Punjab

ਦੋ ਦਿਨਾਂ ਬਾਅਦ ਹੋਵੇਗਾ ਭਗਵੰਤ ਦੇ ਸੀਐੱਮ ਚਿਹਰੇ ਵਜੋਂ ਫੈਸਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਵਿੱਚ ਅੱਜ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਸਮਰਥਕਾਂ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਕੋਠੀ ਦਾ ਘਿਰਾਉ ਕੀਤਾ ਹੈ। ਉਨ੍ਹਾਂ ਵੱਲੋਂ ਭਗਵੰਤ ਮਾਨ ਨੂੰ ਸੀਐੱਮ ਦਾ ਚਿਹਰਾ ਐਲਾਨਣ ਦੀ ਮੰਗ ਕੀਤੀ ਗਈ ਹੈ। ਭਗਵੰਤ ਮਾਨ ਦੇ ਸਮਰਥਕ ਆਪ ਵਰਕਰਾਂ ਨੇ ਕਿਹਾ ਕਿ ਸਾਨੂੰ ਪਾਰਟੀ ਪ੍ਰਧਾਨ ਦਫ਼ਤਰ ਇੰਚਾਰਜ ਮਲਕੀਤ ਸਿੰਘ ਨੇ ਸਾਨੂੰ ਪਾਰਟੀ ਹਾਈਕਮਾਂਡ ਦੇ ਨਾਲ ਮੀਟਿੰਗ ਤੈਅ ਕਰਨ ਲਈ ਦੋ ਦਿਨਾਂ ਦਾ ਵਕਤ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਕਿ ਭਗਵੰਤ ਮਾਨ ਦੀ ਮਿਹਨਤ ਰੰਗ ਲਿਆਵੇ, ਸਾਨੂੰ ਹੋਰ ਕੋਈ ਮੁੱਖ ਮੰਤਰੀ ਨਹੀਂ ਚਾਹੀਦਾ, ਸਾਨੂੰ ਸਿਰਫ਼ ਭਗਵੰਤ ਮਾਨ ਹੀ ਮੁੱਖ ਮੰਤਰੀ ਵਜੋਂ ਚਾਹੀਦਾ ਹੈ। ਅਸੀਂ ਫ਼ਖ਼ਰ ਨਾਲ ਕਹਿੰਦੇ ਹਾਂ ਕਿ ਸਾਡਾ ਸੀਐੱਮ ਚਿਹਰਾ ਭਗਵੰਤ ਹੋਣਾ ਚਾਹੀਦਾ ਹੈ।ਵਰਕਰਾਂ ਨੇ ਆਪਣੇ ਹੱਥਾਂ ਵਿੱਚ ਫੜ੍ਹੇ ਪੋਸਟਰਾਂ ‘ਤੇ ਲਿਖਿਆ ਹੋਇਆ ਸੀ ਕਿ ‘ਸਾਡਾ ਸੀਐੱਮ ਭਗਵੰਤ ਮਾਨ, ਸ਼ਿੰਦੋ ਮਿੰਦੋ ਸਾਨੂੰ ਨਹੀਂ ਮਨਜ਼ੂਰ, ਸਾਨੂੰ ਸੀਐੱਮ ਭਗਵੰਤ ਮਾਨ ਮਨਜ਼ੂਰ’।