Punjab

PSEB 12ਵੀਂ ਦੀ ਬੋਰਡ ਪ੍ਰੀਖਿਆ ਸ਼ੁਰੂ ! ਨਕਲ ਕੇਸ ਫੜੇ ਜਾਣ ‘ਤੇ ਵੀਡੀਓਗ੍ਰਾਫੀ ! ਥਾਣੇ ਦਰਜ ਹੋਵੇਗਾ ਕੇਸ

ਬਿਉਰੋ ਰਿਪੋਰਟ : ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 12ਵੀਂ ਦੀ ਪ੍ਰੀਖਿਆ 20 ਫਰਵਰੀ ਤੋਂ ਸ਼ੁਰੂ ਹੋ ਗਈ ਹੈ ਅਤੇ 21 ਅਪ੍ਰੈਲ ਯਾਨੀ 2 ਮਹੀਨੇ ਤੱਕ ਪ੍ਰੀਖਿਆ ਚੱਲੇਗੀ । ਇਸ ਦੌਰਾਨ ਨਕਲ ਨੂੰ ਰੋਕਣ ਦੇ ਲਈ PSEB ਵੱਲੋਂ ਇਸ ਵਾਰ ਸਖਤ ਨਿਯਮ ਬਣਾਏ ਗਏ ਹਨ । UMC ਕੇਸਾਂ ਦੇ ਨਿਯਮ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ । ਨਿਯਮਾਂ ਮੁਤਾਬਿਕ UMC ਯਾਨੀ (ਅਨਫੇਅਰ ਮੀਂਸ ਕੇਸ) ਨਕਲ ਕੇਸ ਫੜੇ ਜਾਣ ‘ਤੇ ਇਮਤਿਹਾਨ ਖਤਮ ਹੁੰਦੇ ਹੀ ਉਨ੍ਹਾਂ ਦਾ ਪੈਕੇਟ ਬਣਾ ਕੇ ਕਲੈਕਸ਼ਨ ਸੈਂਟਰ ਜਾਂ ਡਿਪੋ ਵਿੱਚ ਫੌਰਨ ਜਮਾ ਕਰਵਾਇਆ ਜਾਵੇਗਾ । UMC ਕੇਸ ਫੜੇ ਜਾਣ ਵਾਲੇ ਵਿਦਿਆਰਥੀਆਂ ਦੀ ਵੀਡੀਓ ਰਿਕਾਰਡ ਕੀਤੀ ਜਾਵੇਗੀ । ਸਿਰਫ ਇਹ ਹੀ ਨਹੀਂ ਕੇਸ ਬਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ । ਜੇਕਰ ਫਲਾਇੰਗ ਨੇ ਕੇਸ ਫੜ ਲਿਆ ਤਾਂ ਸੈਂਟਰ ਸੁਪਰੀਟੈਂਡੈਂਟ ਨੂੰ ਦਿੱਤੀ ਗਈ ਰਿਪੋਰਟ ਦੀ ਰਸੀਦ ਵੀ ਲਈ ਜਾਵੇਗੀ । ਇਸ ਦੇ ਬਾਅਦ ਜੇਕਰ ਦੋਵਾਂ ਦੀ ਰਿਪੋਰਟ ਵੱਖ ਹੋਈ ਤਾਂ ਉਸ ਦੀ ਵੀ ਜਾਂਚ ਹੋਵੇਗੀ । ਇਸ ਤੋਂ ਇਲਾਵਾ ਸੈਂਟਰ ਸੁਪਰੀਟੈਂਡੈਂਟ ਅਧਿਕਾਰੀਆਂ ਨੂੰ ਫਾਰਮ ਭਰ ਕੇ ਭੇਜਣ ਨੂੰ ਕਿਹਾ ਗਿਆ ਹੈ । ਇਸ ਫਾਰਮ ਦਾ ਕੋਈ ਵੀ ਕਾਲਮ ਖਾਲੀ ਨਹੀਂ ਛੱਡਿਆ ਜਾਵੇਗਾ । ਹਾਲਾਂਕਿ ਬੋਰਡ ਨੇ ਇਸ ਵਾਰ ਵੀਡੀਓ ਬਣਾਉਣ ਦੇ ਨਿਰਦੇਸ਼ ਦਿੱਤੇ ਹਨ । ਬੋਰਡ ਨੇ ਕਿਹਾ ਕਿ ਵੀਡੀਓ ਵਿੱਚ ਸਟੂਡੈਂਟ ਅਤੇ ਨਿਗਰਾਨ ਦੋਵਾਂ ਦਾ ਜਵਾਬ ਰਿਕਾਰਡ ਕੀਤਾ ਜਾਵੇਗਾ ।

