Pseb ਦੀ web site ਅਤੇ sms ਦੇ ਜ਼ਰੀਏ ਨਤੀਜੇ ਜਾਣੇ ਜਾ ਸਕਦੇ ਨੇ
‘ਦ ਖ਼ਾਲਸ ਬਿਊਰੋ : 12ਵੀਂ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਮੰਗਲਵਾਰ 5 ਜੁਲਾਈ ਨੂੰ 10ਵੇਂ ਨਤੀਜਿਆਂ ਦਾ ਐਲਾਨ ਕਰਨ ਜਾ ਰਿਹਾ ਹੈ। ਦੁਪਹਿਰ 12:15 ਮਿੰਟ ‘ਤੇ PSEB ਪ੍ਰੈਸ ਕਾਨਫਰੰਸ ਦੇ ਜ਼ਰੀਏ ਨਤੀਜਿਆਂ ਦਾ ਐਲਾਨ ਕਰੇਗਾ। 2022 ਦੀਆਂ 10ਵੀਂ ਦੀਆਂ ਪ੍ਰੀਖਿਆ ਵਿੱਚ 3 ਲੱਖ 25 ਹਜ਼ਾਰ ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਸਨ। ਵਿਦਿਆਰਥੀ ONLINE WEB SITE ਅਤੇ SMS ਦੇ ਜ਼ਰੀਏ ਨਤੀਜੇ ਜਾਣ ਸਕਦੇ ਹਨ।

ਇਸ ਤਰ੍ਹਾਂ ਘਰ ਬੈਠੇ ਨਤੀਜੇ ਜਾਣੋ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਜਾਣ ਵਾਲੇ ਨਤੀਜਿਆਂ ਨੂੰ ਵਿਦਿਆਰਥੀ ਬੋਰਡ ਦੀ ਵੈੱਬ ਸਾਈਟ @pseb.ac.in ਅਤੇ Indiaresults.in ‘ਤੇ ਵੀ ਜਾ ਕੇ ਵੇਖ ਸਕਦੇ ਹਨ । ਇਸ ਤੋਂ ਇਲਾਵਾ ਵਿਦਿਆਰਥੀ PB10 ਲਿਖ ਕੇ 56767650 ਨੰਬਰ ‘ਤੇ SMS ਕਰਕੇ ਵੀ Result ਪਤਾ ਕਰ ਸਕਦੇ ਹਨ।

PSEB 10ਵੀਂ ਦਾ ਨਤੀਜਾ ਇੰਝ ਕਰੋ ਚੈੱਕ-
- ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਣਾ ਪਵੇਗਾ।
- ਇੱਥੇ ਹੋਮ ਪੇਜ ‘ਤੇ ਦਿਖਾਈ ਦੇਣ ਵਾਲੀ Result ਟੈਬ ‘ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਇੱਕ ਨਵਾਂ ਪੇਜ ਖੁੱਲੇਗਾ।
- ਇੱਥੇ Result Window ਵਿੱਚ ਆਪਣਾ ਰੋਲ ਨੰਬਰ ਜਾਂ ਨਾਮ ਭਰੋ।
- ਹੁਣ ਤੁਹਾਡਾ ਪੰਜਾਬ ਬੋਰਡ 10ਵੀਂ ਦਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।
- ਤੁਸੀਂ ਪੰਜਾਬ ਬੋਰਡ 10ਵੀਂ ਦੇ ਨਤੀਜੇ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਅੱਗੋਂ ਲਈ ਇਸ ਦਾ ਪ੍ਰਿੰਟ ਆਊਟ ਕਢਵਾ ਕੇ ਆਪਣੇ ਕੋਲ ਰੱਖ ਸਕਦੇ ਹੋ।
ਪੰਜਾਬ ਦੀਆਂ 10ਵੀਂ ਟਰਮ-2 ਦੀਆਂ ਪ੍ਰੀਖਿਆਵਾਂ 24 ਅਪ੍ਰੈਲ ਤੋਂ 19 ਮਈ ਵਿਚਾਲੇ ਹੋਇਆ ਸਨ। ਪੰਜਾਬ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ offline ਹੋਈ ਸੀ। ਇਸ ਸਾਲ 10ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੋਵਾਂ ਸ਼ਰਤਾਂ ਦੀ ਔਸਤ ਦੇ ਅਨੁਸਾਰ ਐਲਾਨ ਕੀਤੇ ਜਾਣਗੇ। ਕਿਉਂਕਿ ਅਕਾਦਮਿਕ ਸਾਲ ਨੂੰ 2 ਸ਼ਰਤਾਂ ਵਿੱਚ ਵੰਡਿਆ ਗਿਆ ਹੈ। ਹਰ ਇੱਕ ਸਿਲੇਬਸ ਦੇ 50 ਪ੍ਰਤੀਸ਼ਤ ਨੂੰ ਕਵਰ ਕਰਦਾ ਹੈ। 2022 ਵਿੱਚ ਲਗਭਗ 3.25 ਲੱਖ ਵਿਦਿਆਰਥੀ 10ਵੀਂ ਜਮਾਤ ਦੀ ਪ੍ਰੀਖਿਆ ਲਈ ਬੈਠੇ ਸਨ। ਪਿਛਲੇ ਸਾਲ PSEB ਵੱਲੋਂ ਰਿਕਾਰਡ ਕੀਤੀ ਗਈ ਸਮੁੱਚੀ ਪਾਸ ਫੀਸਦ 99.93 ਰਹੀ ਸੀ । ਕੁੜੀਆਂ ਨੇ ਮੁੰਡਿਆਂ ਤੋਂ ਵੱਧ ਨੰਬਰ ਹਾਸਲ ਕੀਤੇ ਸਨ,ਕੁੜੀਆਂ ਦਾ ਪਾਸ ਫੀਸਦ 99.94 ਰਿਹਾ ਸੀ ਜਦਕਿ ਜਦੋਂ ਕਿ ਮੁੰਡਿਆ ਦਾ ਪਾਸ ਫੀਸਦ ਰਿਹਾ ਸੀ।
