Punjab

ਬੱਚਿਆਂ ਨੂੰ ਟੂਰ ‘ਤੇ ਲੈ ਕੇ ਜਾਣ ਤੋਂ ਪਹਿਲਾਂ ਸਕੂਲ ਨੂੰ ਕਰਨੇ ਪੈਣਗੇ ਆਹ ਕੰਮ

ਮੁਹਾਲੀ : ਸਕੂਲਾਂ ਵੱਲੋਂ ਬੱਚਿਆਂ ਨੂੰ ਕਿਸੇ ਵੀ ਜਗਾ ‘ਤੇ ਟੂਰ ਤੇ ਲੈ ਕੇ ਜਾਣ ਦੇ ਸਬੰਧ ਵਿੱਚ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੇਂ ਹੁਕਮ ਜਾਰੀ ਕੀਤੇ ਹਨ।ਇਹਨਾਂ ਨੂੰ ਜਾਰੀ ਕਰਨ ਪਿੱਛੇ ਬੱਚਿਆਂ ਦੀ ਸੁਰੱਖਿਆ ਵੱਡਾ ਕਾਰਨ ਹੈ।

ਸਿੱਖਿਆ ਵਿਭਾਗ ਵੱਲੋਂ ਸਮੂਹ ਜਿ਼ਲ੍ਹਾ ਅਧਿਕਾਰੀਆਂ ਇਸ ਸਬੰਧ ਵਿੱਚ ਨੂੰ ਖਾਸ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਇਹਨਾਂ ਹੁਕਮਾਂ ਅਨੁਸਾਰ ਬੱਚਿਆਂ ਨੂੰ ਟੂਰ ‘ਤੇ ਲੈ ਕੇ ਜਾਣ ਲਈ ਜਿਥੇ ਹੁਣ ਆਪਣੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਤੋਂ ਮਨਜੂਰੀ ਲੈਣੀ ਜ਼ਰੂਰੀ ਹੋਵੇਗੀ,ਉਥੇ ਇਸਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਤੋਂ ਵੀ ਇਸ ਸਬੰਧੀ ਲਿਖਤੀ ਰੂਪ ਵਿੱਚ ਮਨਜੂਰੀ ਜ਼ਰੂਰੀ ਹੋਵੇਗੀ।

ਜਾਰੀ ਕੀਤੇ ਗਏ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਟੂਰ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਵਾਲਾ ਵੀ ਹੋਵੇ। ਇਸ ਤੋਂ ਇਲਾਵਾ ਬੱਚਿਆਂ ਕੋਲ ਪਛਾਣ ਪੱਤਰ ਵੀ ਲਾਜ਼ਮੀ ਕੀਤਾ ਗਿਆ ਹੈ। ਜਿਹੜੀ ਥਾਂ ‘ਤੇ ਟੂਰ ਲੈ ਕੇ ਜਾਣਾ ਹੈ ਪਹਿਲਾਂ ਉਸ ਇਲਾਕੇ ਦੀ ਸਬੰਧਤ ਅਥਾਰਿਟੀ ਨੂੰ ਵੀ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਬੱਚਿਆਂ ਲਈ ਸਵੈ ਘੋਸ਼ਣਾ ਵੀ ਜ਼ਰੂਰੀ ਬਣਾਇਆ ਜਾਵੇ ਕਿ ਉਹ ਇਸ ਦੌਰਾਨ ਨਿਯਮਾਂ ਦੀ ਪਾਲਣਾ ਕਰਨਗੇ।
ਨਾਲ ਹੀ ਇਹ ਵੀ ਲਾਜ਼ਮੀ ਬਣਾਇਆ ਜਾਵੇ ਕਿ ਟੂਰ ‘ਤੇ ਨਾਲ ਜਾਣ ਵਾਲੇ ਅਧਿਆਪਕ ਕੋਲ ਬੱਚਿਆਂ ਦੇ ਮਾਤਾ ਪਿਤਾ ਦੇ ਨਾਂਅ ਤੋਂ ਲੈ ਕੇ ਘਰ ਦਾ ਪਤੇ ਦਾ ਰਿਕਾਰਡ ਹੈ।