‘ਦ ਖਾਲਸ ਬਿਓਰੋ : ਅਗਲੇ ਮਹੀਨੇ ਪੰਜਾਬ ਵਿੱਚ ਹੋਣ ਦਾ ਰਹੀਆਂ ਚੋਣਾਂ ਦਾ ਪ੍ਰਚਾਰ ਹੁਣ ਵਰਚੁਅਲ ਹੋ ਗਿਆ ਹੈ।ਚੋਣ ਕਮਿਸ਼ਨ ਵਲੋਂ ਕੋਰੋਨਾ ਦੇ ਵੱਧ ਰਹੇ ਕੇਸਾਂ ਕਰਕੇ ਇਸ ਵਾਰ ਵੱਡੀਆਂ ਰੈਲੀਆਂ ਜਾਂ ਮੀਟਿੰਗਾਂ ’ਤੇ ਰੋਕ ਲਗਾ ਦਿਤੀ ਗਈ ਹੈ ਤੇ ਕਿਸੇ ਵੀ ਸਿਆਸੀ ਇਕੱਠ ਦਾ ਅੰਕੜਾ ਹੁਣ ਜ਼ਿਲ੍ਹਾ ਚੋਣ ਅਧਿਕਾਰੀ ਹੀ ਤੈਅ ਕਰਨਗੇ।ਇਸ ਲਈ ਹੁਣ ਕਈ ਰਾਜਸੀ ਆਗੂਆਂ ਵਲੋਂ ਚੋਣ ਪ੍ਰਚਾਰ ਤੇ ਮੀਟਿੰਗ ਹੁਣ ਵਰਚੁਅਲੀ ਹੀ ਹੋ ਰਹੀ ਹੈ।ਸਭ ਤੋਂ ਪਹਿਲਾਂ
ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਇਸ ਪਾਸੇ ਪਹਿਲ ਕੀਤੀ ਹੈ ਤੇ ਹੋਰ ਆਗੂ ਵੀ ਤਕਨੀਕ ਦੀ ਵਰਤੋਂ ਕਰਨ ਲਈ ਅੱਗੇ ਆ ਰਹੇ ਹਨ।ਜਿਕਰਯੋਗ ਹੈ ਕਿ ਭਾਵੇਂ ਰੈਲੀਆਂ ਜਾਂ ਰੋਡ ਸ਼ੋਅ ਕਰਨ ’ਤੇ ਚੋਣ ਕਮਿਸ਼ਨ ਨੇ 15 ਜਨਵਰੀ ਤੱਕ ਰੋਕ ਲਾ ਦਿੱਤੀ ਹੈ ਪਰ ਕਮਿਸ਼ਨ ਨੇ ਇਹ ਫ਼ੈਸਲਾ ਕੀਤਾ ਹੈ ਕਿ 15 ਜਨਵਰੀ ਤੋਂ ਬਾਅਦ ਕੋਈ ਵੀ ਸਿਆਸੀ ਧਿਰ ਆਪ-ਮੁਹਾਰੇ ਵੱਡਾ ਇਕੱਠ ਨਹੀਂ ਕਰ ਸਕੇਗੀ। ਘਰੋਂ-ਘਰੀਂ ਪ੍ਰਚਾਰ ਦੀ ਇਜਾਜਤ ਤਾਂ ਹੈ ਪਰ ਇਸ ਲਈ ਵੀ ਸਿਰਫ਼ ਪੰਜ ਵਿਅਕਤੀ ਜਾ ਸਕਣਗੇ। ਇਸੇ ਤਰ੍ਹਾਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਸਿਰਫ਼ ਦੋ ਵਿਅਕਤੀ ਹੀ ਜਾ ਸਕਣਗੇ।