ਪੰਜਾਬ ਵਿੱਚ ਬੱਸ ਤੋਂ ਸਫਰ ਕਰਨ ਵਾਲੇ ਲੋਕਾਂ ਦੇ ਲਈ 27 ਜੂਨ ਦਾ ਦਿਨ ਭਾਰੀ ਪੈ ਸਕਦਾ ਹੈ । ਸੂਬੇ ਭਰ ਵਿੱਚ ਅੱਜ ਪੀਆਰਟੀਸੀ (PRTC) ਬੱਸਾਂ ਦਾ ਚੱਕਾ ਜਾਮ ਹੋਵੇਗਾ। ਪੰਜਾਬ ਸਰਕਾਰ ਦੇ ਖ਼ਿਲਾਫ਼ PRTC ਦੇ ਮੁਲਾਜ਼ਮ ਅੱਜ ਹੜਤਾਲ ਕਰਨਗੇ। PRTC ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਡਿਪੂ ਫ਼ਿਰੋਜ਼ਪੁਰ ਵਿੱਚ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਵਿਚ 20 ਸਤੰਬਰ ਨੂੰ ਬੱਸਾਂ ਦਾ ਚੱਕਾ ਜਾਮ ਕਰਨ ਬਾਰੇ ਐਲਾਨ ਕੀਤਾ ਗਿਆ ਸੀ।
ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਦੀ ਸਰਕਾਰ ਨੂੰ ਬਦਲਾਅ ਦੇ ਨਾਮ ਤੇ ਵੋਟਾਂ ਪਾ ਕੇ ਪੰਜਾਬ ਵਿੱਚ ਬਹੁਮਤ ਨਾਲ ਜਿਤਾਉਣ ਵਾਲੇ ਮੁਲਾਜ਼ਮ ਅਤੇ ਆਮ ਲੋਕ ਆਮ ਆਦਮੀ ਦੀ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਚੋਣਾਂ ਦੌਰਾਨ ਲੋਕਾਂ ਅਤੇ ਹਰ ਵਰਗ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਚਲਾਉਣ ਵਿੱਚ ਫੈਲ ਸਾਬਤ ਹੋ ਰਹੀ ਹੈ। ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਹੋਣ ਭਾਵੇਂ ਟਰਾਂਸਪੋਰਟ ਮਾਫ਼ੀਆ ਹੋਵੇ ਭਾਵੇਂ ਸਰਕਾਰੀ ਬੱਸਾਂ (Govt Bus) ਪਾਉਣ ਦੀ ਗੱਲ ਹਰ ਪੱਖ ਤੋਂ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਬਹੁਤ ਮੀਟਿੰਗਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਤੇ ਟਰਾਂਸਪੋਰਟ ਮੰਤਰੀ ਨਾਲ ਹੋ ਚੁੱਕੀਆਂ ਹਨ।
ਇਸ ਤੋਂ ਇਲਾਵਾ ਜਲੰਧਰ ਜ਼ਿਮਨੀ ਚੋਣ ਦੇ ਦੌਰਾਨ 2 ਵਾਰੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕੀਤੀਆਂ ਗਈਆਂ ਉਸ ਸਮੇਂ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਮੰਗਾਂ ਜਾਇਜ਼ ਹਨ ਅਤੇ ਚੋਣ ਤੋਂ ਬਾਅਦ ਤੁਹਾਡੇ ਸਾਰੀਆਂ ਮੰਗਾਂ ਦਾ ਹੱਲ ਪੈਨਲ ਮੀਟਿੰਗ ਦੇ ਰਾਹੀਂ ਜਲਦੀ ਹੀ ਕੀਤਾ ਜਾਵੇਗਾ। ਪਰ ਹੁਣ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ । ਇਸ ਤੋਂ ਅੱਕੇ ਮੁਲਾਜ਼ਮਾਂ ਨੇ 15 ਅਗਸਤ ਨੂੰ ਕਾਲੇ ਦਿਵਸ ਮਨਾਉਣ ਅਤੇ ਮੁੱਖ ਮੰਤਰੀ ਪੰਜਾਬ ਤੋਂ ਸਵਾਲ ਜਵਾਬ ਕਰਨ ਦੀ ਗੱਲ ਕੀਤੀ ਤਾਂ ਪਟਿਆਲਾ ਪ੍ਰਸ਼ਾਸਨ ਨੇ 25 ਅਗਸਤ ਦੀ ਮੀਟਿੰਗ ਤਹਿ ਕਰਵਾਈ ਫੇਰ ਇਹ 14 ਸਤੰਬਰ ਕਰ ਦਿੱਤਾ ਅਤੇ ਹੁਣ ਮੀਟਿੰਗ ਦਾ ਸਮਾ 29 ਸਤੰਬਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਰਕਾਰ ਤੋਂ ਨਾਖ਼ੁਸ਼ PRTC ਦੇ ਮੁਲਾਜ਼ਮ ਅੱਜ ਹੜਤਾਲ ਦੇ ਫ਼ੈਸਲਾ ਲਿਆ ਸੀ।