ਬਿਊਰੋ ਰਿਪੋਰਟ : ਸੋਸ਼ਲ ਮੀਡੀਆ’ਤੇ ਹਥਿਆਰ ਲਹਿਰਾਉਣ ਅਤੇ ਨਫਰਤੀ ਭਾਸ਼ਾ ਬੋਲਣ ਵਾਲੇ 2 ਹਿੰਦੂ ਆਗੂਆਂ ਦੇ ਖਿਲਾਫ਼ ਪੁਲਿਸ ਨੇ FIR ਦਰਜ ਕੀਤੀ ਹੈ । ਇੰਨਾਂ ਵਿੱਚੋਂ ਇਕ ਆਗੂ ਲੁਧਿਆਣਾ ਦਾ ਰਹਿਣ ਵਾਲਾ ਹੈ ਜਦਕਿ ਦੂਜਾ ਜਲੰਧਰ ਦਾ ਦੱਸਿਆ ਜਾ ਰਿਹਾ ਹੈ। ਜਲੰਧਰ ਦੇ ਰਹਿਣ ਵਾਲੇ ਹਿੰਦੂ ਆਗੂ ਅਭਿਸ਼ੇਕ ਉਰਫ਼ ਅਭੀ ਬਖ਼ਸ਼ੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਆਪਣੀ ਗੱਡੀ ਚਲਾਉਣ ਦੇ ਵਕਤ ਹੱਥ ਵਿੱਚ ਪਿਸਤੌਲ ਲੈਕੇ ਖੋਖਲੀ ਸ਼ਾਨ ਵਿਖਾ ਰਿਹਾ ਹੈ । ਪੁਲਿਸ ਨੇ ਅਭੀ ਬਖ਼ਸ਼ੀ ਦੇ ਇਸ ਵੀਡੀਓ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਉਸ ‘ਤੇ ਗਿਰਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ । ਅਭਿਸ਼ੇਕ ਬਖ਼ਸ਼ੀ ਨੇ ਸੋਸ਼ਲ ਮੀੀਡੀਆ ‘ਤੇ ਗੰਨ ਕਲਚਰ ਨੂੰ ਪਰਮੋਟ ਕਰਨ ਦੇ ਲਈ ਫੋਟੋ ਅਪਲੋਡ ਕੀਤੀ ਸੀ । ਜਿਸ ਤੋਂ ਬਾਅਦ ਪੁਲਿਸ ਨੇ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਹੈ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਹਥਿਆਰ ਅਭਿਸ਼ੇਕ ਦੇ ਕੋਲ ਹਨ ਉਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਅਭਿਸ਼ੇਕ ਕੋਲ ਪਿਸਤੌਲ ਦਾ ਲਾਇਸੈਂਸ ਹੋਇਆ ਤਾਂ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ ਜੇਕਰ ਹਥਿਆਰ ਗੈਰ ਕਾਨੂੰਨੀ ਹੋਵੇਗਾ ਤਾਂ ਉਸ ਦੇ ਖਿਲਾਫ ਆਰਮਸ ਐਕਟ ਅਧੀਨ ਮਾਮਲਾ ਦਰਜ ਕੀਤਾ ਜਾ ਸਕਦਾ ਹੈ।
ਲੁਧਿਆਣਾ ਦੇ ਬੀਜੇਪੀ ਆਗੂ ਖਿਲਾਫ ਮਾਮਲਾ ਦਰਜ
ਲੁਧਿਆਣਾ ਦੇ ਬੀਜੇਪੀ ਆਗੂ ਜਤਿੰਦਰ ਗੋਰੀਅਨ ਦੇ ਖਿਲਾਫ਼ ਵੀ ਪੁਲਿਸ ਨੇ ਨਫਰਤੀ ਭਾਸ਼ਾ ਬੋਲਣ ਦੇ ਖਿਲਾਫ਼ FIR ਦਰਜ ਕੀਤੀ ਹੈ। ਜਤਿੰਦਰ ‘ਤੇ ਇਲਜ਼ਾਮ ਹੈ ਕਿ ਉਸ ਨੇ ਇਸਾਈ ਭਾਈਚਾਰੇ ਦੇ ਖਿਲਾਫ਼ ਭੜਕਾਉ ਬਿਆਨ ਦਿੱਤਾ ਸੀ । ਜਿਸ ਦੀ ਵਜ੍ਹਾ ਕਰਕੇ ਮਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਪੁਲਿਸ ਮੁਲਜ਼ਮ ਨੂੰ ਫੜਨ ਦੇ ਲਈ ਛਾਪੇਮਾਰੀ ਕਰ ਰਹੀ ਹੈ । ਪਰ ਹੁਣ ਤੱਕ ਉਸ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ ਹੈ । ਪੁਲਿਸ ਨੇ ਮੁਲਜ਼ਮ ਜਤਿੰਦਰ ਗੋਰੀਅਨ ਦੇ ਖਿਲਾਫ਼ 295,295-A ਅਤੇ 506 IPC ਐਕਟ ਦੇ ਤਹਿਤ ਕਾਰਵਾਈ ਕੀਤੀ ਹੈ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸੰਧੂ ਨੇ ਲੋਕਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਨਫਰਤ ਫੈਲਾਉਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ । ਕਮਿਸ਼ਨਰ ਨੇ ਕਿਹਾ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂਕਿ ਮਹੌਲ ਖ਼ਰਾਬ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।