ਬਿਉਰੋ ਰਿਪੋਰਟ : ਸੰਗਰੂਰ ਵਿੱਚ PRTC ਬੱਸ ਅਤੇ ਪਿਕਅੱਪ ਆਪਸ ਵਿੱਚ ਟਕਰਾਅ ਗਈ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 12 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਜ਼ਖ਼ਮੀਆਂ ਵਿੱਚੋ ਤਿੰਨ ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਪਿਕਅੱਪ ਸਵਾਰ ਪਟਿਆਾਲ ਦੇ ਕਾਲੀ ਮਾਤਾ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ।
ਹਾਦਸਾ ਸੁਨਾਮ ਵਿੱਚ ਸੰਗਰੂਰ-ਪਟਿਆਲਾ ਕੌਮੀ ਸ਼ਾਹ ਮਾਰਗ ਦੇ ਪਿੰਡ ਕਲੌਦੀ ਬੱਸ ਸਟੈਂਡ ਦੇ ਕੋਲ ਹੋਇਆ । ਆਲੇ ਦੁਆਲੇ ਦੇ ਲੋਕਾਂ ਨੇ ਫੌਰਨ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਸੰਗਰੂਰ ਵਿੱਚ ਪਹੁੰਚਾਇਆ। ਡਾਕਟਰਾਂ ਨੇ 4 ਲੋਕਾਂ ਦੀ ਹਾਲਤ ਗੰਭੀਰ ਵੇਖ ਦੇ ਹੋਏ ਰਾਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ।
ਕਾਲੀ ਮਾਤਾ ਮੰਦਰ ਤੋਂ ਦਰਸ਼ਨ ਕਰ ਕੇ ਪਰਤ ਰਹੇ ਸਨ
ਜ਼ਖ਼ਮੀ ਨੇ ਦੱਸਿਆ ਕਿ ਉਹ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਤੋਂ ਪੂਜਾ ਕਰਕੇ ਪਰਤ ਰਹੇ ਸਨ । ਯਾਤਰੀਆਂ ਨੂੰ ਲੈਣ ਦੇ ਲਈ ਬੱਸ ਸਟੈਂਡ ‘ਤੇ PRTC ਦੀ ਬੱਸ ਰੁਕੀ ਤਾਂ ਪਿਕਅੱਪ ਬੱਸ ਨਾਲ ਟਕਰਾਅ ਗਈ । ਉਸ ਤੋਂ ਬਾਅਦ ਸੜਕ ‘ਤੇ ਲੋਕ ਸਹਿਮ ਗਏ । ਲੋਕਾਂ ਨੇ ਉਨ੍ਹਾਂ ਨੂੰ ਪਿਕਅੱਪ ਤੋਂ ਬਾਹਰ ਕੱਢ ਕੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਵਿੱਚ ਪਹੁੰਚਾਇਆ ।
SDM ਮੌਕੇ ‘ਤੇ ਪੁਹੰਚੇ
ਦੈਨਿਕ ਭਾਸਕਰ ਦੀ ਰਿਪੋਰ ਮੁਤਾਬਿਕ ਸੰਗਰੂਰ ਦੀ SDM ਨਵਰੀਤ ਕੌਰ ਨੇ ਸਿਵਲ ਹਸਪਤਾਲ ਸੰਗਰੂਰ ਪਹੁੰਚ ਕੇ ਜ਼ਖਮੀਆਂ ਦਾ ਹਾਲ ਜਾਣਿਆ ਅਤੇ ਸਿਹਤ ਸੁਵਿਧਾ ਦਾ ਜਾਇਜ਼ਾ ਲਿਆ । ਸਾਰੇ ਮ੍ਰਿਤਕ ਬਧਨੀ ਕਲਾਂ ਜ਼ਿਲ੍ਹਾਂ ਮੋਗਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ । ਹਾਦਸਾ ਧੁੰਦ ਦੀ ਵਜ੍ਹਾ ਨਾਲ ਦੱਸਿਆ ਜਾ ਰਿਹਾ ਹੈ ।