ਆਈਏਐਸ (IAS) ਅਫਸਰ ਰਹੀ ਪੂਜਾ ਖੇਡਕਰ (Puja Khedkar) ਦੀ ਦਿੱਲੀ ਅਦਾਲਤ ਨੇ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਪਟਿਆਲਾ ਹਾਊਸ ਕੋਰਟ ਨੇ ਦਿੱਲੀ ਪੁਲਿਸ ਨੂੰ ਯੂਪੀਐਸਸੀ ਪ੍ਰੀਖਿਆ ਵਿੱਚ ਨਕਲ ਕਰਨ ਵਾਲੇ ਬਾਕੀ ਉਮੀਦਵਾਰਾਂ ਦੀ ਜਾਂਚ ਕਰਨ ਦੇ ਵੀ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਜੇਕਰ ਕਿਸੇ UPSC ਕਰਮਚਾਰੀ ਨੇ ਪੂਜਾ ਦੀ ਮਦਦ ਕੀਤੀ ਹੈ ਤਾਂ ਉਸ ਦੀ ਵੀ ਜਾਂਚ ਕੀਤੀ ਜਾਵੇ।
ਦੱਸ ਦੇਈਏ ਕਿ ਪੂਜਾ ਖੇਡਕਰ ਉੱਤੇ ਆਪਣੀ ਉਮਰ ਬਦਲਣ ਦੇ ਨਾਲ-ਨਾਲ ਮਾਤਾ ਪਿਤਾ ਬਾਰੇ ਗਲਤ ਜਾਣਕਾਰੀ ਅਤੇ ਆਪਣੀ ਪਛਾਣ ਬਦਲ ਕੇ ਤਹਿ ਸੀਮਾ ਤੋਂ ਵੱਧ ਵਾਰ ਸਿਵਲ ਪ੍ਰੀਖਿਆ ਦੇਣ ਦਾ ਦੋਸ਼ ਹੈ। ਉਸ ਦੇ ਦਸਤਾਵੇਜਾਂ ਦੀ ਜਾਂਚ ਕਰਨ ਤੋਂ ਬਾਅਦ UPSC ਨੇ ਪੂਜਾ ਨੂੰ ਨਿਯਮਾਂ ਦੀ ਦੋਸ਼ੀ ਪਾਇਆ ਹੈ ਅਤੇ ਇਸ ਤੋਂ ਬਾਅਦ ਉਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਪੂਜਾ ਵੱਲੋਂ ਇਸ ਤੋਂ ਬਚਣ ਲਈ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਯੂਪੀਐਸਸੀ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਸੀ ਕਿ ਉਸ ਨੇ ਸਿਸਟਮ ਨਾਲ ਧੋਖਾ ਕੀਤਾ ਹੈ।
ਇਹ ਦੱਸਣਾ ਜ਼ਰੂਰੀ ਹੈ ਕਿ UPSC ਨੇ 31 ਜੁਲਾਈ ਨੂੰ ਪੂਜਾ ਦੀ ਚੋਣ ਰੱਦ ਕਰ ਦਿੱਤੀ ਸੀ। ਇਸ ਤੋਂ ਇਲਾਵਾ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ UPSC ਪ੍ਰੀਖਿਆ ਦੇਣ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਪੂਜਾ ਨੇ 2022 ਦੀ ਪ੍ਰੀਖਿਆ ਵਿੱਚ 841ਵਾਂ ਰੈਂਕ ਹਾਸਲ ਕੀਤਾ ਸੀ। ਉਹ 2023 ਬੈਚ ਦੀ ਸਿਖਿਆਰਥੀ ਆਈਏਐਸ ਸੀ ਅਤੇ ਜੂਨ 2024 ਤੋਂ ਸਿਖਲਾਈ ‘ਤੇ ਸੀ। ਉਸ ਖਿਲਾਫ ਅਦਾਲਤ ਨੇ ਸਖਤ ਫੈਸਲਾ ਲੈਂਦੇ ਹੋਏਉਸ ਵੱਲੋਂ ਪਾਈ ਗਈ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ – ਭਗਵੰਤ ਮਾਨ ਨੇ ਗਿੱਦੜਬਾਹਾ ਇਲਾਕੇ ਦਾ ਕੀਤਾ ਦੌਰਾ, ਜ਼ਿਮਨੀ ਚੋਣ ਲਈ ਕੱਸੀ ਕਮਰ