International

ਅਮਰੀਕਾ ਸਿਖਾ ਰਿਹਾ ਯੂਕਰੇਨ ਦੇ ਸੈਨਿਕਾਂ ਨੂੰ ਐਂਟੀ ਟੈਂ ਕ ਡਰੋਨ ਚਲਾਉਣਾ

ਦ ਖ਼ਾਲਸ ਬਿਊਰੋ : ਅਮਰੀਕਾ ਨੇ ਕੁਝ ਯੂਕਰੇਨੀ ਸੈਨਿਕਾਂ ਨੂੰ ਐਡਵਾਂਸ ਐਂ ਟੀ-ਟੈਂ ਕ ਸਵਿਚ ਬਲੇ ਡ ਡ ਰੋਨ ਚਲਾਉਣਾ ਸਿਖਾਇਆ ਹੈ। ਇਹ ਜਾਣਕਾਰੀ ਅਮਰੀਕੀ ਰੱਖਿਆ ਅਧਿਕਾਰੀ ਨੇ ਦਿੱਤੀ ਹੈ। ਇਹ ਟਰੇਨਿੰਗ ਯੂਕਰੇਨ ਦੇ ਉਨ੍ਹਾਂ ਸੈਨਿਕਾਂ ਨੂੰ ਦਿੱਤੀ ਗਈ ਹੈ, ਜੋ ਪਹਿਲਾਂ ਹੀ ਅਮਰੀਕਾ ਵਿੱਚ ਮੌਜੂਦ ਸਨ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਸਿਖਲਾਈ ਪ੍ਰਾਪਤ ਯੂਕਰੇਨੀ ਸੈਨਿਕਾਂ ਨੇ ਵੀ ਪੇਸ਼ੇਵਰ ਫੌ ਜੀ ਸਿੱਖਿਆ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਇੰਨਾ ਹੀ ਨਹੀਂ ,ਯੂਕਰੇਨ ਜਾਣ ਤੋਂ ਪਹਿਲਾਂ ਇਨ੍ਹਾਂ ਸੈਨਿਕਾਂ ਨੂੰ ਹੋਰ ਹਥਿ ਆ ਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਵੀ ਦਿੱਤੀ ਜਾ ਸਕਦੀ ਹੈ। ਸਵਿੱਚ ਬਲੇ ਡ ਡਰੋਨ ਯੂਕਰੇਨੀ ਫੌਜ ਲਈ ਬਿਲਕੁਲ ਨਵੇਂ ਹਨ। ਵ੍ਹਾਈਟ ਹਾਊਸ ਨੇ 16 ਮਾਰਚ ਨੂੰ ਕਿਹਾ ਕਿ ਉਹ ਯੂਕਰੇਨ ਨੂੰ 100 ਸਵਿਚ ਬਲੇ ਡ ਡਰੋਨ ਭੇਜੇਗਾ। ਫਿਲਹਾਲ ਅਮਰੀਕੀ ਹਥਿਆਰਾਂ ਨੂੰ ਯੂਕਰੇਨ ਤੱਕ ਪਹੁੰਚਣ ‘ਚ 4 ਤੋਂ 6 ਦਿਨ ਲੱਗ ਰਹੇ ਹਨ। ਅਮਰੀਕੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਹਮ ਲੇ ਤੋਂ ਬਾਅਦ ਰੂਸ ਨੇ ਯੂਕਰੇਨ ‘ਤੇ ਕੁੱਲ 1450 ਮਿਜ਼ਾ ਈਲਾਂ ਦਾਗੀਆਂ ਹਨ।