Punjab

12ਵੀਂ ਦਾ ਪੇਪਰ ਲੀਕ ਹੋਣ ਤੋਂ ਬਾਅਦ PSEB ਨੇ ਬਣਾਇਆ ਨਵਾਂ ‘ਫੁਲ ਪਰੂਫ ਪਲਾਨ’! ਪਰਿੰਦਾ ਵੀ ਪਰ ਨਹੀਂ ਮਾਰ ਸਕੇਗਾ !

ਬਿਉਰੋ ਰਿਪੋਰਟ : ਪੰਜਾਬ ਵਿੱਚ 12ਵੀਂ ਦਾ ਅੰਗਰੇਜ਼ੀ ਦਾ ਪੇਪਰ ਪ੍ਰੀਖਿਆ ਤੋਂ 1 ਘੰਟੇ ਪਹਿਲਾਂ ਲੀਕ ਹੋਣ ਤੋਂ ਬਾਅਦ ਸਿਖਿਆ ਵਿਭਾਗ ‘ਤੇ ਉਂਗਲਾਂ ਉੱਡੀਆਂ ਸਨ । ਹਾਲਾਂਕਿ ਸਿਖਿਆ ਵਿਭਾਗ ਦੇ ਬੁਲਾਰੇ ਨੇ ਪੇਪਰ ਨੂੰ ਰੱਦ ਕਰਨ ਦਾ ਪ੍ਰਸ਼ਾਸਨਿਕ ਕਾਰਨ ਦੱਸਿਆ ਸੀ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਦਾ ਸਖ਼ਤ ਨੋਟਿਸ ਲਿਆ ਸੀ । ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਸਨ ਕਿ ਅੱਗੋ ਪੇਪਰ ਲੀਕ ਦਾ ਮਾਮਲਾ ਨਾ ਆਏ ਇਸ ਦੇ ਲਈ ਫੁਲ ਪਰੂਫ ਪਲਾਨ ਤਿਆਰ ਕੀਤਾ ਜਾਵੇ। ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਪੇਪਰ ਲੀਕ ਨੂੰ ਰੋਕਣ ਦੇ ਲਈ ਫਿਜੀਕਲ ਵੈਰੀਫਿਕੇਸ਼ਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਹਨ ।

ਬੈਂਕ ਤੋਂ ਪੇਪਰ ਲਏ ਜਾਣਗੇ

ਪੰਜਾਬ ਸਰਕਾਰ ਨੇ ਸਾਰੇ ਕੰਟਰੋਲਸ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬੈਂਕ ਦੇ ਲਾਕਰ ਵਿੱਚ ਪ੍ਰਸ਼ਨ ਪੱਤਰ ਦੇ ਸੀਲ ਬੰਦ ਪੈਕੇਟਾਂ ਨੂੰ ਚੈੱਕ ਕਰਨ ਦੇ ਨਿਰਦੇਸ਼ ਦਿੱਤੇ ਹਨ । ਇਸ ਮੌਕੇ ਪੰਜਾਬ ਦੇ ਸੈਂਟਰਾਂ ਦੇ ਕੰਟਰੋਲਰ ਅਤੇ ਡਿਉਟੀ ‘ਤੇ ਬੈਂਕ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ । ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਤੋਂ ਪਹਿਲਾਂ ਲਿਫਾਫੇ ਨਾ ਖੋਲੇ ਜਾਣ । ਜੇਕਰ ਕਿਸੇ ਕੇਂਦਰ ਦੇ ਪਸ਼ਨ ਪੱਤਰ ਖੋਲੇ ਜਾ ਰਹੇ ਹਨ ਤਾਂ ਉਸ ਦੇ ਬਾਰੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਕੰਟਰੋਲਰ ਨੂੰ ਦੱਸਿਆ ਜਾਵੇ । ਇਹ ਵੀ ਦੱਸਣਾ ਹੋਵੇਗਾ ਕਿ ਕਿਸ ਅਧਿਕਾਰੀ ਨੇ ਇਹ ਪੇਪਰ ਕਦੋਂ ਖੋਲਿਆ,ਉਸ ਦੀ ਪੂਰੀ ਡਿਟੇਲ ਦੇਣੀ ਹੋਵੇਗੀ ।

ਪੰਜਾਬ ਵਿੱਚ 12ਵੀਂ ਦੀ ਪ੍ਰੀਖਿਆ 20 ਫਰਵਰੀ ਤੋਂ ਸ਼ੁਰੂ ਹੋਈਆਂ ਹਨ ਅਤੇ 21 ਅਪ੍ਰੈਲ ਤੱਕ ਪ੍ਰੀਖਿਆ ਹੋਣਗੀਆਂ ਜਦਕਿ 10ਵੀਂ ਦੀ ਪ੍ਰੀਖਿਆ 24 ਮਾਰਚ ਤੋਂ 20 ਅਪ੍ਰੈਲ ਤੱਕ ਚਲੇਗੀ ।