ਬਿਉਰੋ ਰਿਪੋਰਟ : ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ । 91 IPS ਅਤੇ PPS ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ । ਇਸ ਦੇ ਨਾਲ ਪੰਜਾਬ ਸੜਕ ਸੁਰੱਖਿਆ ਫੋਰਸ ਨੂੰ ਆਪਣਾ ਪਹਿਲਾਂ SSP ਮਿਲ ਗਿਆ ਹੈ। ਇਸ ਦਾ ਚਾਰਜ ਸਾਬਕਾ ਹਾਕੀ ਖਿਡਾਰੀ SSP ਗਗਨ ਅਜੀਤ ਸਿੰਘ ਨੂੰ ਦਿੱਤਾ ਗਿਆ ਹੈ । IPS RS ਧੋਕੇ ਨੂੰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਦੇ ਰੂਪ ਵਿੱਚ ਫੁੱਲ ਚਾਰਜ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਕੋਲ ED ਮਾਇਨਿੰਗ ਦਾ ਚਾਰਜ ਸੀ।
ਇਸ ਦੇ ਨਾਲ ਹੀ ਲੁਧਿਆਣਾ ਦੇ ਸਾਬਕਾ ਕਮਿਸ਼ਨਰ IPS ਮਨਦੀਪ ਸਿੰਘ ਸਿੱਧੂ ਤੋਂ DIG ਪ੍ਰਸ਼ਾਸਨ ਦਾ ਚਾਰਜ ਲੈਕੇ IRB ਦਾ ਚਾਰਜ ਦਿੱਤਾ ਗਿਆ ਹੈ । ਏਜੇਂਚੇਜੀਅਨ ਹੁਣ DIG ਕਾਊਂਟਰ ਇੰਟੈਲੀਜੈਂਸ ਦਾ ਕੰਮ-ਕਾਜ ਵੇਖਣਗੇ। ਅਲਕਾ ਮੀਨਾ ਨੂੰ AIG ਹੈੱਡਕੁਆਟਰ ਇੰਟੈਲੀਜੈਂਸ ਤੋਂ DIG ਪਰਸਨਲ ਦਾ ਕੰਮ ਦਿੱਤਾ ਗਿਆ ਹੈ । ਉਧਰ ਆਲਮ ਵਿਜੇ ਸਿੰਘ ਨੂੰ DCP ਲਾਅ ਐਂਡ ਆਰਡਰ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਇੱਕ ਹੋਰ ਜ਼ਿਲ੍ਹੇ ਨੂੰ ਮਹਿਲਾ SSP ਮਿਲ ਗਈ ਹੈ। ਸੋਮਿਆ ਮਿਸ਼ਰਾ ਨੂੰ ਫਿਰੋਜ਼ਪੁਰ ਦੇ SSP ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਉਹ ਪਹਿਲਾਂ ਲੁਧਿਆਣਾ ਵਿੱਚ ਜੁਆਇੰਟ ਸੀਪੀ ਸੀ ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਜੋਤੀ ਯਾਦਵ ਨੂੰ SP ਹੈੱਡਕੁਆਟਰ ਮੁਹਾਲੀ ਤੋਂ SP ਸਪੈਸ਼ਲ ਇਨਵੈਸਟੀਗੇਸ਼ਨ ਮੁਹਾਲੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ।