Punjab

ਰਾਜਾ ਵੜਿੰਗ ਨੂੰ ਧਮਕੀ ਦੇਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੋਰ ਸਾਥੀ ਖਿਲਾਫ਼ ਪੁਲੀਸ ਦੀ ਵੱਡੀ ਕਾਰਵਾਈ !

Raja warring threat on social media

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ (BHAI AMRITPAL SINGH) ਨਾਲ ਫੋਟੋਆਂ ਵਿੱਚ ਨਜ਼ਰ ਆਉਣ ਵਾਲੇ ਉਨ੍ਹਾਂ ਦੇ ਇੱਕ ਹੋਰ ਸਾਥੀ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਖਿਲਾਫ਼ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮਹਿਰੋ ‘ਤੇ ਹਥਿਆਰਾਂ ਨੂੰ ਪ੍ਰਮੋਟ ਕਰਨ, ਹਥਿਆਰ ਦਾ ਸਟਾਕ ਕਰਨ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਇਲਜ਼ਾਮ ਸੀ । ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋ ਮੋਗਾ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਹ ਫਿਲਹਾਲ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹੈ ।

ACP ਡਿਟੈਕਟਿਵ ਸੁਮਿਤ ਸੂਦ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਇਕ ਚੈੱਨਲ ‘ਤੇ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਇਕ ਟਵੀਟ ਦਾ ਵਿਰੋਧ ਜਤਾਉਂਦੇ ਹੋਏ ਰਾਜਾ ਵੜਿੰਗ ਨੂੰ ਧਮਕੀ ਦਿੱਤੀ ਸੀ । ਮਹਿਰੋ ਨੇ ਕਿਹਾ ਸੀ ਕਿ’ ਇਹ ਲੋਕ 32 ਬੋਰ,12 ਬੋਰ ਵੇਖ ਕੇ ਹੀ ਚਿਲਾਉਂਦੇ ਹਨ । ਜਿਹੜੇ ਹਥਿਆਰ ਹਾਲਾ ਸ਼ੋਅ ਨਹੀਂ ਕੀਤੇ ਉਨ੍ਹਾਂ ਨੂੰ ਵੇਖ ਕੇ ਤਾਂ ਇਹ ਜ਼ਹਿਰ ਹੀ ਖਾ ਲੈਣਗੇ’ । ਪੁਲਿਸ ਦਾ ਇਲਜ਼ਾਮ ਹੈ ਕਿ ਅਜਿਹੀਆਂ ਗੱਲਾਂ ਨਾਲ ਪੰਜਾਬ ਦਾ ਮਹੌਲ ਖ਼ਰਾਬ ਹੁੰਦਾ ਹੈ ਅਤੇ ਨੌਜਵਾਨ ਭਟਕ ਸਕਦੇ ਹਨ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਮਹਿਰੋ ਸ਼ਰੇਆਮ ਹਥਿਆਰਾਂ ਨੂੰ ਪਰਮੋਟ ਕਰਦੇ ਹੋਏ ਰਾਜਾ ਵੜਿੰਗ ਨੂੰ ਵੀ ਧਮਕੀ ਦੇ ਰਿਹਾ ਸੀ । ਉਧਰ ACP ਸੁਮਿਤ ਸੂਦ ਦੇ ਬਿਆਨਾਂ ਖਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਦੀ ਗਿਰਫ਼ਤਾਰੀ ਹੋਣੀ ਬਾਕੀ ਹੈ ।

