Khetibadi

ਰੇਟ ਘੱਟ ਹੋਣ ‘ਤੇ ਲਾਲ ਮਿਰਚ ਤੇ ਟਮਾਟਰ ਨੂੰ ਸੜਕਾਂ ‘ਤੇ ਸੁੱਟਣਾ ਨਹੀਂ ਪਵੇਗਾ, ਹੋਵੇਗੀ ਖਰੀਦ…

Punjab Agro , Agricultural news, tomatoes, red chillies

ਚੰਡੀਗੜ੍ਹ : ਸੂਬੇ ਵਿੱਚ ਹੁਣ ਰੇਟ ਨਾ ਮਿਲਣ ਕਾਰਨ ਕਿਸਾਨਾਂ ਨੂੰ ਲਾਲ ਮਿਰਚ ਅਤੇ ਟਮਾਟਰ ਸੜਕਾਂ ‘ਤੇ ਸੁੱਟਣ ਦੀ ਲੋੜ ਨਹੀਂ ਹੋਵੇਗੀ। ਪੰਜਾਬ ਐਗਰੋ ਕਿਸਾਨਾਂ ਤੋਂ ਇਸਦੀ ਖਰੀਦ ਕਰੇਗੀ। ਪੰਜਾਬ ਐਗਰੋ ਨੇ ਫ਼ੈਸਲਾ ਕੀਤਾ ਹੈ ਕਿ ਉਹ ਕਿਸਾਨਾਂ ਤੋਂ ਸਿੱਧੇ 20 ਹਜ਼ਾਰ ਕੁਇੰਟਲ ਲਾਲ ਮਿਰਚਾਂ ਅਤੇ 35 ਹਜ਼ਾਰ ਕੁਇੰਟਲ ਟਮਾਟਰ ਖਰੀਦੇਗੀ।

ਮਿਰਚ ਅਤੇ ਟਮਾਟਰ ਦੀ ਖਰੀਦ ਦਾ ਟੀਚਾ 50-50 ਹਜ਼ਾਰ ਕੁਇੰਟਲ

ਪੰਜਾਬ ਐਗਰੋ ਵੱਲੋਂ ਸਾਲ 2024 ਤੱਕ ਮਿਰਚ ਅਤੇ ਟਮਾਟਰ ਦੀ ਖਰੀਦ ਦਾ ਟੀਚਾ 50-50 ਹਜ਼ਾਰ ਕੁਇੰਟਲ ਹੈ। ਇਸ ਤੋਂ ਪਹਿਲਾਂ ਸਾਲ 2022 ਵਿੱਚ ਨਾ-ਮਾਤਰ ਰੂਪ ਵਿੱਚ ਖਰੀਦ ਕੀਤੀ ਸੀ। ਪਰ ਹੁਣ ਨਵੀਂ ਖੇਤੀ ਨੀਤੀ ਤਹਿਤ ਇਹ ਅੰਕੜਾ ਕਈ ਗੁਣਾਂ ਵੱਧਣ ਜਾ ਰਿਹਾ ਹੈ। ਐਗਰੋ ਵੱਲੋ ਤਹਿ ਕੀਤੇ ਨਿਰਦੇਸ਼ਾਂ ਤਹਿਤ ਹੀ ਮਿਰਚਾਂ ਅਤੇ ਟਮਾਟਰਾਂ ਦੀ ਖਾਸ ਕਿਸਮਾਂ ਦੀ ਖਰੀਦ ਹੋਵੇਗੀ। ਲਾਲ ਮਿਰਚਾਂ ਦੀ ਖਰੀਦ ਲਈ ਇੱਕ ਸਟੋਰ ਪਲਾਂਟ ਅਬੋਹਰ ਵਿੱਚ ਹੈ। ਟਮਾਟਰਾਂ ਦੀ ਖਰੀਦ ਲਈ ਅਬੋਹਰ ਅਤੇ ਹੁਸ਼ਿਆਰਪੁਰ ਵਿੱਚ ਦੋ ਥਾਵਾਂ ਦੀ ਚੋਣ ਕੀਤੀ ਗਈ ਹੈ।

ਪੰਜਾਬ ਐਗਰੋ 35 ਹਜ਼ਾਰ ਕੁਇੰਟਲ ਟਮਾਟਰ ਖਰੀਦੇਗੀ। ਟਮਾਟਰ ਪੱਕੇ ਅਤੇ ਲਾਲ ਰੰਗ ਦੇ ਹੋਣੇ ਚਾਹੀਦੇ ਹਨ। ਟਮਾਟਰ ਨੂੰ ਅਬੋਹਰ ਅਤੇ ਹੁਸ਼ਿਆਰਪੁਰ ਵਿੱਚ ਸਟੋਰ ਕੀਤਾ ਜਾਵੇਗਾ। ਪਹੁੰਚ ਦੇ ਆਧਾਰ ‘ਤੇ ਪਲਾਂਟ ਅਬੋਹਰ ਅਤੇ ਹੁਸ਼ਿਆਰਪੁਰ ‘ਚ ਟਮਾਟਰ ਦਾ ਰੇਟ 6 ਰੁਪਏ ਪ੍ਰਤੀ ਕਿਲੋ ਹੋਵੇਗਾ।

ਪੰਜਾਬ ਐਗਰੋ 20 ਹਜ਼ਾਰ ਕੁਇੰਟਲ ਲਾਲ ਮਿਰਚਾਂ ਦੀ ਖਰੀਦ ਕਰੇਗੀ। ਮਿਰਚ ਕੈਪ ਅਤੇ ਸਟੈਮ ਤੋਂ ਬਿਨਾਂ ਹੋਣੀ ਚਾਹੀਦੀ ਹੈ। ਮਿਰਚ ਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ। ਇਸ ਮਿਰਚ ਤੋਂ ਚਟਨੀ ਤਿਆਰ ਕੀਤੀ ਜਾਵੇਗੀ। ਮਿਰਚ CH-27, CH-01 ਕਿਸਮ ਦੀ ਹੋਣੀ ਚਾਹੀਦੀ ਹੈ। ਡੰਡੀ ਅਤੇ ਟੋਪੀ ਤੱਕ ਪਹੁੰਚ ਦੇ ਆਧਾਰ ‘ਤੇ ਅਬੋਹਰ ਪਲਾਂਟ ਵਿੱਚ ਮਿਰਚਾਂ ਦਾ ਰੇਟ 24 ਰੁਪਏ ਪ੍ਰਤੀ ਕਿਲੋ ਹੋਵੇਗਾ। ਬਿਨਾਂ ਡੰਡੀ ਅਤੇ ਕੈਪ ਵਾਲੀ ਮਿਰਚ ਦਾ ਰੇਟ 32 ਰੁਪਏ ਹੈ।

ਪੰਜਾਬ ਐਗਰੋ ਨੇ 2017 ਵਿੱਚ ਲਾਲ ਮਿਰਚ, ਟਮਾਟਰ ਦੀ ਖਰੀਦ ਸ਼ੁਰੂ ਕੀਤੀ ਸੀ। ਪਹਿਲਾਂ ਘੱਟ ਮਾਤਰਾ ਵਿੱਚ ਖਰੀਦ ਕੀਤੀ ਜਾਂਦੀ ਸੀ। ਕਿਸਾਨ ਮਿਰਚ ਅਤੇ ਟਮਾਟਰ ਦੀ ਸਿੱਧੀ ਵਿਕਰੀ ਕਰ ਸਕਦੇ ਹਨ। ਨਿਯਮਾਂ ਮੁਤਾਬਕ ਕਿਸਾਨਾਂ ਨੂੰ ਫ਼ਸਲ ਦਾ ਰੇਟ ਵੀ ਸਹੀ ਮਿਲੇਗਾ।