ਬਿਊਰੋ ਰਿਪੋਰਟ : ਪੰਜਾਬ ਵਿੱਚ ਠੰਡ ਹੁਣ ਸ਼ੁਮਾਰ ‘ਤੇ ਹੈ,ਸੂਬੇ ਦੇ 13 ਜ਼ਿਲ੍ਹਿਆਂ ਦਾ ਤਾਪਮਾਨ ਸ਼ਿਮਲਾ ਤੋਂ ਵੀ ਘੱਟ ਦਰਜ ਕੀਤਾ ਗਿਆ ਹੈ, ਇਸ ਦੌਰਾਨ ਲੁਧਿਆਣਾ ਸਰਹਿੰਦ ਰੋਡ ‘ਤੇ ਸੰਗਣੀ ਧੁੰਦ ਦੀ ਵਜ੍ਹਾ ਕਰਕੇ 7 ਗੱਡੀਆਂ ਦੀ ਵਾਪਸ ਵਿੱਚ ਜ਼ਬਰਦਸਤ ਟੱਕਰ ਹੋਈ ਹੈ । ਜ਼ੀਰੋ ਵਿਜ਼ਿਬਿਲਟੀ ਦੀ ਵਜ੍ਹਾ ਕਰਕੇ ਗੱਡੀਆਂ ਵਾਪਸ ਵਿੱਚ ਟਕਰਾਈਆਂ ਹਨ। ਹਾਦਸੇ ਵਿੱਚ 3 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਤਪਾਲ ਵਿੱਚ ਦਾਖਲ ਕਰਵਾਇਆ ਗਿਆ ਹੈ ।
ਅੰਬਾਲਾ ਤੋਂ ਲੁਧਿਆਣਾ ਆ ਰਹੇ ਇੱਕ ਕਾਰ ਸਵਾਰ ਨੇ ਦੱਸਿਆ ਕਿ ਜੀਟੀ ਰੋਡ ‘ਤੇ ਧੁੰਦ ਬਹੁਤ ਹੀ ਜ਼ਿਆਦਾ ਸੀ ਜਿਸ ਦੀ ਵਜ੍ਹਾ ਕਰਕੇ ਦੁਰਘਟਨਾ ਹੋਈ ਹੈ। ਗੱਡੀ ਦੇ ਡਰਾਈਵਰ ਨੇ ਦੱਸਿਆ ਕੀ ਜਿਵੇਂ ਹੀ ਉਹ ਗੱਡੀ ਤੋਂ ਬਾਹਰ ਨਿਕਲਿਆ ਪਿੱਛੋ ਦੀ ਗੱਡੀਆਂ ਆਕੇ ਇੱਕ ਦੂਜੇ ਨਾਲ ਟੱਕਰਾਂ ਗਈਆਂ । ਇਸ ਦੌਰਾਨ ਕਈ ਕਾਰਾਂ ਦੇ ਅੱਗੇ ਅਤੇ ਪਿੱਛੋ ਦੀ ਪਰਖੱਚੇ ਉੱਡ ਗਏ । ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਗੱਡੀਆਂ ਦੀ ਰਫ਼ਤਾਰ ਘੱਟ ਸੀ ਇਸ ਲਈ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਕਈ ਯਾਤਰੀਆਂ ਨੂੰ ਗੰਭੀਰ ਸੱਟਾਂ ਜ਼ਰੂਰ ਲੱਗੀਆਂ ਹਨ। ਹਾਸਦੇ ਦਾ ਸ਼ਿਕਾਰ ਹੋਏ ਟਰੱਕ ਡਰਾਈਵਰ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਗੱਡੀ ਲੈਕੇ ਦਿੱਲੀ ਵੱਲ ਜਾ ਰਿਹਾ ਸੀ । ਧੁੰਦ ਦੀ ਵਜ੍ਹਾ ਕਰਕੇ ਉਸ ਨੂੰ ਗੱਡੀ ਵਿਖਾਈ ਨਹੀਂ ਦਿੱਤੀ । ਇਸ ਲਈ ਉਸ ਦਾ ਟਰੱਕ ਗੱਡੀ ਨਾਲ ਜਾਕੇ ਟਕਰਾਇਆ। ਹਾਦਸੇ ਵਿੱਚ ਟਰੱਕ ਦੇ ਕਲੀਨਰ ਦੀ ਟੰਗ ਟੁੱਟ ਗਈ ਹੈ ।ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੁਰਘਟਨਾ ਤੋਂ ਬਾਅਦ ਮੌਕੇ ‘ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਅਤੇ ਉਨ੍ਹਾਂ ਨੇ ਫੌਰਨ ਐਂਬੁਲੈਂਸ ਬੁਲਾਕੇ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਹੈ । ਹਾਦਸੇ ਤੋਂ ਬਾਅਦ GT ਕਰਨਾਲ ਰੋਡ ‘ਤੇ ਲੰਮਾ ਜਾਮ ਲੱਗ ਗਿਆ । ਜਿਸ ਨੂੰ ਹਟਾਉਣ ਦੇ ਲਈ ਟਰੈਫਿਕ ਪੁਲਿਸ ਨੇ ਕ੍ਰੇਨ ਬੁਲਾਕੇ ਹਾਦਸੇ ਦਾ ਸ਼ਿਕਾਰ ਗੱਡੀਆਂ ਨੂੰ ਪਾਸੇ ਕੀਤਾ ।
ਧੁੰਦ ਦੌਰਾਨ ਪੁਲਿਸ ਦੀਆਂ ਹਦਾਇਤਾਂ
ਸਰਦੀਆਂ ਵਿੱਚ ਧੁੰਦ ਦੀ ਵਜ੍ਹਾ ਕਰਕੇ ਸੜਕੀ ਦੁਰਘਟਨਾਵਾਂ ਦਾ ਗਰਾਫ ਕਾਫੀ ਵਧ ਜਾਂਦਾ ਹੈ । ਇਸ ਲਈ ਪੁਲਿਸ ਵੱਲੋਂ ਚਾਲਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਸਭ ਤੋਂ ਪਹਿਲਾਂ ਧੁੰਦ ਦੌਰਾਨ ਚਾਲਨ ਨੂੰ ਆਪਣੀ ਗੱਡੀ ਦੀ ਹੈੱਡ ਲਾਈਟ ਆਨ ਰੱਖਣੀ ਚਾਹੀਦੀ ਹੈ ਤਾਂਕੀ ਡਰਾਈਵਰ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਸਾਹਮਣੇ ਤੋਂ ਆਉਣ ਵਾਲੇ ਚਾਲਕ ਨੂੰ ਨਜ਼ਰ ਆਏ ਕਿ ਕੋਈ ਗੱਡੀ ਆ ਰਹੀ ਹੈ । ਇਸ ਤੋਂ ਇਲਾਵਾ ਪਾਰਕਿੰਗ ਦੌਰਾਨ ਹਮੇਸ਼ਾ ਪਾਰਕਿੰਗ ਲਾਈਟ ਆਨ ਕਰਕੇ ਰੱਖੀ ਜਾਵੇ ਤਾਂਕੀ ਦੂਰ ਤੋਂ ਹੀ ਗੱਡੀ ਦੇ ਚਾਲਕ ਨੂੰ ਪਤਾ ਚੱਲ ਜਾਵੇ ਕੀ ਕੋਈ ਗੱਡੀ ਖੜੀ ਹੈ। ਸਭ ਤੋਂ ਜ਼ਰੂਰੀ ਧੁੰਦ ਵਾਲੀ ਥਾਂ ‘ਤੇ ਗੱਡੀ ਦੀ ਰਫ਼ਤਾਰ ਹਮੇਸ਼ਾ ਘੱਟ ਰੱਖੋ ਤਾਂਕੀ ਇੱਕ ਦਮ ਬ੍ਰੇਕ ਨਾ ਮਾਰਨੀ ਪਏ ਜਿਸ ਦੀ ਵਜ੍ਹਾ ਕਰਕੇ ਪਿੱਛੋ ਆ ਰਹੀ ਗੱਡੀ ਨਾਲ ਦੁਰਘਟਨਾ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਸ ਤੋਂ ਇਲਾਵਾ ਸੜਕ ਕਰਾਸਿੰਗ ਦੌਰਾਨ ਧਿਆਨ ਰੱਖਿਆ ਜਾਵੇ ਕੀ ਕੋਈ ਪੈਦਲ ਜਾਂ ਫਿਰ ਕੋਈ ਹੋਰ ਗੱਡੀ ਤਾਂ ਨਹੀਂ ਸਾਹਮਣੇ ਤੋਂ ਆ ਰਹੀ ਹੈ । ਓਵਰ ਟੇਕ ਕਰਨ ਵੇਲੇ ਖਾਸ ਧਿਆਨ ਰੱਖੋਂ ਖਾਸ ਕਰਕੇ ਸਿੰਗਲ ਰੋਡ ‘ਤੇ ।