Punjab

PSEB ਵੱਲੋਂ 10ਵੀਂ,12ਵੀਂ,5ਵੀਂ ਅਤੇ 8ਵੀਂ ਦੀ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ !15 ਮਿੰਟ ਵੱਧ ਮਿਲੇਗਾ ਸਮਾਂ,ਵੇਖੋ ਚਾਰੇ ਕਲਾਸਾਂ ਦੀ ਡੇਟਸ਼ੀਟ

Pseb annouced 10th 12th exam date sheet

ਬਿਊਰੋ ਰਿਪੋਰਟ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ 12ਵੀਂ,5ਵੀਂ ਅਤੇ 8ਵੀਂ ਦੇ ਬੋਰਡ ਇਮਤਿਹਾਨਾਂ ਦੇ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। 12ਵੀਂ ਦੀ ਪ੍ਰੀਖਿਆ 20 ਫਰਵਰੀ ਤੋਂ ਲੈਕੇ 20 ਅਪ੍ਰੈਲ ਤੱਕ ਤਕਰੀਬਨ 2 ਮਹੀਨੇ ਤੱਕ ਚੱਲੇਗੀ ਜਦਕਿ 10ਵੀਂ ਦੀ ਪ੍ਰੀਖਿਆ 24 ਮਾਰਚ ਤੋਂ 20 ਅਪ੍ਰੈਲ ਤੱਕ ਚਲੇਗੀ । 10ਵੀਂ ਦੇ ਇਮਤਿਹਾਨ ਦਾ ਸਮਾਂ 10 ਵਜੇ ਤੋਂ ਸਵਾ 1 ਵਜੇ ਤੱਕ ਰੱਖਿਆ ਗਿਆ ਹੈ । ਵਿਦਿਆਰਥੀਆਂ ਨੂੰ ਤਿੰਨ ਘਟੇ ਪੇਪਰ ਕਰਨ ਦੇ ਲਈ ਦਿੱਤੇ ਗਏ ਹਨ ਅਤੇ 15 ਮਿੰਟ ਵੱਧ OMR ਸ਼ੀਟ ਭਰਨ ਦੇ ਲਈ ਦਿੱਤਾ ਜਾਵੇਗਾ। ਜਦਕਿ 12ਵੀਂ ਬੋਰਡ ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ ਸਵਾ 5 ਵਜੇ ਤੱਕ ਹੋਵੇਗਾ । 15 ਮਿੰਟ OMR ਸ਼ੀਟ ਦੇ ਲਈ ਦਿੱਤੇ ਜਾਣਗੇ । ਜਦਕਿ ਪੰਜਵੀਂ ਦੀ ਬੋਰਡ ਪ੍ਰੀਖਿਆ ਸਕੂਲਾਂ ਦੇ ਅੰਦਰ 27 ਫਰਵਰੀ ਤੋਂ 3 ਮਾਰਚ ਦੇ ਵਿੱਚ ਹੋਵੇਗੀ । ਜਦਕਿ 8ਵੀਂ ਦੀ ਬੋਰਡ ਪ੍ਰੀਖਿਆ 25 ਫਰਵਰੀ ਤੋਂ 21 ਮਾਰਚ ਤੱਕ ਹੋਵੇਗੀ । ਦੋਵਾਂ ਕਲਾਸਾਂ ਦੇ ਲਈ ਪ੍ਰੀਖਿਆ ਦਾ ਸਮਾਂ 10 ਵਜੇ ਤੋਂ 1 ਵਜੇ ਰੱਖਿਆ ਗਿਆ ਹੈ।

12ਵੀਂ ਦੀ ਡੇਟਸ਼ੀਟ

12ਵੀਂ ਦਾ ਪਹਿਲਾਂ ਪੇਪਰ 20 ਫਰਵਰੀ ਨੂੰ ਪੰਜਾਬੀ ਦਾ ਹੋਵੇਗਾ,ਜਦਕਿ ਅਖੀਰਲਾ ਪੇਪਰ 20 ਅਪ੍ਰੈਲ ਨੂੰ ਮਿਊਜ਼ਿਕ ਦਾ ਹੋਵੇਗਾ । ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਿਊਮੈਨਟੀਜ਼, ਸਾਇੰਸ,ਕਾਮਰਸ ਐਗਰੀਕਲਰਲ ਗਰੁੱਪ ਦੇ ਵਿਦਿਆਰਥੀਆਂ ਦੇ ਹਿਸਾਬ ਦੇ ਨਾਲ ਪੂਰੀ ਡੇਟਸ਼ੀਟ ਜਾਰੀ ਕੀਤੀ ਹੈ। 12ਵੀਂ ਦਾ ਇਮਤਿਹਾਨ ਪੂਰੇ 2 ਮਹੀਨੇ ਚੱਲਣਗੇ। ਵੱਖ-ਵੱਖ ਗਰੁੱਪ ਦੇ ਵਿਦਿਆਰਥੀ ਹੋਣ ਦੀ ਵਜ੍ਹਾ ਕਰਕੇ ਇਮਤਿਹਾਨ 2 ਮਹੀਨੇ ਤੱਕ ਖਿੱਚੇ ਗਏ ਹਨ । ਇਸ ਦੌਰਾਨ ਵਿਦਿਆਰਥੀਆਂ ਨੂੰ ਵਿਸ਼ੇ ਦੇ ਹਿਸਾਬ ਦੇ ਨਾਲ ਛੁੱਟਿਆ ਰੱਖੀਆਂ ਗਈਆਂ ਹਨ ਤਾਂਕੀ ਤਿਆਰੀ ਕਰਨ ਵੇਲੇ ਵਿਦਿਆਰਥੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ।

