Punjab

ਪ੍ਰਤਾਪ ਬਾਜਵਾ ਦਾ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਲੈ ਕੇ ਸਖਤ ਤੰਜ! ਮਹਾਰਾਜ ਸਤੌਜ ਦੀ ਦਿੱਤੀ ਉਪਾਧੀ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪਰਤਾਪ ਸਿੰਘ ਬਾਜਵਾ (Partap Singh Bajwa) ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਅਤੇ ਅਰਵਿੰਦ ਕੇਜਰੀਵਾਲ ‘ਤੇ ਕੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਾਹੀ ਅੰਦਾਜ ਵਿੱਚ ਰੰਗੇ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਤੌਜ ਦੇ ਮਹਾਰਾਜਾ ਦੀ ਉਪਾਧੀ ਦਿੰਦਿਆਂ ਕਿਹਾ ਕਿ ਉਹ ਹੁਣ ਜਲੰਧਰ ਦੀ ਇਕ ਵਿਰਾਸਤੀ ਇਮਾਰਤ ਵਿੱਚ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਬਾਰਾਦਾਰੀ ਖੇਤਰ ਦਾ ਮਕਾਨ ਨੰਬਰ 1 ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਤੋਂ ਵੀ ਪੁਰਾਣਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ ਸਰ ਜੌਹਨ ਲਾਰੈਂਸ 1848 ਵਿੱਚ ਇਸ ਘਰ ਵਿੱਚ ਚਲੇ ਗਏ ਸਨ ਪਰ ਉਦੋਂ ਤੱਕ ਜਲੰਧਰ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਹਿੱਸਾ ਸੀ। ਇਸੇ ਤਰਾਂ ਮੁੱਖ ਮੰਤਰੀ ਸਾਹਿਬ ਹੁਣ ਜਲੰਧਰ ਦੀ ਵਿਰਾਸਤੀ ਇਮਾਰਤ ਵਿੱਚ ਰਹਿਣਗੇ।

ਇਸੇ ਤਰ੍ਹਾਂ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਵੀ ਆਪਣੀ ਰਿਹਾਇਸ਼ ਦੇ ਨਵੀਨੀਕਰਨ ‘ਤੇ 52.71 ਕਰੋੜ ਰੁਪਏ ਖਰਚ ਕੀਤੇ ਹਨ। ਪਰ ਇਹ ਪਹਿਲਾਂ ਕਿਹਾ ਕਰਦੇ ਸੀ ਕਿ ਉਹ ਆਮ ਘਰਾਂ ਨਾਲ ਸਬੰਧ ਰੱਖਦੇ ਹਨ ਅਤੇ ਛੋਟੇ ਘਰਾਂ ਵਿੱਚ ਰਹਿਣ ਦੀ ਗੱਲ ਕਰਿਆ ਕਰਦੇ ਸਨ ਪਰ ਹੁਣ ਉਨ੍ਹਾਂ ਦੇ ਪੁਰਾਣੇ ਵਾਅਦਿਆਂ ਦਾ ਕੀ ਹੋਇਆ । ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ਨੂੰ ਆਮ ਘਰਾਂ ਦੇ ਪੁੱਤ ਦੱਸਦੇ ਹਨ ਪਰ ਹੁਣ ਮਹਾਰਾਜਿਆਂ ਵਾਲੀ ਫਿਲਿੰਗਾਂ ਲੈ ਰਹੇ ਹਨ।

ਇਹ ਵੀ ਪੜ੍ਹੋ –   ਪੀਐਸਪੀਸੀਐਲ ਨੇ ਬਿਜਲੀ ਚੋਰੀ ਦੇ ਫੜੇ ਵੱਡੀ ਗਿਣਤੀ ‘ਚ ਮਾਮਲੇ! ਕੀਤੀ ਇਹ ਕਾਰਵਾਈ