India Khetibadi Punjab

ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3,000 ਰੁਪਏ ਪੈਨਸ਼ਨ, ਫਟਾ-ਫਟ ਕਰੋ 2 ਕੰਮ

ਬਿਉਰੋ ਰਿਪੋਰਟ: ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਵਿੱਚ ਪੈਨਸ਼ਨ ਦੀ ਮੰਗ ਵੀ ਵੱਡਾ ਮੁੱਦਾ ਹੈ, ਹਾਲਾਂਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ Pradhan Mantri Kisan Maandhan Yojana (PMKMY) ਪੈਨਸ਼ਨ ਸਕੀਮ ਦਾ ਹੀ ਦੂਜਾ ਰੂਪ ਹੈ। ਪਰ ਇਸ ਵਿੱਚ ਕਿਸਾਨਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਂਗ ਸ਼ੁਰੂ ਤੋਂ ਆਪਣੇ ਵੱਲੋਂ ਕੁਝ ਹਿੱਸਾ ਪਾਉਣਾ ਪੈਂਦਾ ਹੈ।

ਹਰ ਮਹੀਨੇ 55 ਰੁਪਏ ਤੋਂ 200 ਰੁਪਏ ਦਾ ਯੋਗਦਾਨ

ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਤਹਿਤ ਕਿਸਾਨਾਂ ਨੂੰ ਬੁਢਾਪਾ ਸੁਰੱਖਿਆ ਲਈ ਇਹ ਪੈਨਸ਼ਨ ਦਿੱਤੀ ਜਾਂਦੀ ਹੈ। ਪਰ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਪਹਿਲਾਂ ਕੁਝ ਨਿਵੇਸ਼ ਕਰਨਾ ਪਵੇਗਾ। ਸਕੀਮ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਪੈਨਸ਼ਨ ਫੰਡ ਵਿੱਚ ਪ੍ਰਤੀ ਮਹੀਨਾ 55 ਤੋਂ 200 ਰੁਪਏ ਤੱਕ ਦਾ ਯੋਗਦਾਨ ਦੇਣਾ ਪਵੇਗਾ। ਇਸ ਸਕੀਮ ਤਹਿਤ ਕਿਸਾਨਾਂ ਨੂੰ 3,000 ਰੁਪਏ ਹਰ ਮਹੀਨਾ ਦਿੱਤੇ ਜਾਣਗੇ।

ਕਿਸਾਨਾਂ ਲਈ ਪੈਨਸ਼ਨ ਦੀ ਉਮਰ

ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (PMKMY) ਦਾ ਲਾਭ 18 ਤੋਂ 40 ਸਾਲ ਦੀ ਉਮਰ ਦੇ ਕਿਸਾਨ ਲੈ ਸਕਦੇ ਹਨ। ਹਰ ਮਹੀਨੇ 55 ਤੋਂ 200 ਰੁਪਏ ਦੀ ਕਿਸ਼ਤ ਦਿੱਤੀ ਜਾ ਸਕਦੀ ਹੈ। ਜੇ ਤੁਸੀਂ ਆਪਣੀ ਉਮਰ ਦੇ ਮੁਤਾਬਕ ਹਰ ਮਹੀਨੇ ਯੋਗਦਾਨ ਪਾਉਂਦੇ ਹੋ ਤਾਂ 60 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ 3,000 ਰੁਪਏ ਮਹੀਨਾ ਜਾਂ 36,000 ਰੁਪਏ ਸਾਲਾਨਾ ਪੈਨਸ਼ਨ ਮਿਲੇਗੀ। ਜੇ ਲਾਭਪਾਤਰੀ ਕਿਸਾਨ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਪਤਨੀ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਵੀ ਪ੍ਰਬੰਧ ਹੈ।

ਨਾਮਜ਼ਦਗੀ ਲਈ ਜ਼ਰੂਰੀ ਸ਼ਰਤਾਂ

‘ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ’ (PMKMY) ਦਾ ਲਾਭ ਸਿਰਫ਼ ਉਹ ਕਿਸਾਨ ਲੈ ਸਕਦੇ ਹਨ ਜਿਨ੍ਹਾਂ ਕੋਲ 2 ਹੈਕਟੇਅਰ ਜਾਂ ਇਸ ਤੋਂ ਘੱਟ ਜ਼ਮੀਨ ਹੈ। ਸਕੀਮ ਲਈ ਨਾਮਜ਼ਦਗੀ ਭਰਨ ਲਈ ਕਿਸਾਨ ਕੋਲ ਆਧਾਰ ਕਾਰਡ (Adhar Card), ਮੋਬਾਈਲ ਨੰਬਰ (Mobile Number), ਪਾਸਪੋਰਟ ਸਾਈਜ਼ ਫੋਟੋ (Passport Size Photo), ਪਛਾਣ ਪੱਤਰ (Identity Card), ਉਮਰ ਦਾ ਸਰਟੀਫਿਕੇਟ (Age Certificate), ਆਮਦਨ ਸਰਟੀਫਿਕੇਟ (Income Certificate), ਖੇਤੀ ਖਸਰਾ ਸਰਟੀਫਿਕੇਟ ਤੇ ਬੈਂਕ ਖਾਤੇ ਦੀ ਕਾਪੀ (Bank Passbook) ਹੋਣੀ ਲਾਜ਼ਮੀ ਹੈ।

ਤਾਜ਼ਾ ਖ਼ਬਰ – ਚੰਡੀਗੜ੍ਹ ਦੀ ਪਾਰਕ ‘ਚ ਸੜੀ ਮਿਲੀ ਲੜਕੀ, ਪੀਜੀਆਈ ‘ਚ ਕੀਤਾ ਰੈਫਰ