FIR ਦਰਜ ਹੋਵੇਗੀ

ਵੀਡੀਓ ਵਿੱਚ ਸਟੂਡੈਂਟ ਤੋਂ ਮਿਲੀ ਪਰਚੀ ਅਤੇ ਉਸ ਦੀ ਉੱਤਰ ਸ਼ੀਟ ਦੀ ਵੀਡੀਓ ਵੀ ਰਿਕਾਰਡ ਹੋਵੇਗੀ । UMC ਦਾ ਕੇਸ ਜਿਸ ਵਿਦਿਆਰਥੀ ਦੇ ਖਿਲਾਫ ਬਣਿਆ । ਉਸ ਨੂੰ ਜਾਰੀ ਪਹਿਲੀ ਅਤੇ ਦੂਜੀ ਸ਼ੀਟ ਨਾਲ ਹੀ ਜੋੜੀ ਜਾਵੇਗੀ। ਵਿਦਿਆਰਥੀ ਦਾ ਪਤਾ ਮੋਬਾਈਲ ਨੰਬਰ ਰਿਪੋਰਟ ਫਾਰਮ ਵਿੱਚ ਨਾਲ ਹੀ ਦੇਣਾ ਹੋਵੇਗਾ । ਕੁੜੀਆਂ ਦੀ ਤਲਾਸ਼ੀ ਸਿਰਫ਼ ਮਹਿਲਾ ਅਧਿਕਾਰੀ ਹੀ ਲੈ ਸਕਣਗੇ। ਜੇਕਰ ਕਿਸੇ ਵਿਦਿਆਰਥੀ ਦੀ ਥਾਂ ਕੋਈ ਵਿਦਿਆਰਥੀ ਇਮਤਿਹਾਨ ਦੇਣ ਦੌਰਾਨ ਫੜਿਆ ਜਾਂਦਾ ਹੈ ਤਾਂ ਨਜ਼ਦੀਕ ਦੇ ਥਾਣੇ ਵਿੱਚ FIR ਦਰਜ ਕਰਵਾਈ ਜਾਵੇਗੀ ਅਤੇ ਕਾਪੀ ਨੂੰ ਹੈਡਕੁਆਟਰ ਭੇਜਿਆ ਜਾਵੇਗਾ ।

ਡੇਟਸ਼ੀਟ ਵਿੱਚ ਬਦਲਾਅ

ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 6 ਮਾਰਚ ਨੂੰ ਹੋਣ ਵਾਲੀ ਐਨਵਾਇਰਮੈਂਟਲ ਸਾਇੰਸ ਦੀ ਪ੍ਰੀਖਿਆ ਦੀ ਤਰੀਕ ਬਦਲ ਕੇ 21 ਅਪ੍ਰੈਲ ਕਰ ਦਿੱਤੀ ਹੈ । ਡੇਟਸ਼ੀਟ 2023 ਦੇ ਮੁਤਾਬਿਕ ਪੰਜਾਬੀ ਦੀ ਪ੍ਰੀਖਿਆ ਦੇ ਨਾਲ ਇਮਤਿਹਾਨਾਂ ਦੀ ਸ਼ੁਰੂਆਤ ਹੋ ਗਈ ਹੈ । ਕੰਪਿਉਟਰ ਸਾਇੰਸ,ਸ਼ਰੀਰਕ ਸਿੱਖਿਆ ਅਤੇ ਖੇਡ ਵਿਸ਼ਿਆਂ ਨੂੰ ਛੱਡ ਕੇ ਬਾਕੀ ਪ੍ਰੀਖਿਆ 3 ਘੰਟੇ ਦੀ ਹੋਵੇਗੀ,ਇੰਨਾਂ ਇਮਤਿਆਨਾਂ ਦਾ ਸਮਾਂ 2 ਘੰਟੇ ਹੋਵੇਗਾ । ਵਿਦਿਆਰਥੀਆਂ ਨੂੰ OMR ਸ਼ੀਟ ਭਰਨ ਦੇ ਲਈ 15 ਮਿੰਟ ਦਾ ਵੱਧ ਸਮਾਂ ਦਿੱਤਾ ਜਾਵੇਗਾ ।