Punjab

ਵੱਡੀ ਲਾਪਰਵਾਹੀ ਨਾਲ PRTC ਤੇ ਸਕੂਲ ਬੱਸ ਦਾ ਹੋਇਆ ਇਹ ਹਾਲ !

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਸਕੂਲ ਬੱਸ ਅਤੇ PRTC ਦੀ ਬੱਸ ਵਿੱਚ ਜ਼ਬਰਦਦਸਤ ਟੱਕਰ ਹੋਈ ਹੈ । ਜਿਸ ਵਿੱਚ ਯਾਤਰੀਆਂ ਸਮੇਤ 15 ਬੱਚੇ ਜਖ਼ਮੀ ਹੋ ਗਏ ਹਨ। ਸਕੂਲ ਬੱਸ ਵਿੱਚ ਤਕਰੀਬਨ 40 ਵਿਦਿਆਰਥੀ ਸੀ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਬੱਸ ਅਤੇ ਸਕੂਲ ਬੱਸ ਤੇਜ਼ ਰਫਤਾਰ ਨਾਲ ਸੀ । ਇਸ ਕਾਰਨ ਦੋਵੇ ਡਰਾਇਵਰਾਂ ਤੋਂ ਬੱਸ ਸੰਭਲ ਨਹੀਂ ਪਾਈ ਅਤੇ ਟੱਕਰ ਹੋ ਗਈ । ਇਹ ਹਾਦਸਾ ਸ਼ੇਰਪੁਰ ਚੌਕ ਨਜ਼ਦੀਕ ਸਿੱਟੀ ਪੈਲੇਸ ਦੇ ਸਾਹਮਣੇ ਹੋਇਆ,PRTC ਬੱਸ ਮੋਗਾ ਤੋਂ ਆ ਰਹੀ ਸੀ ।

ਬੱਚਿਆਂ ਨਾਲ ਭਰੀ ਬੱਸ ਸਕ੍ਰੇਡ ਹਾਰਡ ਸਕੂਲ ਦੀ ਦੱਸੀ ਜਾ ਰਹੀ ਸੀ । ਜਖ਼ਮੀ ਵਿਦਿਆਰਥੀਆਂ ਨੂੰ ਜਗਰਾਓ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਕਈ ਬੱਚਿਆਂ ਨੂੰ DMC ਹਸਪਤਾਲ ਰੈਫਰ ਕੀਤਾ ਗਿਆ । ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਛੁੱਟੀ ਹੋਈ ਸੀ । ਸਕੂਲ ਦੇ ਨਜ਼ਦੀਕ ਹੀ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਸੜਕ ਬਣ ਰਹੀ ਸੀ । ਇਸ ਕਾਰਨ ਸਾਰੀਆਂ ਗੱਡੀਆਂ ਇੱਕ ਹੀ ਲਾਈਨ ਵਿੱਚ ਚੱਲ ਰਹੀਆਂ ਸਨ । PRTC ਬੱਸ ਦੀ ਰਫਤਾਰ ਤੇਜ਼ ਸੀ,ਇਸੇ ਕਾਰਨ ਆਹਮੋ-ਸਾਹਮਣੇ ਟੱਕਰ ਹੋ ਗਈ । ਹਾਦਸੇ ਵਿੱਚ ਸਕੂਲ ਬੱਸ ਬੁਰੀ ਦਾ ਬੁਰਾ ਹਾਲ ਹੋ ਗਇਆ । ਡਰਾਇਵਰ ਗੰਭੀਰ ਤੌਰ ‘ਤੇ ਜਖ਼ਮੀ ਹੋ ਗਿਆ,ਉਧਰ ਸਰਕਾਰੀ ਬੱਸ ਵਿੱਚ ਸਵਾਲ ਯਾਤਰੀ ਵੀ ਜਖ਼ਮੀ ਹੋ ਗਏ ।

ਰਾਹਗੀਰਾਂ ਨੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ

ਵਿਦਿਆਰਥੀਆਂ ਦੀ ਆਵਾਜ਼ ਸੁਣਨ ਤੋਂ ਬਾਅਦ ਰਾਹਗੀਰਾਂ ਨੇ ਗੱਡੀਆਂ ਰੋਕਿਆ, ਲੋਕਾਂ ਨੇ ਜ਼ਖ਼ਮੀ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ, ਦੱਸਿਆ ਜਾ ਰਿਹਾ ਹੈ ਕਿ ਜਿਹੜੇ ਬੱਚੇ ਬੱਸ ਦੀ ਅੱਗੇ ਵਾਲੀ ਸੀਟ ‘ਤੇ ਬੈਠੇ ਸਨ,ਉਨ੍ਹਾਂ ਨੂੰ ਜ਼ਿਆਦਾ ਸੱਟਾਂ ਲੱਗਿਆ ਹਨ । ਬੱਚਿਆਂ ਨੂੰ ਲੋਕਾਂ ਨੇ ਸ਼ੁਰੂਆਤ ਇਲਾਜ ਦਿੱਤਾ, ਮੌਕੇ ‘ਤੇ ਐਂਬੂਲੈਂਸ ਬੁਲਾਈ ਗਈ। ਪਰ ਜਖ਼ਮੀ ਬੱਚਿਆਂ ਅਤੇ ਡਰਾਇਵਰ ਦੀ ਹਾਲਤ ਨਾਜ਼ੁਕ ਵੇਖ ਦੇ ਹੋਏ ਲੋਕ ਆਪ ਹੀ ਆਪਣੀ ਨਿੱਜੀ ਗੱਡੀਆਂ ਵਿੱਚ ਉਨ੍ਹਾਂ ਨੂੰ ਹਸਪਤਾਲ ਲੈਕੇ ਗਏ ।ਨ

ਪੁਲਿਸ ਨੇ ਖੋਲਿਆ ਜਾਮ

ਘਟਨਾ ਵਾਲੀ ਥਾਂ ਜਗਰਾਓ ਵਿੱਚ ਪੁਲਿਸ ਪਹੁੰਚੀ, ਪੁਲਿਸ ਨੇ ਹਾਦਸੇ ਦੇ ਕਾਰਣ ਲੱਗੇ ਜਾਮ ਨੂੰ ਖੁੱਲਵਾਇਆ। ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਡਰਾਇਵਰ ਨੂੰ ਪੁਲਿਸ ਨੇ ਫੜ ਲਿਆ ਹੈ,ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਖ਼ਮੀ ਬੱਚਿਆਂ ਦੇ ਮਾਤਾ-ਪਿਤਾ ਹਸਪਤਾਲ ਪਹੁੰਚ ਗਏ ਹਨ ।