India

ਪ੍ਰਧਾਨ ਮੰਤਰੀ ਦਾ ਚੰਨੀ ਨੂੰ ਤਾਅਨਾ

‘ਦ ਖਾਲਸ ਬਿਉਰੋ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਦੋਂ ਫਿਰੋਜ਼ਪੁਰ ਰੈਲੀ ਨੂੰ ਸੰਬੋਧਨ ਕਰੇ ਤੋਂ ਬਗੈਰ ਹੀ ਦਿੱਲੀ ਵਾਪਸੀ ਲਈ ਬਠਿੰਡਾ ਹਵਾਈ ਅੱਡੇ ਉੱਤੇ ਪਹੁੰਚੇ ਤਾਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਤਾਅਨਾ ਮਾਰ ਕੇ ਆਪਣਾ ਦਿਲ ਹੌਲਾ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ ਸੀਐੱਮ ਨੂੰ ਧੰਨਵਾਦ ਕਹਿਣਾ ਕਿ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਪਰਤ ਸਕਿਆ ਹਾਂ। ਦੱਸ ਦੇਈਏ ਕਿ ਮੌਸਮ ਦੀ ਖਰਾਬੀ ਅਤੇ ਕਿਸਾਨਾਂ ਦੇ ਵਿਰੋਧ ਕਾਰਨ ਮੋਦੀ ਨੂੰ ਬਠਿੰਡੇ ਤੋਂ ਫਿਰੋਜ਼ਪੁਰ ਲਈ ਸੜਕ ਜ਼ਰੀਏ ਜਾਣਾ ਪਿਆ। ਉਹ ਰਸਤੇ ਵਿੱਚ ਇੱਕ ਪੁਲ ‘ਤੇ 20 ਮਿੰਟ ਲਈ ਰੁਕੇ ਰਹੇ ਜਿਸ ਤੋਂ ਬਾਅਦ ਉਨ੍ਹਾਂ ਦੇ ਸੁਰੱਖਿਆ ਕਾਫ਼ਲੇ ਨੇ ਵਾਪਸ ਮੁੜਨ ਦੀ ਸਲਾਹ ਦੇ ਦਿੱਤੀ। ਬਠਿੰਡਾ ਹਵਾਈ ਅੱਡੇ ‘ਤੇ ਵਾਪਸ ਮੁੜਨ ਲਈ ਉਹ ਕਾਫ਼ੀ ਭਰੇ-ਪੀਤੇ ਨਜ਼ਰ ਆ ਰਹੇ ਸਨ।