Punjab

ਲੁਧਿਆਣਾ ਦੇ ਪੁੱਤ ਦੀ ਹਸਰਤ ਨਹੀਂ ਹੋਈ ਪੂਰੀ ! ਪਿਤਾ ਤੋਂ ਬਦਲਾ ਲੈਣ ਲਈ ਵਿਆਹ ਵਾਲੇ ਝਾਂਸੇ ‘ਚ ਫਸਾਇਆ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਪੁੱਤਰ ਨੇ ਆਪਣੇ ਪਿਤਾ ਦੇ ਕਤਲ ਕਰ ਦਿੱਤਾ ਹੈ । ਪਿਉ ਦਾ ਕਤਲ ਕਰਨ ਦੇ ਬਾਅਦ ਪੁੱਤਰ ਨੇ ਉਸ ਦੀ ਲਾਸ਼ ਨੂੰ ਪੰਜਾਬ ਹਰਿਆਣਾ ਬਾਰਡ ‘ਤੇ ਸੁੱਟ ਦਿੱਤਾ । ਪਿਉ-ਪੁੱਤ ਵਿੱਚ ਵਿਆਹ ਨੂੰ ਲੈਕੇ ਝਗੜਾ ਚੱਲ ਰਿਹਾ ਸੀ । ਪਿਤਾ ਪੁੱਤਰ ਦਾ ਦੂਜੀ ਕੁੜੀ ਦੇ ਨਾਲ ਵਿਆਹ ਕਰਵਾਉਣਾ ਚਾਉਂਦਾ ਸੀ । ਜਦਕਿ ਪੁੱਤਰ ਕਿਸੇ ਹੋਰ ਨਾਲ ਪਿਆਰ ਕਰਦਾ ਸੀ ।

ਪਿਤਾ ਵਿਆਹ ਵਿੱਚ ਰੁਕਾਵਟ ਪਾ ਰਿਹਾ ਸੀ ਇਸ ਦੀ ਵਜ੍ਹਾ ਕਰਕੇ ਪੁੱਤਰ ਨੇ ਉਸ ਨੂੰ ਮਾਰ ਦਿੱਤਾ । ਮੁਲਜ਼ਮ ਪੁੱਤ ਦੀ ਪਛਾਣ ਪਿੰਡ ਮੁਕੰਦਪੁਰ ਜੋਬਨਜੀਤ ਦੇ ਰੂਪ ਵਿੱਚ ਹੋਈ ਹੈ । ਪੁਲਿਸ ਨੇ ਜੋਬਨਪੀਤ ਸਿੰਘ ਅਤੇ ਉਸ ਦੇ ਦੋਸਤ ਆਕਾਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ।

ਅੰਬਾਲਾ ਵਿੱਚ ਮਿਲੀ ਪਿਉ ਦੀ ਲਾਸ਼

ਦੋਵੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਲਾਸ਼ ਬਰਾਮਦ ਕਰ ਲਈ ਗਈ ਹੈ । ਲਾਸ਼ ਅੰਬਾਲਾ ਤੋਂ ਬਰਾਮਦ ਹੋਈ ਹੈ । ਥਾਣਾ ਡੇਹਲੋ ਦੀ ਪੁਲਿਸ ਨੇ 46 ਸਾਲ ਦੇ ਪਰਮਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ।

ਰਿਸ਼ਤੇਦਾਰਾਂ ਦੇ ਬਿਆਨਾਂ ‘ਤੇ ਮਾਮਲਾ ਦਰਜ

ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਪਰਮਜੀਤ ਸਿੰਘ ਦੇ ਰਿਸ਼ਤੇਦਾਰ ਪਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਜੋਬਨਜੀਪ ਅਤੇ ਆਕਾਸ਼ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣੇ ਡੇਹਲੋ ਦੇ SHO ਪਰਮਦੀਪ ਸਿੰਘ ਨੇ ਕਿਹਾ ਪਰਮਜੀਤ ਸਿੰਘ ਦੇ ਨਾਲ ਪੁੱਤਰ ਦਾ ਅਕਸਰ ਝਗੜਾ ਹੁੰਦਾ ਸੀ । ਜੋਬਨਜੀਤ ਸਿੰਘ ਆਪਣੇ ਪਿਤਾ ਦੀ ਜ਼ਮੀਨ ਚਾਉਂਦਾ ਸੀ । ਪਰ ਪਰਮਜੀਤ ਸਿੰਘ ਉਸ ਨੂੰ ਕੁਝ ਵੀ ਦੇਣ ਨੂੰ ਤਿਆਰ ਨਹੀਂ ਸੀ । ਜੋਬਨਜੀਤ ਪਿੰਡ ਲਹਿਰਾ ਦੀ ਰਹਿਣ ਵਾਲੀ ਇੱਕ ਕੁੜੀ ਦੇ ਨਾਲ ਵਿਆਹ ਕਰਨਾ ਚਾਉਂਦਾ ਸੀ । ਉਸ ਦਾ ਪਿਤਾ ਵਿਆਹ ਤੋਂ ਇਨਕਾਰ ਕਰ ਰਿਹਾ ਸੀ ।

ਪ੍ਰੇਮਿਕਾ ਦੇ ਘਰ ਤੋਂ ਲਿਆਇਆ ਕਾਰ

ਜੋਬਨਜੀਤ ਸਿੰਘ ਨੇ ਆਪਣੇ ਦੋਸਤੇ ਦੇ ਨਾਲ ਪਿਤਾ ਦੀ ਲਾਸ਼ ਨੂੰ ਟਿਕਾਣੇ ਲਗਾਇਆ । ਜੋਬਨਜੀਤ ਨੇ ਆਪਣੀ ਪ੍ਰੇਮਿਕਾ ਦੇ ਘਰ ਤੋਂ ਕਾਰ ਮੰਗਵਾਈ ਸੀ । ਉਸ ਨੇ ਇਹ ਕਹਿਕੇ ਕਾਰ ਮੰਗਵਾਈ ਸੀ ਉਸ ਨੇ ਕਿਸੇ ‘ਤੇ ਵਿਆਹ ਤੇ ਜਾਣਾ ਹੈ । ਦੋਵੇ ਮੁਲਜ਼ਮ ਕਾਰ ਵਿੱਚ ਲਾਸ਼ ਅੰਬਾਲਾ ਨਜ਼ਦੀਕ ਸੁੱਟ ਕੇ ਆ ਗਏ । ਦੱਸਿਆ ਜਾ ਰਿਹਾ ਹੈ ਕਿ ਜੋਬਨਜੀਤ ਨੇ ਕੋਈ ਭਾਰੀ ਚੀਜ਼ ਪਿਤਾ ਦੇ ਸਿਰ ‘ਤੇ ਮਾਰੀ ਸੀ । ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।