Punjab

ਜਲੰਧਰ ‘ਚ 2 ਗੈਂਗਸਟਰਾਂ ਦਾ ਐਨਕਾਊਂਟ ! ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸੀ ਵੱਡਾ ਲਿੰਕ !

ਬਿਉਰੋ ਰਿਪੋਰਟ : ਜਲੰਧਰ (Jalandhar) ਵਿੱਚ ਗੈਂਗਸਟਰਾਂ (Gangster) ਅਤੇ ਪੁਲਿਸ ਵਿਚਾਲੇ ਜ਼ਬਰਦਸਤ ਮੁਠਭੇੜ ਹੋਈ ਹੈ ਤਕਰੀਬਨ 15 ਰਾਉਂਡ ਫਾਇਰਿੰਗ ਦੌਰਾਨ 2 ਬਦਮਾਸ਼ਾਂ ਨੂੰ ਗੋਲੀਆਂ ਲਗੀਆਂ ਹੈ । ਇੰਨਾਂ ਵਿੱਚ ਇੱਕ ਦਾ ਨਾਂ ਆਸ਼ੀਸ ਸੀ ਜੋ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਜਦਕਿ ਦੂਜਾ ਨਿਤਿਨ ਹੈ ਜੋ ਜਲੰਧਰ ਦਾ ਦੱਸਿਆ ਜਾ ਰਿਹਾ ਹੈ। ਇਸ ਐਨਕਾਊਂਟਰ ਇੱਕ ਪੁਲਿਸ ਮੁਲਾਜ਼ਮ ਜਖ਼ਮੀ ਹੋਇਆ ਹੈ। ਘਟਨਾ ਦੀ ਇਤਲਾਹ ਮਿਲ ਦੇ ਹੀ ਪੁਲਿਸ ਦੇ ਅਫਸਰ ਕ੍ਰਾਈਮ ਸੀਨ ‘ਤੇ ਪਹੁੰਚ ਗਏ ਹਨ । ਇਹ ਦੋਵੇ ਗੈਂਗਸਟਰ ਲਾਰੈਂਸ ਦੇ ਗੈਂਗ ਦੇ ਮੈਂਬਰ ਸਨ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਵੀ ਇੰਨਾਂ ਦੋਵਾਂ ਦਾ ਨਾਂ ਜੁੜ ਰਿਹਾ ਹੈ।

ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ (Jalandhar Police commissioner Swapan Sharma)ਮੌਕੇ ‘ਤੇ ਮੌਜੂਦ ਹਨ । ਉਨ੍ਹਾਂ ਨੇ ਦੱਸਿਆ ਹੈ ਕਿ ਗੈਂਗਸਟਰ ਸਫੇਦ ਰੰਗ ਦੀ I-20 ਕਾਰ ਵਿੱਚ ਸਵਾਰ ਸਨ ਅਤੇ ਉਹ ਕਤ ਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾ ਰਹੇ ਸਨ । ਜਿਵੇਂ ਹੀ ਪੁਲਿਸ ਨੂੰ ਇਤਲਾਹ ਮਿਲੀ ਘੇਰਾ ਪਾਇਆ ਗਿਆ। ਪੁਲਿਸ ਦੇ ਗੈਂਗਸਟਰਾਂ ਦੇ ਕੋਲੋ 2 ਪਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਦੋਵੇ ਗੈਂਗਸਟਰਾਂ ਦਾ ਸਬੰਧ ਸਿੱਧੂ ਮੂਸੇਵਾਲਾ ਦੇ ਕਾਤਲਾਂ ਨਾਲ ਸੀ । ਆਸ਼ੀਸ਼ ਅਤੇ ਨਿਤਿਨ ਨੇ ਮੰਨੂ ਅਤੇ ਰੂਪੇ ਨੂੰ ਮੁਹਾਲੀ ਵਿੱਚ ਪਨਾਹ ਦਿੱਤੀ ਸੀ। ਮੰਨੂ ਅਤ ਰੂਪੇ ਦਾ ਤਰਨਤਾਰਨ ਪੁਲਿਸ ਨੇ ਐਨਕਾਊਂਟਰ ਕੀਤਾ ਸੀ।

ਸੂਤਰਾਂ ਦੇ ਮੁਤਾਬਿਕ ਐਨਕਾਊਂਟਰ ਨਾਖਾ ਵਾਲੇ ਬਾਗ ਦੇ ਨਾਲ ਗੁਲਮੋਹਰ ਕਾਲਜ ਦੇ ਅੰਦਰ ਹੋਇਆ ਹੈ । ਇਹ ਇਲਾਕਾ ਥਾਣਾ ਭਾਰਗਵ ਕੈਂਪ ਦੇ ਅਧੀਨ ਆਉਂਦਾ ਹੈ । ਜਖਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ CIA ਦੀ ਟੀਮ ਭਗੌੜਿਆਂ ਨੂੰ ਫੜਨ ਦੇ ਲਈ ਗਈ ਸੀ । ਇਸੇ ਦੌਰਾਨ ਮੁਲਜ਼ਮਾਂ ਨੇ ਪੁਲਿਸ ‘ਤੇ ਗੋਲੀਆਂ ਚੱਲਾ ਦਿੱਤੀਆਂ ਹਨ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ 2 ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਜਿੰਨਾਂ 2 ਗੈਂਗਸਟਰਾਂ ਨੂੰ ਗੋਲੀਆਂ ਲੱਗੀਆਂ ਹਨ ਉਹ ਦੋਵੇ ਕਤਲ ਅਤੇ ਸੁਪਾਰੀ ਕਿਲਿੰਗ ਵਿੱਚ ਸ਼ਾਮਲ ਸਨ ਅਤੇ ਇਹੇ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ ।ਜਿਸ ਦੀ ਇੰਨਾਂ ਨੇ ਰੇਕੀ ਕੀਤੀ ਹੋਈ ਸੀ।

ਦਸੰਬਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਕਿਸੇ ਨੇ ਅਪਰਾਧ ਨੂੰ ਅੰਜਾਮ ਦਿੱਤਾ ਤਾਂ ਉਹ ਦੂਜੇ ਚੌਕ ‘ਤੇ ਨਹੀਂ ਪਹੁੰਚ ਸਕੇਗਾ। ਜਿਸ ਤੋਂ ਬਾਅਦ ਹੁਣ ਤੱਕ ਡੇਢ ਮਹੀਨੇ ਦੇ ਅੰਦਰ ਪੰਜਾਬ ਪੁਲਿਸ 15 ਤੋਂ ਵੱਧ ਐਨਕਾਊਂਟਰ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਦਕਿ 4 ਤੋਂ 5 ਗੈਂਗਸਟਰ ਮਾਰੇ ਗਏ ਹਨ ।