10ਵੀਂ ਦੀ ਡੇਟਸ਼ੀਟ

ਇਸੇ ਤਰ੍ਹਾਂ 10ਵੀਂ ਦੇ ਬੋਰਡ ਦੇ ਇਮਤਿਹਾਨ 12ਵੀਂ ਤੋਂ ਤਕਰੀਬਨ 1 ਮਹੀਨੇ ਬਾਅਦ 24 ਮਾਰਚ ਤੋਂ ਸ਼ੁਰੂ ਹੋਣਗੇ । 12ਵੀਂ ਵਾਂਗ 10ਵੀਂ ਦਾ ਵੀ ਪਹਿਲਾਂ ਇਮਤਿਹਾਨ ਪੰਜਾਬੀ ਦਾ ਹੀ ਹੋਵੇਗਾ,27 ਅੰਗਰੇਜ਼ੀ,28 ਨੂੰ ਸੰਗੀਤ,31 ਨੂੰ ਕੰਪਿਊਟਰ ਸਾਇੰਸ, 3 ਅਪ੍ਰੈਲ ਨੂੰ ਹਿਸਾਬ, 5 ਅਪ੍ਰੈਲ ਨੂੰ ਵਿਗਿਆਨ,10 ਅਪ੍ਰੈਲ ਨੂੰ ਸਮਾਜਿਕ ਵਿਗਿਆਨ,12 ਅਪ੍ਰੈਲ ਨੂੰ ਹਿੰਦੀ 13 ਨੂੰ ਗ੍ਰਹਿ ਵਿਗਿਆਨ ਅਤੇ 20 ਨੂੰ ਅਖੀਰਲਾ ਪੇਪਰ ਕਟਾਈ ਅਤੇ ਸਿਲਾਈ ਦਾ ਹੋਵੇਗਾ ।

 

8ਵੀਂ ਕਲਾਸ ਦੀ ਪ੍ਰੀਖਿਆ

8ਵੀਂ ਕਲਾਸ ਦਾ ਪਹਿਲਾਂ ਪੇਪਰ 25 ਫਰਵਰੀ ਨੂੰ ਸਮਾਜਿਕ ਵਿਗਿਆਨ ਦੇ ਨਾਲ ਸ਼ੁਰੂ ਹੋਵੇਗਾ। 27 ਨੂੰ ਅੰਗਰੇਜ਼ੀ,28 ਨੂੰ ਪਹਿਲੀ ਭਾਸ਼ਾ,ਪੰਜਾਬੀ,ਹਿੰਦੂ,ਉਰਦੂ,1 ਮਾਰਚ ਨੂੰ ਸਵਾਗਤ ਜ਼ਿੰਦਗੀ,2 ਮਾਰਚ ਨੂੰ ਵਿਗਿਆਨ,3 ਨੂੰ ਕੰਪਿਊਟਰ ਸਾਇੰਸ,4 ਮਾਰਚ ਨੂੰ ਦੂਜੀ ਭਾਸ਼ਾ,ਪੰਜਾਬੀ,ਹਿੰਦੀ,ਉਰਦੂ, 6 ਮਾਰਚ ਨੂੰ ਹਿਸਾਬ,20 ਮਾਰਚ ਨੂੰ ਸਿਹਤ ਅਤੇ ਸਰੀਰ ਸਿੱਖਿਆ,21 ਮਾਰਚ ਨੂੰ ਚੌਣਵੇ ਵਿਸ਼ਿਆ ਦਾ ਇਮਤਿਹਾਨ ਹੋਵੇਗਾ ।

5ਵੀਂ ਕਲਾਸ ਦੀ ਪ੍ਰੀਖਿਆ

27 ਫਰਵਰੀ ਨੂੰ ਪੰਜਵੀਂ ਕਲਾਸ ਦਾ ਪਹਿਲਾਂ ਪੇਪਰ ਅੰਗਰੇਜ਼ੀ ਦਾ ਹੋਵੇਗਾ। ਇਸ ਤੋਂ ਬਾਅਦ 28 ਨੂੰ ਸਵਾਗਤ ਜ਼ਿੰਦਗੀ, 2 ਮਾਰਚ ਨੂੰ ਹਿਸਾਬ ਦਾ,3 ਮਾਰਚ ਨੂੰ ਪਹਿਲੀ ਭਾਸ਼ਾ, ਪੰਜਾਬੀ,ਹਿੰਦੀ,ਉਰਦੂ, 4 ਮਾਰਚ ਨੂੰ ਵਾਤਾਵਰਣ ਸਿੱਖਿਆ ਅਤੇ 6 ਨੂੰ ਦੂਜੀ ਭਾਸ਼ਾ ਪੰਜਾਬੀ,ਹਿੰਦੀ,ਉਰਦੂ।