Punjab

ਇੱਕ ਨਹੀਂ ਮਨਾਲੀ ਗਈਆਂ 5 PRTC ਦੀ ਬੱਸਾਂ ਸਨ ਲਾਪਤਾ !

ਚੰਡੀਗੜ੍ਹ : 9 ਜੁਲਾਈ ਨੂੰ ਪੰਜਾਬ ਤੋਂ ਮਨਾਲੀ PRTC ਦੀਆਂ 5 ਬੱਸਾਂ ਰਵਾਨਾ ਹੋਇਆ ਸਨ ਇਨ੍ਹਾਂ ਸਾਰਿਆਂ ਬੱਸਾਂ ਬਾਰੇ ਪਿਛਲੇ 4 ਦਿਨ ਤੋਂ ਕੋਈ ਕੁਝ ਨਹੀਂ ਪਤਾ ਚੱਲ ਰਿਹਾ ਸੀ। ਹੁਣ ਸਾਰਿਆਂ ਬਾਰੇ ਪਤਾ ਚੱਲ ਗਿਆ ਹੈ, 5 ਵਿੱਚੋਂ 4 ਬੱਸਾਂ ਸੁਰੱਖਿਅਤ ਹਨ ਜਦਕਿ 1 ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਿਸ ਵਿੱਚ ਡਰਾਈਵਰ ਸਤਿਗੁਰੂ ਸਿੰਘ ਦੀ ਲਾਸ਼ ਮੰਡੀ ਦੇ ਪੰਡੋਹ ਡੈਮ ਨੇੜਿਓਂ ਮਿਲੀ ਹੈ ਜਦਕਿ ਕੰਡਕਟਰ ਦਾ ਹੁਣ ਪਤਾ ਨਹੀਂ ਚੱਲਿਆ ਹੈ।

ਪਾਤੜਾਂ ਦੇ ਰਹਿਣ ਵਾਲੇ ਡਰਾਈਵਰ ਸਤਿਗੁਰੂ ਸਿੰਘ ਦੀ ਉਨ੍ਹਾਂ ਦੇ ਘਰ ਵਾਲਿਆਂ ਨੇ ਮਨਾਲੀ ਜਾ ਕੇ ਪਛਾਣ ਕੀਤੀ ਹੈ। PRTC ਵਰਕਰ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ 9 ਤਰੀਕ ਤੋਂ ਲਾਸ਼ ਹਸਪਤਾਲ ਵਿੱਚ ਪਈ ਸੀ ਉਸ ਦੀ ਹਾਲਤ ਬਹੁਤ ਹੀ ਮਾੜੀ ਸੀ । PRTC ਯੂਨੀਅਨ ਦੇ ਪ੍ਰਧਾਨ ਨੇ ਬੱਸ ਹਾਦਸੇ ਦਾ ਸ਼ਿਕਾਰ ਕਿਵੇਂ ਹੋਈ ਇਸ ਬਾਰੇ ਵੀ ਅਹਿਮ ਜਾਣਕਾਰੀ ਦਿੱਤੀ ਹੈ ।

