ਬਾਰੇ ਗੱਲ ਕਰ ਰਹੇ ਹਨ ਰਾਜਪਾਲ ਉਸ ਬਾਰੇ ਉਨ੍ਹਾਂ ਨੇ ਸਾਫ ਨਹੀਂ ਕੀਤਾ ਪਰ ਨਾਲ ਹੀ ਰਾਪਪਾਲ ਨੇ ਇੱਕ ਕਲੱਬ ਦਾ ਵੀ ਉਦਾਹਰਣ ਦਿੰਦੇ ਹੋਏ ਗੱਲ ਨੂੰ ਅੱਗੇ ਵਧਾਇਆ, ਉਨ੍ਹਾਂ ਕਿਹਾ ‘ਕਿ ਜਦੋਂ ਤੁਸੀਂ ਕਲੱਬ ਜਾਂਦੇ ਹੋ ਤਾਂ ਪਰਿਵਾਰ ਨੂੰ ਜਾਨਣ ਦਾ ਅਧਿਕਾਰ ਹੈ ਤੁਸੀਂ ਕਿੱਥੇ ਬੈਠੇ ਹੋ,ਕਿਹੜੇ ਦੋਸਤਾਂ ਨਾਲ ਬੈਠੇ ਹੋ’ । ਉਨ੍ਹਾਂ ਸੁਪਰੀਮ ਕੋਰਟ ਦਾ ਬਿਨਾਂ ਨਾ ਲਏ ਕਿਹਾ ਕਿ ‘ਗੈਰ ਸੰਵਿਧਾਨਿਕ ਭਾਸ਼ਾ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਹੈ, ਮੈਂ ਪਾਰਲੀਮੈਂਟ ਅਤੇ ਵਿਧਾਨਸਭਾ ਦਾ ਕਈ ਵਾਰ ਮੈਂਬਰ ਰਿਹਾ ਹਾਂ 4 ਸੂਬਿਆਂ ਦਾ ਰਾਜਪਾਲ ਸੀ ਕਦੇ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ । ਰਾਜਪਾਲ ਨੇ ਕਿਹਾ ਪੰਜਾਬ ਦੀ ਵਿਧਾਨਸਭਾ ਤੋਂ ਪੂਰੇ ਦੇਸ਼ ਨੂੰ ਚੰਗਾ ਸੁਨੇਹਾ ਦੇਣਾ ਚਾਹੀਦਾ ਹੈ । ਮੈਂ ਸਰਕਾਰ ਦੇ ਨਾਲ ਭ੍ਰਿਸ਼ਟਾਚਾਰ ਖਤਮ ਕਰਨ ਵਿੱਚ ਮਦਦ ਕਰਾਂਗਾ, ਪਰ ਨਾਲ ਹੀ ਉਨ੍ਹਾਂ ਕਿਹਾ ਸਰਕਾਰ ਦੇ ਕੰਮ ਵਿੱਚ ਪਾਰਦਰਸ਼ਤਾਂ ਹੋਣੀ ਚਾਹੀਦੀ ਹੈ’ ।

ਪ੍ਰਿੰਸੀਪਲ ਦੀ ਚੋਣ ਪ੍ਰਕਿਆ ਬਾਰੇ CM ਨੇ ਦਿੱਤੀ ਜਾਣਕਾਰੀ

ਸਾਫ ਹੈ ਕਿ ਰਾਜਪਾਲ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਬਹੁਤ ਕੁਝ ਕਹਿ ਦਿੱਤਾ ਹੈ । ਉਧਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਿੰਸੀਪਲਾਂ ਦੇ ਦੂਜੇ ਬੈਚ ਨੂੰ ਸਿੰਗਾਪੁਰ ਭੇਜ ਦਿੱਤਾ ਹੈ ਪਰ ਰਾਜਪਾਲ ਨੂੰ ਚੋਣ ਪ੍ਰਕਿਆ ਬਾਰੇ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਹੈ ਪਰ ਵਿਧਾਨਸਭਾ ਦੇ ਬਾਹਰ ਇੰਨਾਂ ਜ਼ਰੂਰ ਦੱਸਿਆ ਕਿ ਇੱਕ ਕਮੇਟੀ ਪ੍ਰਿੰਸੀਪਲਾਂ ਦੀ ਚੋਣ ਕਰਦੀ ਹੈ । ਉਨ੍ਹਾਂ ਕਿਹਾ ਕਿ ਸਿੰਗਾਪੁਰ ਭੇਜੇ ਗਏ ਪ੍ਰਿੰਸੀਪਲਾਂ ਦੀ ਚੋਣ ਕਿਸੇ ਵੀ ਸਿਫਾਰਿਸ਼ ਤਹਿਤ ਨਹੀਂ ਹੋਈ, ਇਸ ਦੇ ਲਈ ਅਧਿਆਪਕਾਂ ਦੀ ਯੋਗਤਾ, ਉਹਨਾਂ ਦਾ ਸਟੱਡੀ ਦਾ ਲੇਵਲ ਚੈੱਕ ਕੀਤਾ ਗਿਆ। ਪ੍ਰਿੰਸੀਪਲਾਂ ਦੀ ਚੋਣ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਇਹ ਸਭ ਖੂਬੀਆਂ ਵਾਲੇ ਪ੍ਰਿੰਸੀਪਲਾਂ ਦੀ ਚੋਣ ਕਰਦੀ ਹੈ, ਕਈ ਅਧਿਆਪਕਾਂ ਦੇ ਨਾਂਅ ਰੱਦ ਵੀ ਕਰਨੇ ਪਏ ਸਨ, ਜੋ ਸਾਡੇ ਮਾਪਦੰਡ ‘ਤੇ ਖਰੇ ਨਹੀਂ ਉੱਤਰੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਜਥੇ ‘ਚ ਕਈ ਪ੍ਰਿੰਸੀਪਲ ਸਟੇਟ ਤੇ ਨੈਸ਼ਨਲ ਐਵਾਰਡੀ ਵੀ ਸ਼ਾਮਲ ਹਨ।

Exit mobile version