‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ 10 ਹੋਰ ਸਥਾਈ ਜੱਜਾਂ ਦੀ ਨਿਯੁਕਤੀ ਹੋ ਗਈ ਹੈ। ਸੁਪਰੀਮ ਕੋਰਟ ਦੀ ਕਾਲੇਜੀਅਮ ਕਮੇਟੀ ਨੇ ਹਾਈਕੋਰਟ ਵਿੱਚ ਵਧੀਕ ਜੱਜ ਵਜੋਂ ਕੰਮ ਕਰ ਰਹੇ 10 ਜੱਜਾਂ ਨੂੰ ਪੱਕਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਪਰੀਮ ਕੋਰਟ ਦੀ ਕਾਲੇਜੀਅਮ ਨੂੰ ਇਨ੍ਹਾਂ ਜੱਜਾਂ ਦੀ ਨਿਯੁਕਤੀ ਲਈ ਪ੍ਰਵਾਨਗੀ ਪੱਤਰ ਭੇਜਿਆ ਸੀ।
ਜਾਰੀ ਹੁਕਮ ਪੱਤਰ ਵਿੱਚ ਜਿਨ੍ਹਾਂ ਵਧੀਕ ਜੱਜਾਂ ਨੂੰ ਪੱਕਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ਼ਾਮਿਲ ਹਨ :
- ਜਸਟਿਸ ਸੁਵੀਰ ਸਹਿਗਲ
- ਜਸਟਿਸ ਅਲਕਾ ਸਰੀਨ
- ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ
- ਜਸਟਿਸ ਅਸ਼ੋਕ ਕੁਮਾਰ ਵਰਮਾ
- ਜਸਟਿਸ ਸੰਤ ਪ੍ਰਕਾਸ਼
- ਜਸਟਿਸ ਮੀਨਾਕਸ਼ੀ ਆਈ ਮਹਿਤਾ
- ਜਸਟਿਸ ਕਰਮਜੀਤ ਸਿੰਘ
- ਜਸਟਿਸ ਵਿਵੇਕ ਪੁਰੀ
- ਜਸਟਿਸ ਅਰਚਨਾ ਪੁਰੀ
- ਜਸਟਿਸ ਰਾਜੇਸ਼ ਭਾਰਦਵਾਜ


 
																		 
																		 
																		 
																		 
																		