India Punjab

ਜਥੇਦਾਰ ਦੇ ਬਿਆਨ ‘ਤੇ ਸਿਆਸੀ ਘਮਸਾਣ , BJP ਨੇ ਕਹੀ ਇਹ ਗੱਲ

Political pride on Jathedar's statement, BJP said this

‘ਦ ਖ਼ਾਲਸ ਬਿਊਰੋ : ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਨੂੰ ਦਿੱਤੀ ਸਲਾਹ ਉੱਤੇ ਘਮਸਾਣ ਮੱਚ ਗਿਆ ਹੈ। ਬੀਜੇਪੀ ਆਗੂ ਆਰਪੀ ਸਿੰਘ ਨੇ ਕਿਹਾ ਕਿ ਤੁਸੀਂ ਅਕਾਲੀ ਦਲ ਦੇ ਨਹੀਂ, ਪੂਰੀ ਕੌਮ ਦੇ ਜਥੇਦਾਰ ਹੋ। ਸਿੱਖ ਸਿਰਫ਼ ਅਕਾਲੀ ਨਹੀਂ ਹਨ। ਅਕਾਲੀ ਦਲ 117 ਸੀਟਾਂ ਵਿੱਚੋਂ ਕੁੱਲ 3 ਸੀਟਾਂ ਦੀ ਪਾਰਟੀ ਹੈ। ਜਥੇਦਾਰ ਜੀ, ਇਹ ਵੀ ਸਪੱਸ਼ਟ ਕਰੋ ਕਿ ਬਾਦਲ ਪਰਿਵਾਰ ਤੋਂ ਇਲਾਵਾ ਹੋਰ ਕੌਣ ਕੌਣ ਸਰਮਾਏਦਾਰ ਹੈ ਅਤੇ ਇਹ ਸਰਮਾਇਆ ਕਿਵੇਂ ਕਮਾਇਆ ਹੈ।

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਤਾਂ ਬਾਅਦ ਵਿੱਚ ਹੈ, ਅਕਾਲੀ ਦਲ ਪਹਿਲਾਂ ਪੰਥਕ ਹਿੱਤਾਂ ਲਈ ਸਿਰਜਿਆ ਗਿਆ ਸੀ, ਪੰਜਾਬ ਦੇ ਹੱਕਾਂ ਦੀ ਹਿਫਾਜ਼ਤ ਵਾਸਤੇ ਸਿਰਜਿਆ ਗਿਆ ਸੀ। ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਵਾਸਤੇ ਕੁਝ ਨਹੀਂ ਕੀਤਾ, ਸਿਰਫ਼ ਅਕਾਲੀ ਦਲ ਨੇ ਕਿਸਾਨਾਂ ਤੇ ਮਜ਼ਦੂਰਾਂ ਵਾਸਤੇ ਚੰਗੇ ਕੰਮ ਕੀਤੇ ਹਨ। ਅਕਾਲੀ ਦਲ ਭੁੱਖਿਆਂ, ਨੰਗਿਆਂ ਦੀ ਪਾਰਟੀ ਨਹੀਂ ਹੈ।

ਆਪ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜਥੇਦਾਰ ਇੱਕ ਸਿਆਸੀ ਪਾਰਟੀ ਦੀ ਭਾਸ਼ਾ ਬੋਲਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਵਾਲੀ ਕੋਈ ਗੱਲ ਨਹੀਂ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਨੇ ਹਮੇਸ਼ਾ ਸਿੱਖਾਂ ਦੇ ਨਾਲ ਵਿਤਕਰਾ ਕੀਤਾ ਹੈ ਪਰ ਜਥੇਦਾਰ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਜਥੇਦਾਰ ਨੇ ਅਕਾਲੀ ਦਲ ਨੂੰ ਮਜ਼ਦੂਰਾਂ ਕਿਸਾਨਾਂ ਦੀ ਗੱਲ ਕਰਨ ਦੀ ਸਲਾਹ ਦਿੱਤੀ ਸੀ। ਜਥੇਦਾਰ ਨੇ ਕਿਹਾ ਸੀ ਕਿ ਅਕਾਲੀ ਦਲ ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ ਹੈ।