Others Punjab

PSEB ਦੀ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ !

ਬਿਉਰੋ ਰਿਪੋਰਟ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਬੋਰਡ ਕਲਾਸ ਦੀ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਹੈ । 5ਵੀਂ ਕਲਾਸ ਦੀ ਪ੍ਰੀਖਿਆ 7 ਤੋਂ 14 ਮਾਰਚ ਤੱਕ ਹੋਵੇਗੀ । ਕਲਾਸ 8ਵੀਂ ਦੀ 7 ਤੋਂ 27 ਮਾਰਚ ਅਤੇ ਦਸਵੀਂ ਦੀ 13 ਫਰਵਰੀ ਤੋਂ 6 ਮਾਰਚ ਤੱਕ ਕਰਵਾਈ ਜਾਵੇਗੀ ।ਜਦਕਿ 12ਵੀਂ ਕਲਾਸ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਤੱਕ ਹੋਣਗੀਆਂ । ਸਾਰੀਆਂ ਪ੍ਰੀਖਿਆਵਾਂ ਸਵੇਰ ਦੀ ਸ਼ਿਫਟ ਵਿੱਚ ਹੋਣਗੀਆਂ ।

ਇਹ ਹੈ ਪ੍ਰੀਖਿਆ ਦਾ ਸੈਡੀਊਲ

PSEB ਦੇ ਮੁਤਾਬਿਕ 5ਵੀਂ ਅਤੇ 8ਵੀਂ ਦੀ ਪ੍ਰੀਖਿਆ ਸੈਲਫ ਪ੍ਰੀਖਿਆ ਕੇਂਦਰ ਅਤੇ ਬੋਰਡ ਵੱਲੋਂ ਸਥਾਪਿਤ ਕੇਂਦਰਾਂ ਵਿੱਚ ਹੋਵੇਗੀ । ਉਧਰ ਦਸਵੀਂ ਅਤੇ 12ਵੀਂ ਦੀ ਪ੍ਰੀਖਿਆ ਬੋਰਡ ਦੇ ਦਫਤਰ ਵੱਲੋਂ ਤੈਅ ਕੀਤੇ ਗਏ ਕੇਂਦਰਾਂ ਵਿੱਚ ਹੋਵੇਗੀ । 5ਵੀਂ ਕਲਾਸ ਦੀ ਪ੍ਰੀਖਿਆ ਸਵੇਰ 10 ਵਜੇ ਤੋਂ ਸ਼ੁਰੂ ਹੋਵੇਗੀ ਜਦਕਿ 8ਵੀਂ, 10ਵੀਂ ਅਤੇ 12ਵੀਂ ਦੀ ਪ੍ਰੀਖਿਆ ਸਵੇਰ 11 ਵਜੇ ਸ਼ੁਰੂ ਹੋਵੇਗੀ । ਪ੍ਰੀਖਿਆ ਸਬੰਧੀ ਵਾਧੂ ਜਾਣਕਾਰੀ ਦੇ ਲਈ ਬੋਰਡ ਦੀ ਵੈੱਬਸਾਈਟ https://www.pseb.ac.in/ ਲਈ ਜਾ ਸਕਦੀ ਹੈ ।

ਪੰਜਵੀਂ ਕਲਾਸ ਦੀ ਡੇਟ ਸ਼ੀਟ 

 

8ਵੀਂ ਕਲਾਸ ਦੀ ਡੇਟ ਸ਼ੀਟ

10ਵੀਂ ਕਲਾਸ ਦੀ ਡੇਟਸ਼ੀਟ

12ਵੀਂ ਕਲਾਸ ਦੀ ਡੇਟਸ਼ੀਟ