ਬਿਉਰੋ ਰਿਪੋਰਟ : ਲੁਧਿਆਣਾ (Ludhiana) ਦੇ ਬਲਾਗਰ ਕਾਕਾ ਸਿੱਧੂ ਉਰਫ ਭਾਨਾ ਸਿੱਧੂ ‘ਤੇ ਔਰਤ ਟਰੈਵਲ ਏਜੰਟ (Travel Agent) ਤੋਂ ਧਰਨਾ ਚੁਕਾਉਣ ਦੇ ਲਈ 10 ਹਜ਼ਾਰ ਮੰਗਣ ਦਾ ਇਲਜ਼ਾਮ ਸੀ । ਤਕਰੀਬਨ 5 ਮਹੀਨੇ ਪੁਰਾਣੇ ਕੇਸ ਵਿੱਚ ਔਰਤ ਨੇ ਫੋਨ ਰਿਕਾਡਿੰਗ ਪੁਲਿਸ ਦੇ ਸਾਹਮਣੇ ਪੇਸ਼ ਕੀਤੀ । ਇਸ ਦੇ ਬਾਅਦ ਪੁਲਿਸ ਨੇ ਭਾਨਾ ਸਿੱਧੂ ਦੇ ਖਿਲਾਫ ਧਾਰਾ 384 384 IPC ਤਹਿਤ FIR ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਸੈਕਟਰ -32 A ਦੀ ਰਹਿਣ ਵਾਲੀ ਔਰਤ ਏਜੰਟ ਇੰਦਰਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦਾ ਇਮੀਗ੍ਰੇਸ਼ਨ ਦਾ ਦਫ਼ਤਰ ਇਸ਼ਮੀਤ ਚੌਕ ਥਾਣਾ ਮਾਡਲ ਟਾਊਨ ਦੇ ਨਜ਼ਦੀਕ ਬਣਿਆ ਹੈ। ਲੋਕਾਂ ਨੂੰ ਵਿਦੇਸ਼ ਭੇਜਣ ਦਾ ਉਹ ਕੰਮ ਕਰਦੀ ਸੀ। ਕਈ ਵਾਰ ਵੀਜ਼ਾ ਰਿਫਿਊਜ਼ ਹੋ ਜਾਂਦੇ ਸਨ ਤਾਂ ਉਹ ਪੈਸੇ ਨਹੀਂ ਵਾਪਸ ਕਰਦੇ ਸਨ ।
ਬਲਾਗਰਗ ਭਾਨਾ ਸਿੱਧੂ ਅਕਸਰ ਸੋਸ਼ਲ ਮੀਡੀਆ ‘ਤੇ ਲਾਈਵ ਹੋਕੇ ਟਰੈਵਲ ਏਜੰਟਾਂ ਨੂੰ ਧਮਕਾਉਂਦਾ ਸੀ । ਬੁੱਧਵਾਰ ਨੂੰ ਉਹ ਸੰਗਤ ਦਰਸ਼ਨ ਲੱਗਾ ਕੇ ਟਰੈਵਲ ਏਜੰਟਾਂ ਦੇ ਖਿਲਾਫ ਬੋਲ ਦੇ ਕਹਿੰਦਾ ਸੀ ਕਿ ਜੇਕਰ ਤੁਸੀਂ ਪੈਸੇ ਨਹੀਂ ਦਿੱਤੇ ਤਾਂ ਟਰੈਵਲ ਏਜੰਟਾਂ ਦੇ ਘਰਾਂ ਦੇ ਬਾਹਰ ਆਕੇ ਧਰਨਾ ਦੇਵੇਗਾ। ਇਸੀ ਧਮਕੀ ਦੇ ਬਾਅਦ ਭਾਨਾ ਸਿੱਧੂ ਨੇ 30 ਅਗਸਤ 2023 ਦੀ ਸਵੇਰ ਸਾਢੇ 8 ਵਜੇ ਮੇਰੇ ਮੋਬਾਈਲ ‘ਤੇ ਫੋਨ ਕੀਤਾ । ਭਾਨਾ ਨੇ ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਕਾਲ ਕੀਤੀ ਅਤੇ ਕਿਹਾ ਕਿ 10 ਹਜ਼ਾਰ ਰੁਪਏ ਪਾਉ ਤਾਂਕੀ ਉਹ ਧਰਨੇ ਵਾਲੀ ਗੱਡੀਆਂ ਨੂੰ ਵਾਪਸ ਭੇਜ ਸਕੇ।
ਪੁਲਿਸ ਨੇ ਹਟਵਾਇਆ ਧਰਨਾ
ਇਸ ਵਿਚਾਲੇ ਇੰਦਰਜੀਤ ਨੇ ਪੁਲਿਸ ਨੂੰ ਰਿਕਾਡਿੰਗ ਵੀ ਪੇਸ਼ ਕੀਤੀ ਹੈ। ਇੰਦਰਜੀਤ ਮੁਤਾਬਿਕ ਭਾਨਾ ਨੇ ਉਸ ਦੇ ਘਰ ਬਾਹਰ ਧਰਨਾ ਲਗਾ ਦਿੱਤਾ ਜਿਸ ਨੂੰ ਪੁਲਿਸ ਕੰਟਰੋਲ ਨੰਬਰ 112 ਦੀ ਮਦਦ ਨਾਲ ਹਟਵਾਇਆ । ਇੰਦਰਜੀਤ ਮੁਤਾਬਿਕ ਉਸ ਦਾ ਗਾਹਕਾਂ ਦੇ ਨਾਲ ਲੈਣ ਦੇਣ ਚੱਲ ਦਾ ਰਹਿੰਦਾ ਹੈ। ਇੰਦਰਜੀਤ ਮੁਤਾਬਿਕ 25 ਅਕਤੂਬਰ 2023 ਨੂੰ ਸਵੇਰ ਵੇਲੇ ਭਾਨਾ ਸਿੱਧੂ ਨੇ ਮੇਰੇ ਮੋਬਾਈਲ ‘ਤੇ ਫੋਨ ਕੀਤਾ ਸੀ। ਉਸ ਨੇ ਕਿਹਾ ਸੀ ਕਿ ਮੇਰੇ ਜਿਹੜੇ ਲੋਕ ਤੇਰੇ ਕੋਲ ਪੈਸਾ ਲੈਣ ਲਈ ਆਉਂਦੇ ਹਨ। ਉਸ ਨੂੰ ਪੈਸਾ ਵਾਪਸ ਕਰੋ। ਜੇਕਰ 10 ਦਿਨ ਵਿੱਚ ਪੈਸਾ ਵਾਪਸ ਨਹੀਂ ਕੀਤਾ ਤਾਂ ਦਫਤਰ ਜਾਂ ਘਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ । ਟਰੈਵਲ ਏਜੰਤ ਮੁਤਾਬਿਕ ਭਾਨਾ ਸਿੱਧੂ ਨੇ ਉਸ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪੁਲਿਸ ਨੇ ਕਿਹਾ ਹੁਣ ਤੱਕ ਭਾਨਾ ਸਿੱਧੂ ਨੂੰ ਗ੍ਰਿ