ਬਿਉਰੋ ਰਿਪੋਰਟ – ਪੰਜਾਬ ਵਿੱਚ ਇੱਕ ਹੋਰ ਵੱਡੇ ਅਫ਼ਸਰ ਨੇ ਵਲੰਟਰੀ ਰਿਟਾਇਮੈਂਟ (VRS) ਲੈਕੇ ਅਹੁਦਾ ਛੱਡ ਦਿੱਤਾ ਹੈ। ਇਹ ਅਫ਼ਸਰ ਹੈ ਪੰਜਾਬ ਪੁਲਿਸ ਦੇ ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ (Gurinder Singh Dillion)। ਲੋਕਸਭਾ ਚੋਣਾਂ ਦੇ ਮਦੇਨਜ਼ਰ ਸੂਬੇ ਦੇ ਕਾਨੂੰਨੀ ਹਾਲਾਤਾਂ ਨੂੰ ਲੈਕੇ ਢਿੱਲੋਂ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਵਾਰੀ ਸੀ। ਉਨ੍ਹਾਂ ਨੇ ਦੱਸਿਆ ਕਿ ਮੈਂ ਆਪਣੀ ਨੌਕਰੀ ਦੇ 30 ਸਾਲ ਪੂਰੇ ਕਰ ਲਏ ਹਨ ਅਤੇ ਹੁਣ ਉਹ ਅਜ਼ਾਦ ਮਹਿਸੂਸ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਦੀ VRS ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਸਾਬਕਾ ADGP LAW AND ORDER ਗੁਰਿੰਦਰ ਸਿੰਘ ਢਿੱਲੋਂ ਨੂੰ ਪੁੱਛਿਆ ਗਿਆ ਕੀ ਹੁਣ ਉਹ ਸਿਆਸਤ ਵਿੱਚ ਜਾਣਗੇ? ਤਾਂ ਉਨ੍ਹਾਂ ਕਿਹਾ ਮੈਂ ਅੱਜ ਪਟਿਆਲਾ ਆਪਣੇ ਘਰ ਜਾਵਾਂਗਾ ਅਤੇ ਫਿਰ ਦੁੱਖ ਨਿਵਾਰਣ ਸਾਹਿਬ ਜਾਕੇ ਹੁਕਮਨਾਮਾ ਲੈ ਕੇ ਅਗਲਾ ਫੈਸਲਾ ਕਰਾਂਗਾ। ਢਿੱਲੋਂ ਨੇ ਨਾ ਸਿਆਸਤ ਵਿੱਚ ਆਉਣ ਦੀ ਹਾਮੀ ਭਰੀ ਨਾ ਹੀ ਇਨਕਾਰ ਕੀਤਾ ਹੈ। ਵੈਸੇ ਗੁਰਿੰਦਰ ਸਿੰਘ ਢਿੱਲੋਂ ਦੇ ਸਿਆਸਤ ਵਿੱਚ ਜਾਣ ਦੀਆਂ ਜ਼ਿਆਦਾ ਚਰਚਾਵਾਂ ਹਨ।
2017 ਵਿੱਚ ਵੀ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਅਹੁਦਾ ਸੰਭਾਲਿਆ ਸੀ ਤਾਂ ਵੀ ਗੁਰਿੰਦਰ ਸਿੰਘ ਢਿੱਲੋਂ ਨੂੰ IG ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਕੈਪਟਨ ਸਰਕਾਰ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ 2023 ਵਿੱਚ ਅਜਨਾਲਾ ਥਾਣੇ ‘ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨੂੰ ADGP ਲਾਅ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਉਨ੍ਹਾਂ ਨੂੰ ਅਜ਼ਾਦ ਤੌਰ ਦੇ ਇਹ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਸੀ ਤਤਕਾਰੀ ADGP ਅਰਪਿਤ ਸ਼ੁਕਲਾ ਦੇ ਅਧੀਨ ਉਨ੍ਹਾਂ ਨੂੰ ਰੱਖਿਆ ਗਿਆ ਸੀ। ਹਾਲਾਂਕਿ ਬਾਅਦ ਵਿੱਚੋਂ ਅਰਪਿਤ ਸ਼ੁਕਲਾ ਨੂੰ DGP ਲਾਅ ਐਂਡ ਆਰਡਰ ਬਣਾਇਆ ਗਿਆ ਸੀ ਤੇ ਗੁਰਵਿੰਦਰ ਸਿੰਘ ਢਿੱਲੋਂ ਉਨ੍ਹਾਂ ਅਧੀਨ ਕੰਮ ਕਰ ਰਹੇ ਸਨ।
yes I have taken VRS from my Police service . I am feeling uncaged . let’s see where wind of destiny pollinates me ? https://t.co/FxKWMkSF6g
— Gurinder Dhillon IPS (@gurinipspb) April 24, 2024
ਹੁਣ ਸਵਾਲ ਇਹ ਹੈ ਕਿ ਵੀਆਰਐੱਸ ਲੈਣ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋ ਨੇ ਕਿਹਾ ਹੈ ਕਿ ਮੈਂ ਹੁਣ ਅਜ਼ਾਦ ਮਹਿਸੂਸ ਕਰ ਰਿਹਾ ਹਾਂ ਕੀ ਨੌਕਰੀ ਵਿੱਚ ਕੁਝ ਅਜਿਹਾ ਹੋਇਆ ਸੀ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਇਹ ਬਿਆਨ ਦਿੱਤਾ ਜਾਂ ਫਿਰ ਉਹ ਸਿਆਸਤ ਵਿੱਚ ਕਦਮ ਰੱਖਣਾ ਚਾਹੁੰਦੇ ਹਨ। ਬੀਜੇਪੀ,ਕਾਂਗਰਸ ਨੇ ਹੁਣ ਵੀ ਕੁਝ ਸੀਟਾਂ ‘ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਹੈ।
ਇਸ ਤੋਂ ਪਹਿਲਾਂ ਸਾਬਕਾ IAS ਪਰਮਪਾਲ ਕੌਰ ਨੇ ਅਸਤੀਫਾ ਦੇ ਕੇ ਬੀਜੇਪੀ ਜੁਆਇਨ ਕੀਤੀ ਅਤੇ ਫਿਰ ਪਾਰਟੀ ਨੇ ਬਠਿੰਡਾ ਤੋਂ ਉਨ੍ਹਾਂ ਨੂੰ ਉਮੀਦਵਾਰ ਬਣਾਇਆ। ਅੰਮ੍ਰਿਤਸਰ ਤੋਂ ਸਾਬਕਾ IFS ਤਰਨਜੀਤ ਸਿੰਘ ਸੰਧੂ ਵੀ ਬੀਜੇਪੀ ਦੇ ਉਮੀਦਵਾਰ ਹਨ।