ਇਸ ਤਰ੍ਹਾਂ ਬੱਸ ਹਾਦਸੇ ਦਾ ਸ਼ਿਕਾਰ ਹੋਈ

ਹਰਵਿੰਦਰ ਸਿੰਘ ਨੇ ਦੱਸਿਆ ਕਿ 8 ਜੁਲਾਈ ਨੂੰ ਬੱਸ ਨੰਬਰ PB65 BB 4893 ਚੰਡੀਗੜ੍ਹ ਦੇ ਸੈਕਟਰ 43 ਤੋਂ ਰਵਾਨਾ ਹੋਈ ਸੀ । ਦੱਸਿਆ ਜਾ ਰਿਹਾ ਹੈ ਕਿ ਬੱਸ ਦੁਪਹਿਰ ਢਾਈ ਵਜੇ ਰਵਾਨਾ ਹੋਈ ਸੀ ਅਤੇ ਉਸ ਨੂੰ ਰਾਤ 3 ਵਜੇ ਮਨਾਲੀ ਪਹੁੰਚਣਾ ਸੀ । ਪਰ ਭਾਰੀ ਮੀਂਹ ਦੀ ਵਜ੍ਹਾ ਕਰਕੇ ਉਹ ਮਨਾਲੀ ਵਿੱਚ ਵਾਲਵੋ ਦੀ ਪਾਰਕਿੰਗ ਵਿੱਚ ਰੁਕ ਗਏ। ਮਨਾਲੀ ਦੀ ਪੁਲਿਸ ਮੁਤਾਬਿਕ ਡਰਾਈਵਰ ਅਤੇ ਕੰਡਕਟਰ ਬੱਸ ਵਿੱਚ ਸੁੱਤੇ ਹੋਏ ਸਨ। ਹੋ ਸਕਦਾ ਹੈ ਕਿ ਉਸ ਵੇਲੇ ਤੇਜ਼ ਮੀਂਹ ਕਾਰਨ ਪਾਣੀ ਦੇ ਬਹਾਵ ਨਾਲ ਬੱਸ ਹੇਠਾਂ ਡਿੱਗ ਗਈ ਹੋਵੇ। ਉਸ ਵੇਲੇ ਬੱਸ ਵਿੱਚ ਕੋਈ ਸਵਾਰੀ ਸੀ ਜਾਂ ਨਹੀਂ ਇਸ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਇਨ੍ਹਾਂ ਜ਼ਰੂਰ ਪਤਾ ਚੱਲਿਆ ਹੈ ਕਿ ਜਦੋਂ ਬੱਸ ਚੰਡੀਗੜ੍ਹ ਤੋਂ ਰਵਾਨਾ ਹੋਈ ਸੀ ਉਸ ਵੇਲੇ ਕੰਡਕਟਰ ਸਮੇਤ 8 ਸਵਾਰੀਆਂ ਬੱਸ ਵਿੱਚ ਸਨ । ਉੱਧਰ PRTC ਦੇ ਚੇਅਰਮੈਨ ਹਰਜੋਧ ਸਿੰਘ ਹਡਾਨਾ ਨੇ ਬਾਕੀ 4 ਬੱਸਾਂ ਕਿੱਥੋਂ ਮਿਲੀਆਂ, ਇਸ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ ।

4 ਬੱਸਾਂ ਨਾਲ ਸੰਪਰਕ ਹੋਇਆ

ਜਿਹੜੀ ਮਨਾਲੀ ਗਈਆਂ 4 ਹੋਰ PRTC ਦੀਆਂ ਬੱਸਾਂ ਦੇ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਸੀ ਉਨ੍ਹਾਂ ਦਾ ਵੀ ਪਤਾ ਚੱਲ ਗਿਆ ਹੈ। PRTC ਦੇ ਚੇਅਰਮੈਨ ਹਰਜੋਧ ਸਿੰਘ ਹਡਾਨਾ ਨੇ ਦੱਸਿਆ ਇਹ ਚਾਰੋ ਬੱਸਾਂ ਵੀ ਮੀਂਹ ਦੇ ਸੈਲਾਬ ਵਿੱਚ ਫਸ ਗਈਆਂ ਸਨ । ਇਨ੍ਹਾਂ ਵਿੱਚੋਂ 2 ਬੱਸਾਂ ਮਨਾਲੀ ਬੱਸ ਅੱਡੇ ਵਿੱਚ ਖੜੀਆਂ ਹਨ ਜਦਕਿ 2 ਢਾਬੇ ‘ਤੇ ਮਿਲਿਆ ਹਨ । ਉਨ੍ਹਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਦੇ ਨਾਲ ਸੰਪਰਕ ਹੋ ਗਿਆ ਹੈ ।

ਫੇਸਬੁੱਕ ‘ਤੇ ਲਾਪਤਾ ਬੱਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ

ਬੱਸ ਬਾਰੇ ਜਾਣਕਾਰੀ ਨਾ ਮਿਲਣ ਦੀ ਵਜ੍ਹਾ ਕਰਕੇ ਪੰਜਾਬ ਰੋਡਵੇਜ਼ PRTC ਦੇ ਫੇਸਬੁੱਕ ਪੇਜ ‘ਤੇ ਲੋਕਾਂ ਕੋਲੋਂ ਜਾਣਕਾਰੀ ਮੰਗੀ ਗਈ ਸੀ ਕਿ PRTC ਦੀ ਇੱਕ ਬੱਸ ਜਿਸ ਦਾ ਨੰਬਰ PB 65 BB 4893 ਹੈ। ਇਹ ਬੱਸ ਐਤਵਾਰ 9 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 43 ਵਾਲੇ ਬੱਸ ਸਟੈਂਡ ਤੋਂ ਮਨਾਲੀ ਲਈ ਨਿਕਲੀ ਸੀ ਪਰ ਹਾਲੇ ਤੱਕ ਵਾਪਸ ਨਹੀਂ ਆਈ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨਾਲ ਵੀ ਸੰਪਰਕ ਨਹੀਂ ਹੋ ਰਿਹਾ ਸੀ।