India

ਸਕਾਰਪੀਓ ਕਾਰ ਵਿੱਚ ਸਫ਼ਰ ਕਰ ਰਹੇ 7 ਵਿਦਿਆਰਥੀਆਂ ਨਾਲ ਹੋਇਆ ਇਹ ਮਾੜਾ ਕੰਮ , ਕਈ ਪਹੁੰਚੇ ਹਸਪਤਾਲ

Assam Seven Dead in Road Accident

ਆਸਾਮ  (Assam)  ਦੀ ਰਾਜਧਾਨੀ ਗੁਹਾਟੀ (Guwahati)  ਦੇ ਜਾਲੁਕਬਾੜੀ ਇਲਾਕੇ ‘ਚ ਐਤਵਾਰ ਦੇਰ ਰਾਤ ਹੋਏ ਭਿਆਨਕ ਸੜਕ ਹਾਦਸੇ  (Road Accident) ‘ਚ ਘੱਟੋ-ਘੱਟ 7 ਇੰਜਨੀਅਰਿੰਗ ਵਿਦਿਆਰਥੀਆਂ ਦੀ ਮੌਤ ਹੋ (Seven Dead)  ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਗੁਹਾਟੀ ਦੇ ਸੰਯੁਕਤ ਪੁਲਿਸ ਕਮਿਸ਼ਨਰ ਠੁਬੇ ਪ੍ਰਤੀਕ ਵਿਜੇ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਮੁੱਢਲੀ ਜਾਂਚ ਦੇ ਮੁਤਾਬਕ ਪਤਾ ਲੱਗਾ ਹੈ ਕਿ ਮਰਨ ਵਾਲੇ ਵਿਦਿਆਰਥੀ ਹਨ। ਇਹ ਘਟਨਾ ਜਲੂਕਬਾੜੀ ਇਲਾਕੇ ਦੀ ਹੈ।

ਪੁਲਿਸ ਨੇ ਦੱਸਿਆ ਕਿ ਇਹ ਭਿਆਨਕ ਸੜਕ ਹਾਦਸਾ ਐਤਵਾਰ ਰਾਤ ਜਲੂਕਬਾੜੀ ਫਲਾਈਓਵਰ ‘ਤੇ ਵਾਪਰਿਆ। ਇਸ ਸੜਕ ਹਾਦਸੇ ਵਿੱਚ ਆਸਾਮ ਇੰਜਨੀਅਰਿੰਗ ਕਾਲਜ (ਏਈਸੀ) ਦੇ ਘੱਟੋ-ਘੱਟ ਸੱਤ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ।

ਮੀਡੀਆ ਰਿਪੋਰਟ ਵਿੱਚ ਦੱਸਿਆ ਕਿ ਵਿਦਿਆਰਥੀ ਸਕਾਰਪੀਓ ਕਾਰ ਵਿੱਚ ਸਫ਼ਰ ਕਰ ਰਹੇ ਸਨ। ਇਹ ਸੜਕ ਹਾਦਸਾ ਸਕਾਰਪੀਓ ਕਾਰ ਦੇ ਡਰਾਈਵਰ ਵੱਲੋਂ ਗੱਡੀ ਤੋਂ ਕੰਟਰੋਲ ਖੋਹਣ ਕਾਰਨ ਵਾਪਰਿਆ। ਜਿਸ ਤੋਂ ਬਾਅਦ ਸਕਾਰਪੀਓ ਜਾਲੁਕਬਾੜੀ ਫਲਾਈਓਵਰ ਰੋਡ ‘ਤੇ ਖੜ੍ਹੀ ਬੋਲੈਰੋ ਡੀਆਈ ਪਿਕਅੱਪ ਵੈਨ ਨਾਲ ਜਾ ਟਕਰਾਈ ਅਤੇ ਡਿਵਾਈਡਰ ਨਾਲ ਟਕਰਾ ਗਈ।

ਜਲੂਕਬਾੜੀ ਫਲਾਈਓਵਰ ਸੜਕ ਹਾਦਸੇ ਵਿੱਚ ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਗੁਹਾਟੀ ਦੇ ਅਰਿੰਦਮ ਭਵਾਲ ਅਤੇ ਨਿਓਰ ਡੇਕਾ, ਸਿਵਾਸਾਗਰ ਤੋਂ ਕੌਸ਼ਿਕ ਮੋਹਨ, ਨਾਗਾਂਵ ਤੋਂ ਉਪਾਂਸ਼ੂ ਸਰਮਾਹ, ਮਜੁਲੀ ਤੋਂ ਰਾਜ ਕਿਰਨ ਭੂਈਆ, ਡਿਬਰੂਗੜ੍ਹ ਦੇ ਇਮੋਨ ਬਰੂਹਾ ਅਤੇ ਮੰਗਲਦੋਈ ਦੇ ਕੌਸ਼ਿਕ ਬਰੂਹਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਰੂਆਤੀ ਤੌਰ ’ਤੇ ਸੜਕ ਹਾਦਸੇ ਦੇ ਸਮੇਂ ਸਕਾਰਪੀਓ ਕਾਰ ਵਿੱਚ ਦਸ ਵਿਅਕਤੀ ਸਵਾਰ ਸਨ।

ਦਸ ਵਿਦਿਆਰਥੀਆਂ ਵਿੱਚੋਂ ਸੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰਾਂ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ) ਵਿੱਚ ਲਿਜਾਇਆ ਗਿਆ। ਘਟਨਾ ਤੋਂ ਬਾਅਦ ਉਥੇ ਪਹੁੰਚੀ ਪੁਲਸ ਵੀ ਵਿਦਿਆਰਥੀਆਂ ਦੀ ਜਾਨ ਨਾ ਬਚਾ ਸਕੀ ਕਿਉਂਕਿ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।