International Punjab

ਆਸਟਰੇਲੀਆ ਤੋਂ ਆਈ ਮਾਂ ਬੋਲੀ ਪੰਜਾਬੀ ਨਾਲ ਜੁੜੀ ਇੱਕ ਬਹੁਤ ਹੀ ਸੁੱਖਦ ਖ਼ਬਰ

Very good news related to mother tongue Punjabi from Australia

ਆਸਟਰੇਲੀਆ : ਮਾਂ ਬੋਲੀ ਪੰਜਾਬੀ ਨਾਲ ਜੁੜੀ ਇੱਕ ਬਹੁਤ ਹੀ ਸੁੱਖ ਖ਼ਬਰ ਆਸਟਰੇਲੀਆ ਤੋਂ ਆਈ ਹੈ। ਸੱਤ ਸਮੁੰਦਰੋਂ ਪਾਰ ਵੀ ਪੰਜਾਬੀ ਬੋਲੀ ਦੇ ਸਤਿਕਾਰ ਵਿੱਚ ਵਾਧਾ ਹੋ ਰਿਹਾ ਹੈ । ਇਸ ਦੀ ਇਕ ਉਦਾਹਰਣ ਆਸਟਰੇਲੀਆ ’ਚ ਦੇਖਣ ਨੂੰ ਮਿਲੀ ਹੈ,ਜਿਥੇ ਪੰਜਾਬੀ ਬਹੁਤਾਤ ਸੰਖਿਆ ਵਿੱਚ ਵਸਦੇ ਹਨ।

ਇਥੇ ਪੰਜਾਬੀ ਭਾਸ਼ਾ ਨੂੰ ਆਸਟ੍ਰੇਲੀਆ ਦੀਆਂ ਪਹਿਲੀਆਂ 10 ਭਾਸ਼ਾਵਾਂ ’ਚ ਸ਼ਾਮਲ ਕੀਤਾ ਜਾ ਚੁੱਕਾ ਹੈ। ਇਸ ਨਾਲ ਹੁਣ ਆਸਟ੍ਰੇਲੀਆ ‘ਚ ਰਹਿਣ ਵਾਲੇ ਸਕੂਲੀ ਵਿਦਿਆਰਥੀ ਵਿਸ਼ੇ ਵਜੋਂ ਪੰਜਾਬੀ ਪੜ੍ਹ ਸਕਦੇ ਹਨ। ਇਸ ਦੇ ਨਾਲ ਵਿਦੇਸ਼ਾਂ ਤੋਂ ਆਏ ਲੋਕ ਆਸਟੇ੍ਰਲੀਆ ’ਚ ਰਹਿ ਕੇ ਵੀ ਪੰਜਾਬੀ ਭਾਸ਼ਾ ਨਾਲ ਜੁੜੇ ਰਹਿ ਸਕਦੇ ਹਨ।

ਆਸਟਰੇਲੀਆ ਸਰਕਾਰ ਨੇ ਆਪਣੀ ਖੁੱਲ ਦਿਲੀ ਦਾ ਸਬੂਤ ਦਿੰਦੇ ਹੋਏ ਦੂਜੇ ਦੇਸ਼ਾਂ ਤੋਂ ਜਾ ਕੇ ਵਸੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਸੀ ਕਿ ਉਹ ਆਪਣੀ ਮਾਂ ਬੋਲੀ ਨੂੰ ਵਾਧੂ ਵਿਸ਼ੇ ਵਜੋਂ ਪੜ ਸਕਦੇ ਹਨ ਤੇ ਇਸੇ ਲਈ ਉਥੋਂ ਦੀ ਸਰਕਾਰ ਨੇ ਪੰਜਾਬੀ ਵਿਸ਼ੇ ਨੂੰ ਵੀ ਵਾਧੂ ਵਿਸ਼ੇ ਵਜੋਂ ਮਾਨਤਾ ਦਿੱਤੀ ਹੈ।

ਇਸ ਸਬੰਧੀ ਆਸਟ੍ਰੇਲੀਆ ਦੀ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਪਹਿਲੀਆਂ 10 ਭਾਸ਼ਾਵਾਂ ’ਚ ਸ਼ਾਮਲ ਕਰ ਦਿੱਤਾ ਹੈ। ਪੰਜਾਬੀ ਭਾਸ਼ਾ ਦੇ ਇੱਛੁਕ ਵਿਦਿਆਰਥੀ ਆਪਣੀ ਮਾਂ ਬੋਲੀ ਦਾ ਵਿਸ਼ਾ ਰੱਖ ਕੇ ਉਸ ਦੀ ਪੜ੍ਹਾਈ ਕਰ ਸਕਦੇ ਹਨ। ਆਸਟ੍ਰੇਲੀਆ ਦੇ ਸਕੂਲਾਂ ’ਚ ਹਫ਼ਤੇ ਦਾ ਆਖ਼ਰੀ ਦਿਨ ਪੰਜਾਬੀ ਵਿਸ਼ੇ ਨੂੰ ਵਾਧੂ ਵਿਸ਼ੇ ਵਜੋਂ ਪੜ੍ਹਾਉਣ ਲਈ ਨਿਰਧਾਰਤ ਕੀਤਾ ਗਿਆ ਹੈ। ਅਧਿਆਪਕਾਂ ਵੱਲੋਂ ਹਫਤੇ ਦੇ ਆਖ਼ਰੀ ਇਕ ਦਿਨ ਵਿਚ ਹੀ ਪੂਰੇ ਹਫ਼ਤੇ ਦੀ ਪੜ੍ਹਾਈ ਕਰਵਾਈ ਜਾਵੇਗੀ।