ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ( Punjab School Education Board ) ਵੱਲੋਂ ਅੱਜ 12ਵੀਂ ਕਲਾਸ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ.ਵਰਿੰਦਰ ਭਾਟੀਆ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ। ਵਿਦਿਆਰਥੀ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.org ‘ਤੇ ਜਾ ਕੇ ਆਪਣੇ ਨਤੀਜੇ ਆਨਲਾਈਨ ਦੇਖ ਸਕਦੇ ਹਨ। 12ਵੀਂ ਦੇ ਐਲਾਨੇ ਗਏ ਨਤੀਜੇ ਵਿੱਚੋਂ ਇੱਕ ਵਾਰ ਫਿਰ ਤੋਂ ਮਾਨਸਾ ਜ਼ਿਲ੍ਹੇ ਨੇ ਬਾਜ਼ੀ ਮਾਰੀ ਹੈ।
12ਵੀਂ ਦੇ ਐਲਾਨੇ ਗਏ ਨਤੀਜੇ ਵਿੱਚੋਂ ਮਾਨਸਾ ਦੀ ਵਿਦਿਆਰਥਣ ਸੁਜਾਨ ਕੌਰ ਵੱਲੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਗਿਆ ਹੈ। ਜਦਕਿ ਦੂਜੇ ਸਥਾਨ ਸਥਾਨ ‘ਤੇ ਬਠਿੰਡਾ ਦੀ ਸ਼ਰੇਆ ਸਿੰਗਲਾ ਨੇ ਹਾਸਿਲ ਕੀਤਾ ਹੈ ਅਤੇ ਲੁਧਿਆਣਾ ਦੀ ਨਵਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹੀ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 12ਵੀਂ ‘ਚ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।
ਸਕੂਲ ਸਿਸਟਮ ਦੀ ਅਖੀਰਲੀ ਪ੍ਰੀਖਿਆ ਬਾਰਵੀਂ ਜਮਾਤ ਵਿੱਚ ਸਫ਼ਲ ਹੋਏ ਹੋਏ ਸਾਰੇ ਪ੍ਰੀਖਿਆਰਥੀਆਂ, ਪੜਾਉਣ ਵਾਲੇ ਅਧਿਆਪਕਾਂ ਅਤੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ….
ਮੈਂ ਸਾਰੇ ਬੱਚਿਆਂ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਕਰਦਾ ਹੋਇਆ ਵਧਾਈ ਦਿੰਦਾ ਹਾਂ….
— Harjot Singh Bains (@harjotbains) May 24, 2023
ਮਾਨਸਾ ਦੀ ਵਿਦਿਆਰਥਣ ਸੁਜਾਨ ਕੌਰ ਨੇ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ ਹਨ। ਜਦੋਂ ਕਿ ਦੂਜੇ ਸਥਾਨ ਸਥਾਨ ‘ਤੇ ਰਹਿਣ ਵਾਲੀ ਬਠਿੰਡਾ ਦੀ ਸ਼ਰੇਆ ਸਿੰਗਲਾ ਨੇ 500 ਵਿੱਚੋਂ 498 ਅੰਕ ਹਾਸਲ ਕੀਤੇ ਹਨ ਅਤੇ ਲੁਧਿਆਣਾ ਦੀ ਨਵਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹਿਣ ਵਾਲੀ ਵਿਦਿਆਰਥਣ ਨੇ 500 ਵਿੱਚੋਂ 497 ਅੰਕ ਪ੍ਰਾਪਤ ਕੀਤੇ ਹਨ। ਬਾਰਵੀਂ ਜਮਾਤ ਦਾ ਕੁੱਲ ਨਤੀਜਾ 92.47 ਫੀਸਦ ਰਿਹਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ..
ਇਸ ਪ੍ਰੀਖਿਆ ਵਿੱਚ 2,96,709 ਪ੍ਰੀਖਿਆਰਥੀ ਬੈਠੇ ਜਿੰਨਾਂ ਵਿੱਚੋ 2,74,378 ਪਾਸ ਹੋਏ…
ਕੁੱਲ ਪਾਸ ਪ੍ਰਤੀਸ਼ਤਤਾ 92.47% ਰਹੀ..
ਸਾਇੰਸ ਪਾਸ %: 98.68
ਕਾਮਰਸ ਪਾਸ %: 98.30
ਆਰਟਸ ਪਾਸ %: 90.62
ਵੋਕੇਸ਼ਨਲ ਪਾਸ %: 84.66
— Harjot Singh Bains (@harjotbains) May 24, 2023