Punjab

ਸ਼ੀਤਲ ਅੰਗੁਰਾਲ ਵੱਲੋਂ ਲਗਾਏ ਅਰੋਪਾਂ ‘ਤੇ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਨੂੰ ਘੇਰਿਆ

Bajwa taunts Ludhiana MP Bittu: Pratap said - He has no regrets about joining BJP

ਪੰਜਾਬ ਵਿਧਾਨ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਕਾਨਫਰੰਸ ਕਰਿਦਆਂ ਕਿਹਾ ਕਿ ਭਾਜਪਾ ਦੇ ਜਲੰਧਰ ਪੱਛਮੀ ਸੀਟ ਤੋਂ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਸਾਬ ਵਿੱਚ ਹਿੰਮਤ ਹੈ ਤਾਂ ਉਹ ਸ਼ੀਤਲ ਅੰਗੁਰਾਲ ਦੇ ਲਗਾਏ  ਅਰੋਪਾਂ ਦੇ ਜਵਾਬ ਦੇਣ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਹਮੇਸ਼ਾ ਕਹਿੰਦੇ ਹਨ ਕਿ ਉਨ੍ਹਾਂ ਖ਼ਿਲਾਫ਼ ਅੱਜ ਤੱਕ ਕੋਈ ਦੋਸ਼ ਨਹੀਂ ਹੈ ਪਰ ਸ਼ੀਤਲ ਅੰਗੁਰਾਲ ਜੋ ਇਨ੍ਹਾਂ ਦਾ ਪੁਰਾਣਾ ਸਾਥੀ ਹੈ, ਉਸ ਵੱਲੋਂ ਲਗਾਏ ਦੋਸ਼ ਬਹੁਤ ਗੰਭੀਰ ਹਨ।

ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦੁੱਧ ਧੋਤੇ ਹੋਣ ਦਾ ਇੱਥੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਸ਼ੀਤਲ ਅੰਗੁਰਾਲ ਦੇ ਪਿਛੋਕੜ ਬਾਰੇ ਸਾਰੀ ਜਾਣਕਾਰੀ ਸੀ ਪਰ ਫਿਰ ਵੀ ਆਮ ਆਦਮੀ ਪਾਰਟੀ ਨੇ ਉਸ ਨੂੰ ਟਿਕਟ ਦਿੱਤੀ ਸੀ ਜੋ ਹੁਣ ਭਾਜਪਾ ਦਾ ਉਮੀਦਵਾਰ ਬਣ ਕੇ ਆਮ ਆਦਮੀ ਪਾਰਟੀ ਉੱਤੇ ਗੰਭੀਰ ਦੋਸ਼ ਲਗਾ ਰਿਹਾ ਹੈ।

ਬਾਜਵਾ ਨੇ ਮੁੱਖ ਮੰਤਰੀ ਉੱਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਾਨੂੰ ਤਾਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਵੱਲੋਂ ਲਾਡੋਵਾਲ ਟੋਲ ਪਲਾਜ਼ੇ ਨੂੰ ਬੰਦ ਕਰਵਾ ਕੇ ਹੁਣ ਦੀਪ ਨਗਰ ਵਿੱਚ ਨਵਾਂ ਟੋਲ ਪਲਾਜ਼ਾ ਖੋਲ੍ਹ ਕੇ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ।

ਬਾਜਵਾ ਨੇ ਮੁੱਖ ਮਤੰਰੀ ਨੂੰ ਕਿਹਾ ਕਿ ਜੇਕਰ ਤੁਸੀਂ ਇਮਾਨਦਾਰ ਹੋ ਤਾਂ ਤੁਸੀਂ ਸ਼ੀਤਲ ਦੇ ਅਰੋਪਾਂ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਕੋਲੋ ਕਰਵਾ ਦਿਓ, ਕਿਉਂਕਿ ਮੁੱਖ ਮੰਤਰੀ ਜੀ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕਿਸੇ ਕੇਂਦਰੀ ਏਜੰਸੀ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਲੰਧਰ ਵਿੱਚ 5 ਜੁਲਾਈ ਸ਼ੀਤਲ ਅੰਗੁਰਾਲ ਦੇ ਅਰੋਪਾਂ ਦਾ ਜਵਾਬ ਦੇਣ ਲਈ ਕੋਈ ਵੀ ਥਾਂ ਚੁਣ ਲੈਣ, ਅਸੀਂ ਉਸ ਥਾਂ ਉੱਤੇ ਬਤੌਰ ਜੱਜ ਬਣ ਕੇ ਆਵਾਂਗੇ।

ਬਾਜਵਾ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਨੇ ਮੁੱਖ ਮਤੰਰੀ ਦੇ ਪਰਿਵਾਰ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਕਰਕੇ ਮੁੱਖ ਮੰਤਰੀ ਇਸ ਦੀ ਜਾਂਚ ਲਈ ਚੀਫ ਜਸਟਿਸ ਪੰਜਾਬ ਨੂੰ ਬੇਨਤੀ ਕਰਕੇ ਕਿਸੇ ਸਿਟਿੰਗ ਜੱਜ ਕੋਲੋਂ ਇਸ ਦੀ ਜਾਂਚ ਕਰਵਾਉਣ ਜਾਂ ਫਿਰ ਕਿਸੇ ਕੇਂਦਰੀ ਏਜੰਸੀ ਤੋਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਬਾਜਵਾ ਨੇ ਕਿਹਾ ਕਿ ਆਪ ਦੇ ਉਮੀਦਵਾਰ ਮੋਹਿੰਦਰ ਭਗਤ ਦੇ ਪਿਤਾ ਅੱਜ ਵੀ ਭਾਜਪਾ ਦੇ ਨਾਲ ਹਨ। ਭਗਤ ਦੇ ਪਿਤਾ ਨੂੰ ਹੀ ਆਪਣੇ ਪੁੱਤਰ ‘ਤੇ ਭਰੋਸਾ ਨਹੀਂ ਹੈ ਪਰ ਜਲੰਧਰ ਵਾਲੇ ਇਸ ਤੇ ਕਿਵੇਂ ਭਰੋਸਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਆਪ ਅਤੇ ਮੁੱਖ ਮੰਤਰੀ ਦੀ ਆਖਰੀ ਚੋਣ ਹੈ।

ਬਾਜਵਾ ਨੇ ਸੁਨੀਲ ਜਾਖੜ ਨੂੰ ਕਿਹਾ ਕਿ ਭਾਜਪਾ ਦਾ ਉਮੀਦਵਾਰ ਮੁੱਖ ਮੰਤਰੀ ਉੱਤੇ ਗੰਭੀਰ ਇਲਜ਼ਾਮ ਲਗਾ ਰਿਹਾ ਹੈ। ਤਹਾਨੂੰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ –  ਕੁਲਬੀਰ ਜ਼ੀਰਾ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