ਕਮਲਜੀਤ ਸਿੰਘ ਬਨਵੈਤ
‘ਦ ਖ਼ਾਲਸ ਬਿਊਰੋ : ਪਿਛਲੇ ਤਿੰਨ ਹਫ਼ਤਿਆਂ ਵਿੱਚ ਚਾਰ ਖਿਡਾਰੀਆਂ ਨੂੰ ਗੋ ਲੀ ਦਾ ਨਿ ਸ਼ਾਨਾ ਬਣਾਇਆ ਗਿਆ ਹੈ। ਉਂਝ ਤਾਂ ਪੰਜਾਬ ਵਿੱਚ ਅਪ ਰਾਧ ਨੇ ਪਹਿਲਾਂ ਨਾਲੋਂ ਵਧੇਰੇ ਸਿਰ ਚੁੱਕ ਲਿਆ ਹੈ ਪਰ ਕਬੱਡੀ ਮਾ ਫੀਆ ਜਾਂ ਗੈਂ ਗ ਸਟਰ ਵਾਰ ਨਾਲ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਉੱਤੇ ਵੱਡੇ ਸਵਾਲ ਉੱਠਣ ਲੱਗੇ ਹਨ। ਇੱਕ ਦਿਨ ਪਹਿਲਾਂ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਭਿੰਦਾ ਨੂੰ ਗੋ ਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਅਤੇ ਅੱਜ ਇੱਕ ਹੋਰ ਖਿਡਾਰੀ ਗਗਨਦੀਪ ਸਿੰਘ ਉੱਤੇ ਨਿਸ਼ਾ ਨਾ ਵਿੰਨ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਉਸੇ ਦਿਨ ਦੇਸ਼ ਵਿਦੇਸ਼ ਵੱਸਦੇ ਪੰਜਾਬੀ ਦਹਿਲ ਗਏ ਸਨ ਜਦੋਂ ਇੱਕ ਚੱਲਦੇ ਮੈਚ ਦੌਰਾਨ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਸੰਦੀਪ ਨੰਗਲ ਅੰਬੀਆ ਨੂੰ ਗੈਂ ਗ ਸਟਰ ਸ਼ਰੇਆਮ ਤਾੜ ਤਾੜ ਗੋ ਲੀਆਂ ਮਾ ਰ ਕੇ ਸਦਾ ਦੀ ਨੀਂਦ ਸੁਆ ਗਏ ਸਨ।
ਅਸਲ ਵਿੱਚ ਕਬੱਡੀ ਸਮੇਤ ਦੂਜੀਆਂ ਸ਼ਰਮਾਏ ਵਾਲੀਆਂ ਖੇਡਾਂ ਵਿੱਚ ਗੈਂਗਸਟਰਾਂ ਦਾ ਦਬਦਬਾ ਇੰਨਾ ਵੱਧ ਗਿਆ ਹੈ ਕਿ ਜੇ ਲ੍ਹਾਂ ਵਿੱਚ ਬੈਠੇ ਗੈਂ ਗਸ ਟਰ ਦੀ ਪੰਜਾਬ ਭਰ ਵਿੱਚ ਹਕੂਮਤ ਚੱਲਣ ਲੱਗੀ ਹੈ। ਕੈਨੇਡਾ, ਜਰਮਨੀ ਸਮੇਤ ਯੂਰਪ ਦੇ ਦੂਜੇ ਦੇਸ਼ਾਂ ਵਿੱਚ ਬੈਠੇ ਗੈਂ ਗ ਸਟਰ ਕਬੱਡੀ ਟੂਰਨਾਮੈਂਟਾਂ ਵਿੱਚ ਪੈਸਾ ਲਾ ਰਹੇ ਹਨ। ਉਨ੍ਹਾਂ ਦੀ ਦਖਲ ਅੰਦਾਜ਼ੀ ਇੰਨੀ ਵੱਧ ਗਈ ਹੈ ਕਿ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਟੂਰਨਾਮੈਂਟਾਂ ਲ਼ਈ ਖਿਡਾਰੀਆਂ ਦੀ ਚੋਣ ਨਹੀਂ ਹੋ ਸਕਦੀ। ਦੂਜੇ ਸ਼ਬਦਾਂ ਵਿੱਚ ਕੌਣ ਖੇਡੂ, ਕਿਹਨੂੰ ਬਾਹਰ ਕਰਨਾ, ਇਹਦੇ ਬਾਰੇ ਗੈਂ ਗ ਸਟਰ ਫੈਸਲਾ ਲੈ ਰਹੇ ਹਨ। ਇੱਥੋਂ ਤੱਕ ਕਿ ਗੈਂ ਗ ਸਟਰਾਂ ਨੇ ਆਪਣੀਆਂ ਕਬੱਡੀ ਟੀਮਾਂ ਬਣਾ ਰੱਖੀਆਂ ਹਨ। ਕੌਮਾਂਤਰੀ ਖੇਡਾਂ ਵਿੱਚ ਉਨ੍ਹਾਂ ਦੇ ਖਿਡਾਰੀ ਸ਼ਾਮਿਲ ਨਾ ਕੀਤੇ ਜਾਣ ਤਾਂ ਉਨ੍ਹਾਂ ਦੀ ਅੱਖ ਟੇਢੀ ਹੋਈ ਤਾਂ ਨਾਲ ਹੀ ਤਾਣ ਲੈਂਦੇ ਨੇ ਬੰਦੂ ਕ। ਆਪਣੀ ਪੁਗਾਉਣ ਲਈ ਉਹ ਗੋ ਲੀਆਂ ਦਾ ਗਣ ਲੱਗੇ ਮਿੰਟ ਨਹੀਂ ਲਾਉਂਦੇ।
ਜੇ ਲ੍ਹਾਂ ਵਿੱਚ ਬੈਠੇ ਗੈਂ ਗ ਸਟਰਾਂ ਦੇ ਸਾਥੀ ਜਾਂ ਕਰਿੰਦੇ ਪੰਜਾਬ ਵਿੱਚ ਫਿ ਰੌਤੀ, ਲੁੱ ਟ, ਖੋ ਹ ਅਤੇ ਕਤ ਲੋ ਗਾਰਤ ਕਰ ਰਹੇ ਹਨ। ਪੁਲਿਸ ਵੀ ਇੱਕ ਤਰ੍ਹਾਂ ਨਾਲ ਇਨ੍ਹਾਂ ਮੂਹਰੇ ਬੇਬੱਸ ਹੋ ਕੇ ਰਹਿ ਗਈ ਹੈ। ਜਲੰਧਰ ਦੇ ਨਕੋਦਰ ਨੇੜੇ ਤਿੰਨ ਹਫ਼ਤੇ ਪਹਿਲਾਂ ਵਾਪਰੀ ਗੋ ਲੀ ਦੀ ਘ ਟਨਾ ਨੂੰ ਪੁਲਿ ਸ ਹਾਲੇ ਹੱਥ ਨਹੀਂ ਪਾ ਸਕੀ। ਦੋ ਸ਼ ਤਾਂ ਇਹ ਵੀ ਲੱਗ ਰਹੇ ਹਨ ਕਿ ਗੈਂ ਗ ਸਟਰਾਂ ਦਾ ਪੁਲਿਸ ਨਾਲ ਗਠਜੋੜ ਹੈ ਅਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਮਿਲੀ ਹੋਈ ਹੈ। ਇੱਥੋਂ ਤੱਕ ਕਿ ਕਈ ਗੈਂਗਸਟਰ ਗਰੁੱਪਾਂ ਦੇ ਨਾਂ ਵੀ ਸਿਆਸਤਦਾਨਾਂ ਨਾਲ ਜੁੜੇ ਹੋਏ ਹਨ। ਕਾਂਗਰਸ ਅਤੇ ਅਕਾਲੀ ਦਲ ਦੋਵੇਂ ਇੱਕ ਦੂਜੇ ਨੂੰ ਗੈਂ ਗਸ ਟਰ ਕਲਚਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਦੋਸ਼ੀ ਠਹਿਰਾਉਣ ਵਿੱਚ ਉਲ਼ਝੇ ਰਹੇ ਹਨ। ਦੂਜੇ ਪਾਸੇ ਅਪ ਰਾਧ ਦੀ ਗੱਲ ਕਰੀਏ ਤਾਂ ਪਿਛਲੀਆਂ ਸਿਆਸੀ ਪਾਰਟੀਆਂ ਦੇ ਰਾਜ ਦੀ ਤਰ੍ਹਾਂ ਹੁਣ ਵੀ ਰਾਜਨੀਤਿਕ ਬਦ ਲਾ ਖੋ ਰੀ, ਨਿੱਜੀ ਰੰਜਿ ਸ਼ ਅਤੇ ਲਾਗ ਡਾਟ ਦੀ ਵਜ੍ਹਾ ਕਰਕੇ ਮਾਰ ਨ ਮਰ ਵਾਉਣ ਦਾ ਵਰਤਾਰਾ ਜਾਰੀ ਹੈ।
ਪੰਜਾਬ ਵਿੱਚ ਹੁਣ ਤੱਕ 13 ਗੈਂ ਗਸ ਟਰ ਗਰੁੱਪਾਂ ਦੀ ਹਕੂਮਤ ਚੱਲਦੀ ਰਹੀ ਹੈ। ਵਿੱਕੀ ਗੋਂਡਰ ਦਾ ਨਾਂ ਕੌਣ ਨਹੀਂ ਜਾਣਦਾ। ਉਹ ਸਾਲ 2016 ਦੌਰਾਨ ਨਾਭਾ ਜੇ ਲ੍ਹ ਵਿੱਚ ਫਰਾ ਰ ਹੋ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾ ਰਿਆ ਗਿਆ। ਉਹ 20 ਕੇਸਾਂ ਲਈ ਲੋੜੀਂਦਾ ਸੀ। ਗੈਂ ਗ ਸਟਰ ਪੰਮੀ ਲਾਹੋਰੀਆ ਅਤੇ ਸੁੱਖਾ ਕਾਹਲਵਾਂ ਦਾ ਅੰਤ ਵੀ ਗੋ ਲੀ ਨਾਲ ਹੋਇਆ। ਗੁਰਪ੍ਰੀਤ ਸਿੰਘ ਨਾਭਾ ਜੇ ਲ੍ਹ ਦਾ ਮਾਸ ਟਰਮਾ ਈਂਡ ਦੱਸਿਆ ਜਾਂਦਾ ਰਿਹਾ ਹੈ। ਉਸ ਵਿਰੁੱ ਧ ਸੱਤ ਕੇ ਸ ਦਰਜ ਹਨ। ਤੀਰਥ ਸਿੰਘ ਢਿੱਲਵਾਂ ਇਸ ਕੜੀ ਦਾ ਇੱਕ ਹੋਰ ਨਾਂ ਹੈ ਜਿਹੜਾ ਜੈਪਾਲ ਦਾ ਨੇੜਲਾ ਸਾਥੀ ਰਿਹਾ ਹੈ। ਦਸ ਕੰਟਰੈਕਟ ਕਿਲਿੰਗ ਅਤੇ ਹਾਈਵੇਅ ਰੋਬਰੀਜ਼ ਵਿੱਚ ਉਹਦਾ ਨਾਂ ਬੋਲਦਾ ਹੈ। ਖ਼ਤ ਰ ਨਾਕ ਗੈਂ ਗਸਟ ਰ ਦਿਲਪ੍ਰੀਤ ਸਿੰਘ ਢਾਹਾਂ ਜਿਹਨੇ ਪੰਜਾਬੀ ਗਾਈਕ ਪਰਮੀਸ਼ ਵਰਮਾ ਤੋਂ ਫਿਰੌਕੀ ਮੰਗੀ ਸੀ, ਪੁਲਿ ਸ ਮੁਕਾ ਬਲੇ ਦੌਰਾਨ ਚੰਡੀਗੜ੍ਹ ਤੋਂ ਫੜਿਆ ਗਿਆ। ਕੁਲਪ੍ਰੀਤ ਸਿੰਘ ਨੀਟਾ ਦਿਓਲ ਵੀ ਨਾਭਾ ਜੇਲ੍ਹ ਵਿੱਚੋਂ ਫਰਾਰ ਹੋਣ ਵਿੱਚ ਸਫ਼ਲ ਹੋ ਗਿਆ। ਬਾਅਦ ਵਿੱਚ ਉਹ ਦੋ ਸੂਬਿਆਂ ਦੀ ਪੁਲਿਸ ਦੇ ਯਤਨਾਂ ਨਾਲ ਫੜਿਆ ਗਿਆ। ਬਾਕਸਰ ਤੋਂ ਸਿੰਗਰ ਬਣੇ ਰਵੀ ਦਿਉਲ ਦਾ ਨਾਂ ਹੁਣ ਗੈਂ ਗਸ ਟਰਾਂ ਵਿੱਚ ਬੋਲਦਾ ਹੈ। ਗੁਰਬਖ਼ਸ਼ ਸਿੰਘ ਸਿਵੇਵਾਲਾ, ਦਵਿੰਦਰ ਬਬੀਹਾ ਗਰੁੱਪ ਦਾ ਸਿਰਕੱਢ ਕਾਰਕੁੰਨ ਹੈ। ਉਹ ਵੀ ਇੱਕ ਮੁਕਾਬਲੇ ਦੌਰਾਨ ਪੁਲਿਸ ਦੇ ਧੱਕੇ ਚੜਿਆ ਸੀ। ਦੋ ਹੋਰ ਗੈਂ ਗਸ ਟਰ ਮਨਪ੍ਰੀਤ ਮੰਨਾ ਅਤੇ ਪ੍ਰਭਦੀਪ ਸਿੰਘ ਜਿਨ੍ਹਾਂ ਦਾ ਪੰਜਾਬ ਵਿੱਚ ਨਾਂ ਚੱਲਦਾ ਰਿਹਾ ਹੈ, ਦੋਵੇਂ ਪੁਲਿਸ ਮੁਕਾਬਲੇ ਵਿੱਚ ਮਾ ਰੇ ਗਏ। ਕਮਲਜੀਤ ਸਿੰਘ ਉਰਫ਼ ਬੰਟੀ ਢਿੱਲੋਂ, ਜਸਪ੍ਰੀਤ ਸਿੰਘ ਉਰਫ਼ ਜੁੰਪੀ ਡੋਨ ਅਤੇ ਨਿਸ਼ਾਨ ਸਿੰਘ ਆਪਣੀਆਂ ਚੰਮ ਦੀਆਂ ਚਲਾਉਣ ਤੋਂ ਬਾਅਦ ਆਪਣੀ ਜੀਵਨ ਲੀਲਾ ਖਤ ਮ ਕਰ ਗਏ। ਸਰਜ ਮਿੰਟੂ ਦਾ ਸਬੰਧ ਇੱਕ ਹਿੰਦੂ ਜਥੇਬੰਜਦੀ ਨਾਲ ਦੱਸਿਆ ਜਾਂਦਾ ਹੈ। ਛੇ ਮਾਰਚ ਨੂੰ ਉਹ ਪੁਲਿ ਸ ਦੇ ਧੱ ਕੇ ਚੜ ਗਿਆ। ਜੈਪਾਲ ਜਿਹੜਾ ਕਿ ਪੰਜਾਬ ਪੁ ਲਿਸ ਦੇ ਮੁਲਾਜ਼ਮ ਦਾ ਫਰਜੰਦ ਹੈ, ਦਾ ਨਾਂ ਭਗੌ ੜੇ ਗੈਂ ਗ ਸਟਰਾਂ ਵਿੱਚ ਬੋਲਦਾ ਹੈ। ਉਹਨੇ ਗੈਂ ਗ ਸਟਰ ਜਸਵਿੰਦਰ ਰੋਕੀ ਨੂੰ ਆਪਣੀ ਗੋ ਲੀ ਦਾ ਨਿਸ਼ਾ ਨਾ ਬਣਾਇਆ ਸੀ। ਭਗੌੜੇ ਗੈਂ ਗ ਸਟਰਾਂ ਵਿੱਚ ਜਸਪ੍ਰੀਤ ਗੋਪੀ ਦਾ ਵੀ ਨਾਂ ਬੋਲਦਾ ਹੈ। ਉਹ ਗੈਂ ਗਸ ਟਰ ਸੁਪ੍ਰੀਤ ਸਿੰਘ ਉਰਫ਼ ਹੈਰੀ ਚੱਠਾ ਨਾਲ ਰਲ ਕੇ ਧੰਦਾ ਕਰਦਾ ਰਿਹਾ।
ਗੈਂ ਗਸ ਟਰ ਵਾਰ ਦੀ ਗੱਲ ਕਰੀਏ ਜਾਂ ਦੂਜੇ ਵੱਧ ਰਹੇ ਅਪਰਾ ਧਾਂ ਦੀ, ਬਦ ਮਾ ਸ਼ ਅਤੇ ਗੈਂ ਗ ਸਟਰਾਂ ਦਾ ਹਸ਼ ਰ ਜਾਂ ਅੰ ਤ ਮਾੜਾ ਹੁੰਦਾ ਆ ਰਿਹਾ ਹੈ। ਪਰ ਬੇਰੁਜ਼ਗਾਰ ਨੌਜਵਾਨਾਂ ਨੂੰ ਗੈਂ ਗ ਸਟਰਾਂ ਦਾ ਗਲੈ ਮਰ, ਟੌਹਰ ਟੱਪਾ ਅਤੇ ਠੁੱਕ ਇੱਧਰ ਨੂੰ ਖਿੱਚਣ ਲੱਗਾ ਹੈ। ਇਹ ਪੰਜਾਬ ਲਈ ਫਿਕਰਮੰਦੀ ਦਾ ਦੌਰ ਵੀ ਹੈ ਅਤੇ ਵਰਤਾਰਾ ਵੀ। ਉਂਝ ਇਹ ਕਲਚਰ ਵਿਦੇਸ਼ ਵੱਸਦੇ ਪੰਜਾਬੀਆਂ ਵਿੱਚ ਵੀ ਫੈਸ਼ਨ ਬਣਨ ਲੱਗਾ ਹੈ। ਅਸਲ ਵਿਚ ਸੌਖੇ ਤਰੀਕੇ ਨਾਲ ਮੋਟੇ ਸ਼ਰਮਾਏ ਨੂੰ ਹੱਥ ਪਾਉਣ ਦੀ ਖੇਡ ਪੰਜਾਬੀ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲੱਗੀ ਹੈ। ਨਵੀਂ ਸਰਕਾਰ ਬਣਨ ਤੋਂ ਬਾਅਦ ਹਾਲਾਤ ਹੋਰ ਵਿਗੜਨ ਕਾਰਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਅਸਤੀਫ਼ਾ ਮੰਗਣ ਦੀ ਜੁਰਅੱਤ ਕੀਤੀ ਹੈ ਅਤੇ ਨਾਲ ਹੀ ਤੱਪਦੇ ਪੰਜਾਬ ਦਾ ਹਵਾਲਾ ਦੇ ਕੇ ਮਾਨ ਉੱਤੇ ਹਿਮਾਚਲ ਜਾ ਕੇ ਠੰਡੀਆਂ ਹਵਾਵਾਂ ਮਾਨਣ ਦਾ ਤਾਅਨਾ ਮਾ ਰ ਦਿੱਤਾ ਹੈ।