Punjab

ਬਿਜਲੀ ਸੰਕਟ : ਸਿੱਧੂ ਮੁੜ ਹੋਏ ਅਕਾਲੀਆਂ ਦੇ ਦੁਆਲੇ, ਫਿਰ ਦਿੱਤੀ ਨਵੀਂ ਸਲਾਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਸਮਝੌਤਿਆਂ ਉਤੇ ਬਾਦਲਾਂ ਨੂੰ ਮੁੜ ਘੇਰਿਆ ਹੈ। ਉਨ੍ਹਾਂ ਨੇ ਅੱਜ ਮੁੜ ਆਪਣੇ ਫੇਸਬੁਕ ਪੇਜ ਉੱਤੇ ਪੋਸਟ ਪਾ ਕੇ ਪਿੱਛਲੀ ਅਕਾਲੀ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਨੂੰ ਪੰਜਾਬ ਦੀ ਲੁੱਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਦਸਤਖ਼ਤ ਕੀਤੇ ਬਿਜਲੀ ਸਮਝੌਤੇ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਇਨ੍ਹਾਂ ਵਿਰੁੱਧ ਕਾਨੂੰਨੀ ਵਿਕਲਪ ਸੀਮਿਤ ਹਨ ਕਿਉਂਕਿ ਇਨ੍ਹਾਂ ਸਮਝੌਤਿਆਂ ਨੂੰ ਮਾਣਯੋਗ ਅਦਾਲਤਾਂ ਵੱਲੋਂ ਸੁਰੱਖਿਆ ਮਿਲੀ ਹੋਈ ਹੈ। ਇਨ੍ਹਾਂ ਤੋਂ ਬਚਣ ਦਾ ਇੱਕੋ-ਇੱਕ ਰਾਹ “ਪੰਜਾਬ ਵਿਧਾਨ ਸਭਾ ਵੱਲੋਂ ਨਵਾਂ ਕਾਨੂੰਨ ਬਣਾਉਣਾ ਹੀ ਹੈ”, ਜੋ ਬਿਜਲੀ ਖਰੀਦ ਕੀਮਤਾਂ ਦੀ ਹੱਦ ਤੈਅ ਕਰੇ, ਪਿਛਲੀ ਸਥਿਤੀ ਵੀ ਬਹਾਲ ਕਰੇ ਅਤੇ ਇਨ੍ਹਾਂ ਲੋਕ ਵਿਰੋਧੀ ਸਮਝੌਤਿਆਂ ਨੂੰ ਰੱਦ ਕਰੇ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਬਿਜਲੀ ਖਰੀਦ ਸਮਝੌਤਿਆਂ ਉੱਤੇ ਸਫੈਦ-ਪੱਤਰ (White-Paper) ਲਿਆਂਦਾ ਜਾਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਭ੍ਰਿਸ਼ਟ ਸਮਝੌਤਿਆਂ ਨੂੰ ਕਲਮਬੱਧ ਕਰਨ ਵਾਲੇ ਬਾਦਲਾਂ ਅਤੇ ਹੋਰਾਂ ਨੂੰ ਲੋਕਾਂ ਦੀ ਕਚਿਹਰੀ ‘ਚ ਜਵਾਬਦੇਹ ਬਣਾਇਆ ਜਾ ਸਕੇ। ਮੈਂ ਇਸਦੀ ਮੰਗ 2017 ਤੋਂ ਕਰ ਰਿਹਾ ਹਾਂ ਪਰ ਇਸ ਮਹਿਕਮੇ ਵਿੱਚ ਅਫ਼ਸਰਸ਼ਾਹੀ ਦੇ ਦਬਦਬੇ ਨੇ ਲੋਕਾਂ ਦੇ ਚੁਣੇ ਮੰਤਰੀਆਂ ਨੂੰ ਖੁੱਡੇ ਲਗਾ ਰੱਖਿਆ ਹੈ।

Comments are closed.