ਪੰਜਾਬ ਵਿੱਚ ਕਾਂਗਰਸ ਦੀ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਅੱਜ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪ੍ਰਨੀਤ ਕੌਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਆਗੂ ਤਰੁਣ ਚੁੱਘ, ਪੰਜਾਬ ਦੇ ਇੰਚਾਰਜ ਵਿਜੈ ਰੁਪਾਨੀ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ।
ਮੀਡੀਆ ਨਾਲ ਗੱਲ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਦੇਸ਼ ਨੂੰ ਅੱਗੇ ਲੈ ਕੇ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਇਨ੍ਹਾਂ ਨਾਲ ਮਿਲਕੇ ਕੰਮ ਕਰਨਾ ਚਾਹੁੰਦੀ ਹਾਂ। ਇਸ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਪਿਛਲੇ 25 ਸਾਲ ਤੋਂ ਮੈਂ ਪੰਜਾਬ ਲਈ ਕੰਮ ਕੀਤਾ ਹੈ। ਅੱਜ ਸਮਾਂ ਆ ਗਿਆ ਹੈ ਕਿ ਜੋ ਸਾਡੇ ਬੱਚਿਆਂ ਦਾ ਸਮਾਂ ਚੰਗਾ ਬਣਾ ਸਕੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਮੋਦੀ ਜੀ ਸਾਡੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਣਗੇ। ਮੈਨੂੰ ਵੀ ਹੁਣ ਬੀਜੇਪੀ ਵਿੱਚ ਕੰਮ ਕਰਨ ਲਈ ਮੌਕਾ ਮਿਲ ਰਿਹਾ ਹੈ।
#WATCH | Preneet Kaur, suspended Congress MP and wife of former Punjab CM Amarinder Singh, joins BJP in Delhi, today pic.twitter.com/YziHMsHDez
— ANI (@ANI) March 14, 2024
ਪੰਜਾਬ ਦੀ ਸੰਸਦ ਮੈਂਬਰ ਪ੍ਰਨੀਤ ਨੇ 1999 ਵਿੱਚ ਪਟਿਆਲਾ ਤੋਂ ਆਪਣੀ ਪਹਿਲੀ ਚੋਣ ਜਿੱਤੀ ਸੀ। ਉਦੋਂ ਤੋਂ ਉਹ ਲੋਕ ਸਭਾ ਵਿੱਚ ਪਟਿਆਲਾ ਦੀ ਨੁਮਾਇੰਦਗੀ ਕਰ ਰਹੀ ਹੈ। ਇਸ ਤੋਂ ਬਾਅਦ ਉਹ 2004, 2009 ਅਤੇ 2019 ਵਿੱਚ ਪਟਿਆਲਾ ਤੋਂ ਸੰਸਦ ਮੈਂਬਰ ਚੁਣੀ ਗਈ। ਉਹ 2014 ਤੋਂ 2017 ਤੱਕ ਪਟਿਆਲਾ ਤੋਂ ਵਿਧਾਇਕ ਵੀ ਰਹੀ।
#WATCH | Preneet Kaur, suspended Congress MP and wife of former Punjab CM Amarinder Singh, joins BJP in Delhi, today.
She says, "I will work for my constituency, my state and the country under the leadership of PM Modi. I had a good innings with the Congress party and I hope… pic.twitter.com/xRhlBTLrFQ
— ANI (@ANI) March 14, 2024