‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉਤਰ ਪ੍ਰਦੇਸ਼ ਦੇ ਸਾਬਕਾ ਗਵਰਨਰ ਅਜੀਜ਼ ਕੁਰੈਸ਼ੀ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖਿਲਾਫ ਟਿੱਪਣੀ ਕਰਨੀ ਮਹਿੰਗੀ ਪੈ ਗਈ ਹੈ।ਯੂਪੀ ਪੁਲਿਸ ਨੇ ਕੁਰੈਸ਼ੀ ਖਿਲਾਫ ਰਾਜ ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਭਾਜਪਾ ਵਰਕਰ ਆਕਾਸ਼ ਸਕਸੇਨਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਅਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਕੁਰੈਸ਼ੀ ਸਾਬਕਾ ਮੰਤਰੀ ਆਜਮ ਖਾਂ ਦੇ ਘਰ ਉਨ੍ਹਾਂ ਦੀ ਪਤਨੀ ਅਤੇ ਰਾਮਪੁਰ ਦੀ ਵਿਧਾਇਕ ਤੰਜੀਮ ਫਾਤਿਮਾ ਨੂੰ ਮਿਲਣ ਗਏ ਸਨ, ਜਿੱਥੇ ਉਨ੍ਹਾਂ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਅਗਵਾਈ ਸਰਕਾਰ ਦੀ ਤੁਲਨਾ ‘ਸ਼ੈਤਾਨ ਅਤੇ ਖੂਨ ਚੂਸਣ ਵਾਲੇ ਰਾਕਸ਼ਸ਼’ ਨਾਲ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਸਕਸੈਨਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੁਰੈਸ਼ੀ ਦਾ ਵਿਵਾਦਿਤ ਬਿਆਨ ਦੋ ਭਾਈਚਾਰਿਆਂ ਵਿੱਚ ਤਣਾਅ ਪੈਦਾ ਕਰ ਸਕਦਾ ਹੈ ਅਤੇ ਦੰਗੇ ਭੜਕ ਸਕਦੇ ਹਨ।

Leave a Reply

Your email address will not be published. Required fields are marked *