ਰਾਜਾ ਵੜਿੰਗ ਨੇ ਦੱਸਿਆ ਸੀ ਕਿ ਧਮਕੀ ਮਿਲ ਰਹੀ ਹੈ

ਬੁੱਧਵਾਰ ਨੂੰ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ। ਪੰਜਾਬ ਵਿੱਚ ਤਾਲਿਬਾਨ ਵਰਗੇ ਹਾਲਾਤ ਹਨ। ਵੜਿੰਗ ਦੇ ਇਸ ਬਿਆਨ ਦੇ ਬਾਅਦ ਲੁਧਿਆਣਾ ਪੁਲਿਸ ਐਕਸ਼ਨ ਵਿੱਚ ਆਈ ਅਤੇ ਮੁਲਜ਼ਮ ਦੇ ਖਿਲਾਫ਼ ਕਾਰਵਾਈ ਕੀਤੀ । ਰਾਜਾ ਵੜਿੰਗ ਨੇ 21 ਨਵੰਬਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਟਵੀਟ ਕਰਦੇ ਹੋਏ ਕਿਹਾ ਸੀ ਕਿ ‘ਅਸੀਂ ਤੁਹਾਡੇ ਵੱਲੋਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਦੇ ਉਪਰਾਲੇ ਦਾ ਸੁਆਗਤ ਕਰਦੇ ਹਾਂ। ਪਰ ਰੱਬ ਦੇ ਵਾਸਤੇ ਹਥਿਆਰਾ ਨੂੰ ਪਰਮੋਟ ਨਾ ਕਰੋ ਜਿਸ ਦਾ ਨਤੀਜਾ ਹਿੰਸਾ ਹੋਵੇ। ਅਸੀਂ ਪਹਿਲਾਂ ਹੀ ਇਸ ਦੀ ਵੱਡੀ ਕੀਮਤ ਚੁੱਕਾ ਚੁੱਕੇ ਹਾਂ। ਉਹ ਭਿਆਨਕ ਯਾਦਾਂ ਹੁਣ ਵੀ ਸਾਡੇ ਜ਼ਹਿਨ ਵਿੱਚ ਹਨ। ਕ੍ਰਿਰਪਾ ਕਰਕੇ ਮੁੜ ਤੋਂ ਪੰਜਾਬ ਨੂੰ ਉਸ ਕਾਲੇ ਦੌਰ ਵਿੱਚ ਨਾ ਧੱਕੋ’।

ਅੰਮ੍ਰਿਤਪਾਲ ਦੇ ਇਕ ਹੋਰ ਸਾਥੀ ਖਿਲਾਫ਼ ਮਾਮਲਾ ਦਰਜ ਹੋਇਆ ਸੀ

21 ਨਵੰਬਰ ਨੂੰ ਮੋਗਾ ਵਿੱਚ ਭਾਈ ਅੰਮ੍ਰਿਤਪਾਲ ਦੇ ਇਕ ਹਿਮਾਇਤੀ ਖਿਲਾਫ FIR ਦਰਜ ਕੀਤੀ ਗਈ ਹੈ। ਇਸ ਸਮਰਥਕ ਦਾ ਨਾਂ ਭਗਵੰਤ ਮਿੰਘ ਬਾਜੇਕੇ ਦੱਸਿਆ ਗਿਆ ਸੀ । ਸੋਸ਼ਲ ਮੀਡੀਆ ‘ਤੇ ਉਸ ਦੀਆਂ ਕਈ ਤਸਵੀਰਾਂ ਭਾਈ ਅੰਮ੍ਰਿਤਪਾਲ ਨਾਲ ਸਾਹਮਣੇ ਆਇਆ ਸਨ । ਸੋਸ਼ਲ ਮੀਡੀਆ ‘ਤੇ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਂ ਨਾਲ ਵੀ ਕਾਫੀ ਮਸ਼ਹੂਰ ਸੀ। ਜਦੋਂ ਇਸੇ ਮਹੀਨੇ ਭਾਈ ਅੰਮ੍ਰਿਤਪਾਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਰੱਖਿਆ ਸੀ ਤਾਂ ਪ੍ਰਧਾਨ ਮੰਤਰੀ ਬਾਜੇਕੇ ਨੇ ਆਪਣੇ ਪੁੱਤਰ ਦੇ ਨਾਲ ਅੰਮ੍ਰਿਤਪਾਨ ਕੀਤਾ ਸੀ । ਇਸ ਤੋਂ ਬਾਅਦ ਉਹ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਸਰਗਰਮ ਸੀ ਅਤੇ ਉਸ ਦੀਆਂ ਕਾਫੀ ਫੋਟੋਆਂ ਹਥਿਆਰ ਨਾਲ ਵਾਇਰਲ ਹੋ ਰਹੀਆਂ ਸਨ । ਜਿਸ ਤੋਂ ਬਾਅਦ ਪੁਲਿਸ ਨੇ IPC 1860 ਦੀ ਧਾਰਾ 188, ਆਰਮਸ ਐਕਟ 1959 ਦੀ ਧਾਰਾ 29 ਅਤੇ 30 ਅਧੀਨ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਖਿਲਾਫ਼ ਮਾਮਲਾ ਦਰਜ ਕੀਤਾ ਸੀ ।