‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦੇ ਕਾਰਨ ਇਲਾਜ ਦੇ ਖਰਚੇ ਨਾ ਚੁੱਕ ਸਕਣ ਵਾਲੇ ਮਰੀਜ਼ਾਂ ਨੂੰ ਜਨਤਕ ਖੇਤਰ ਦੇ ਬੈਂਕ 5 ਲੱਖ ਰੁਪਏ ਤੱਕ ਦੇ ਨਿੱਜੀ ਕਰਜ਼ੇ ਦੇਣਗੇ। ਕੋਰੋਨਾ ਦੀ ਦੂਜੀ ਲਹਿਰ ਕਾਰਨ ਹੋਏ ਲੋਕਾਂ ਦੇ ਵੱਡੇ ਆਰਥਿਕ ਨੁਕਸਾਨ ਨੂੰ ਦੇਖਦਿਆਂ ਇਹ ਫੈਸਲਾ ਭਾਰਤੀ ਸਟੇਟ ਬੈਂਕ ਅਤੇ ਇੰਡੀਅਨ ਬੈਂਕਜ਼ ਐਸੋਸੀਏਸ਼ਨ ਯਾਨੀ ਕੇ IBA ਨੇ ਸਾਂਝੇ ਤੌਰ ‘ਤੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਕੀਤਾ ਹੈ। ਬੈਂਕਾਂ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਪਬਲਿਕ ਸੈਕਟਰ ਬੈਂਕ ਕੋਵਿਡ ਇਲਾਜ ਨੂੰ ਪੂਰਾ ਕਰਨ ਲਈ ਤਨਖਾਹ ਵਾਲੇ ਵਿਅਕਤੀਆਂ, ਗੈਰ-ਤਨਖਾਹਵਾਲੇ ਅਤੇ ਪੈਨਸ਼ਨਰਾਂ ਲਈ 25,000 ਰੁਪਏ ਤੋਂ 5 ਲੱਖ ਰੁਪਏ ਤੱਕ ਦੇ ਨਿੱਜੀ ਕਰਜ਼ੇ ਦੇਣਗੇ।
ਹਾਲਾਂਕਿ ਜਿਹੜੇ ਸੂਬੇ ਦੇ ਬੈਂਕ ਹਨ ਉਹ ਸਿਹਤ ਸਹੂਲਤਾਂ ਦੇ ਕਾਰੋਬਾਰ ਲਈ ਕਰਜੇ ਦੇਣਗੇ, ਜਿਸ ਵਿਚ ਆਕਸੀਜਨ ਪਲਾਂਟ ਕਰਨ ਲਈ ਜਿਹੜੇ ਸੋਧੇ ਹੋਏ ਨਿਯਮ ਹਨ, ਉਨ੍ਹਾਂ ਤਹਿਤ ਕਰਜਾ ਮਿਲੇਗਾ। 2 ਕਰੋੜ ਤੱਕ ਦੇ ਲੋਨ ਲਈ 7.5 ਫੀਸਦ ਵਿਆਜ ਦਰ ਲੱਗੇਗੀ। ਇਹ ਪੈਸਾ ਹਸਪਤਾਲ, ਨਰਸਿੰਗ ਹੋਮਸ, ਆਕਸੀਜਨ ਪਲਾਂਟ ਲਗਾਉਣ ਲਈ ਦਿੱਤੇ ਜਾਣਦੇ।
ਇਹ ਸਾਰੀਆਂ ਸਕੀਮਾਂ PSB ਦੁਆਰਾ ਰਿਆਇਤੀ ਵਿਆਜ ਦਰਾਂ ‘ਤੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਹ ਬੈਂਕ ਕਾਰੋਬਾਰ ਲੋਨ ਤਹਿਤ ਸਿਹਤ ਸਹੂਲਤਾਂ ਲਈ 100 ਰੁਪਏ ਤੱਕ ਦੇ ਲੋਨ ਦੇ ਰਹੇ ਹਨ। ਜਿਨ੍ਹਾਂ ਵਿੱਚ ਸਿਹਤ ਸਹੂਲਤਾਂ ਦਾ ਇਕ ਵੱਡਾ ਢਾਂਚਾ ਲਗਾਉਣ ਅਤੇ ਸਿਹਤ ਨਾਲ ਜੁੜੇ ਪ੍ਰੋਡਕਟਸ ਤਿਆਰ ਕਰਨ ਦੇ ਮਾਪਦੰਡ ਸ਼ਾਮਿਲ ਹਨ।