Punjab

ਪ੍ਰਤਾਪ ਬਾਜਵਾ ਦੀ ਮੁੱਖ ਮੰਤਰੀ ਨੂੰ ਚੇਤਾਵਨੀ, ਆਪਣੇ ਟੈਸਟ ਦੀ ਤਿਆਰੀ ਰੱਖੋ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ(Partap Singh Bajwa) ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੱਲੋਂ ਚੰਡੀਗੜ੍ਹ ਦੇ ਬੇਲੋ ਗਲਤ ਸ਼ਬਦ ਨੂੰ ਲੈ ਕੇ ਤੰਜ ਕੱਸਿਆ ਹੈ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਸਾਡਾ ਪੰਜਾਬੀ ਦਾ ਪੇਪਰ ਲੈਂਦੇ-ਲੈਂਦੇ ਆਪਣੇ ਆਪ ਨੂੰ ਪੰਜਾਬੀ ਦੇ ਪੇਪਰ ‘ਚੋਂ ਫੇਲ ਹੋਇਆ ਸਾਬਿਤ ਕਰ ਰਹੇ ਹੋ। ਬੁਰਾ ਨਾ ਮਨਾਉਣਾ ! ਮੈਂ ਤੁਹਾਡੀ ਦਰੁਸਤੀ ਲਈ ਦੱਸ ਦਿੰਦਾ ਹਾਂ, ਕਿ ਚੰਡੀਗੜ੍ਹ ਸ਼ਬਦ ਨੂੰ ਲਿਖਦੇ ਸਮੇਂ “ਡ” ਨੂੰ ਸਿਹਾਰੀ ਨਹੀ, ਬਿਹਾਰੀ ਲੱਗਦੀ ਹੈ।

ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਬ ਤੁਸੀਂ ਤਾਂ ਆਪ ਸਾਰੇ ਪੇਪਰਾਂ ਵਿੱਚੋਂ ਫੇਲ ਹੋ ਰਹੇ ਹੋ। ਲੋਕ ਸਭਾ ਦੀਆਂ ਚੋਣਾਂ ਦੇ ਟੈਸਟ ਵਿੱਚੋਂ 13 ਸੀਟਾਂ ਮੰਗਦੇ-ਮੰਗਦੇ ਮਸਾ-ਮਸਾ 3 ਆਈਆਂ ਹਨ। ਜਲੰਧਰ ਦੇ ਟੈਸਟ ਵਿੱਚੋਂ ਭਾਵੇਂ ਤੁਸੀਂ ਸਾਰਾ ਪਰਿਵਾਰ ਲੈ ਕੇ ਬਹਿ ਗਏ ਹੋ ਪਰ ਲੋਕ ਤਹਾਨੂੰ ਮੰਜੇ ਸਮੇਤ ਚੁੱਕ ਕੇ ਤੁਹਾਡੇ ਪਿੰਡ ਸਤੌਜ ਵਿੱਚ ਤੁਹਾਡੀ ਬੰਬੀ ਉੱਤੇ ਟੈਸਟ ਲੈਣਗੇ। ਉਸ ਦੀ ਤਿਆਰੀ ਰੱਖਣਾ।

https://x.com/Partap_Sbajwa/status/1807029541166317765

ਇਹ ਵੀ ਪੜ੍ਹੋ –  ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ‘ਤੇ ਕੱਸਿਆ ਤੰਜ, ਚੰਡਿਗੜ੍ਹ ਨਹੀ ਚੰਡੀਗੜ੍ਹ ਹੁੰਦਾ